ਸਿੱਖਾਂ ਦਾ ਪੂਰੇ ਸੰਸਾਰ ‘ਚ ਵਧਿਆ ਮਾਣ , ਮਹਾਰਾਜਾ ਰਣਜੀਤ ਸਿੰਘ ਐਲਾਨੇ ਗਏ ਪੰਜ ਸੌ ਸਾਲਾਂ ਤੋਂ ਸਾਰੇ ਵਿਸ਼ਵ ‘ਚੋਂ ਸਰਬੋਤਮ ਮਹਾਰਾਜਾ

 


ਸਿੱਖ ਰਾਜ ਦੇ ਪਹਿਲੇ ਮਹਾਨ ਸ਼ਾਸ਼ਕ ਸ਼ੇਰੇ-ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪਿਛਲੀਆਂ ਪੰਜ ਸਦੀਆਂ ਤੋਂ ਸਾਫ ਸੁਥਰਾ ਰਾਜ-ਭਾਗ ਚਲਾਉਣ ਵਾਲੇ ਵਿਸ਼ਵ ਦੇ ਹੁਣ ਤੱਕ ਦੇ ਇੱਕੋ ਇੱਕ ਚੰਗੇ ਮਹਾਨ ਸ਼ਾਸ਼ਕ ਹੋਏ ਹਨ , ਜਿਹਨਾਂ ਨੇ ਪੰਜਾਬ ਦਾ ਪਸਾਰ ਕਰਕੇ ਆਪਣੇ ਸਾਮਰਾਜ ਨੂੰ ਖੈਬਰ ਪਖਤੂਨਵਾ ਤੋਂ ਕਸ਼ਮੀਰ ਤੱਕ ਫੈਲਾ ਕੇ ਆਪਣਾ ਰਾਜ ਭਾਗ ਕਾਇਮ ਕੀਤਾ । ਮਹਾਰਾਜਾ ਰਣਜੀਤ ਸਿੰਘ ਦੇ ਮਾਣ ਵਿੱਚ ਹੋਇਆ ਇਹ ਐਲਾਨ ਅਮਰੀਕਾ ਦੀ ਅਲਬਾਮਾ ਸਥਿੱਤ ਯੂਨੀਵਰਸਿਟੀ ਨੇ ਕੀਤੇ ਸਰਵੇਖਣ ਰਾਹੀਂ ਉਹਨਾਂ ਦੀ ਮੌਤ ਤੋਂ 180 ਸਾਲਾਂ ਬਾਅਦ ਪੁਸ਼ਟੀ ਕਰਦਿਆਂ ਕੀਤਾ ।

ਯੂਨੀਵਰਸਿਟੀ ਦੇ ਸਰਵੇਖਣਕਾਰ ਮਾਹਿਰਾਂ ਨੇ ਦੁਨੀਆਂ ਦੇ 10 ਚੋਟੀ ਦੇ ਮਹਾਨ ਹੁਕਮਰਾਨਾਂ ਦੀ ਸੂਚੀ ਤਿਆਰ ਕਰਦੇ ਹੋਏ ਉਹਨਾਂ ਦੇ ਕੰਮਾਂ ਦੀ ਸ਼ੈਲੀ , ਆਪਣੀ ਪਰਜਾ ਪ੍ਰਤੀ ਆਰਥਿਕ ਅਤੇ ਪ੍ਰਸ਼ਾਸ਼ਨਿਕ ਸੁਧਾਰ ਕਰਨ ਹਿੱਤ, ਸੈਨਾ ਨਵੀਨੀਕਰਨ, ਹੁਨਰ ਅਤੇ ਵਿਸ਼ਿਆਂ ਦੀ ਨੀਤੀ ‘ਤੇ ਆਧਾਰਤ ਸੂਚੀਬੱਧ ਕੀਤਾ ਗਿਆ । ਇਸ ਕੀਤੇ ਗਏ ਸਰਵੇਖਣ ਵਿੱਚ ਮਹਾਰਾਜਾ ਰਣਜੀਤ ਸਿੰਘ ਪਹਿਲੇ ਸਥਾਨ ‘ਤੇ ਪਾਏ ਗਏ । ਇਸੇ ਤਰਾਂ ਹੀ ਉਹਨਾਂ ਦਾ ਰਾਜ ਪ੍ਰਬੰਧਨ ਟਾਪ-5 ਦੇ ਪ੍ਰਸ਼ਾਸ਼ਨਕਾਲ ਵਿੱਚ ਪਹਿਲੇ ਸਥਾਨ ‘ਤੇ ਰਿਹਾ । ਮਹਾਰਾਜਾ ਰਣਜੀਤ ਸਿੰਘ ਇੱਕ ਅਜਿਹੇ ਸ਼ਾਸ਼ਕ ਪਾਏ ਗਏ ਜਿਹਨਾਂ ਨੇ ਆਪਣੇ ਰਾਜ ਭਾਗ ਨੂੰ ਦੇਸ਼ ਦੀਆਂ ਸਰਹੱਦਾਂ ‘ਚ ਵਾਧਾ ਕਰਦੇ ਹੋਏ ਪੇਸ਼ਾਵਰ , ਖੈਬਰ ਪਖਤੂਨਵਾ ਅਤੇ ਕਸ਼ਮੀਰ ਤੱਕ ਮਿਲਾ ਕੇ ਆਪਣੀ ਪਰਜਾ ਲਈ ਇੱਕ ਖੁਸ਼ਹਾਲ ਰਾਜਭਾਗ ਦਿੱਤਾ ।