ਜਤਿੰਦਰਾ ਗਰੀਨ ਫ਼ੀਲਡ ਸਕੂਲ ਵੱਲੋਂ ਹਰਿਆਲੀ ਮਿਸ਼ਨ 2022 ਤਹਿਤ ਬੂਟੇ ਲਗਾਏ ਗਏ

 
ਗੁਰੂਸਰ ਸੁਧਾਰ (ਰਘਵੀਰ ਸਿੰਘ ਜੱਗਾ) : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜਤਿੰਦਰਾ ਗਰੀਨ ਫ਼ੀਲਡ ਸਕੂਲ, ਗੁਰੂਸਰ ਸੁਧਾਰ ਵਿਖੇ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸ਼ਨ ਵੱਲੋਂ ਸ਼ੁਰੂ ਕੀਤੀ ਗਈ ਹਰਿਆਲੀ ਮਿਸ਼ਨ 2022 ਲਹਿਰ ਮੁਹਿੰਮ ਦੇ ਤਹਿਤ ਵੱਖ ਵੱਖ ਕਿਸਮਾਂ ਦੇ 12-00 ਬੂਟੇ ਲਗਾਏ ਗਏ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਬੂਟਿਆਂ ਦੀ ਸਾਂਭ-ਸੰਭਾਲ ਕਰਨ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੀ ਪ੍ਰੇਰਨਾ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਧਾਲੀਵਾਲ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਮਨਪ੍ਰੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ 11 ਸਤੰਬਰ ਨੂੰ ਘਰਾਂ, ਆਸ ਪਾਸ ਦੇ ਪਾਰਕਾਂ, ਗਰਾਊਂਡਾਂ, ਸੜਕਾਂ ਆਦਿ ਤੇ ਬੂਟੇ ਲਗਾਏ ਗਏ ਸਨ ਤੇ 12 ਸਤੰਬਰ ਨੂੰ ਪਿੰਡ ਸਹੌਲੀ ਵਿਖੇ ਬੂਟੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਦੀ ਮਿਹਨਤ ਸਦਕਾ 1200 ਦੇ ਕਰੀਬ ਬੂਟੇ ਲਗਾਏ ਹਨ। ਇਸ ਮੌਕੇ ਪ੍ਰਿੰਸੀਪਲ ਚੰਦਰੂ ਸ਼ੇਖਰ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ਼੍ਰੀ ਰਮੇਸ਼ ਜੈਨ, ਜ਼ਿਲ੍ਹਾ ਜੁਆਇੰਟ ਸਕੱਤਰ, ਪਰਮਿੰਦਰ ਸਿੰਘ ਧਾਲੀਵਾਲ, ਕਿਸਾਨ ਯੂਨੀਅਨ ਦੇ ਪ੍ਰਧਾਨ ਕਮਲਜੀਤ ਸਿੰਘ ਹੈਪੀ ਸਹੌਲੀ, ਸਰਪੰਚ ਬਲਵੀਰ ਸਿੰਘ ਅਤੇ ਹੋਰ ਹਾਜ਼ਰ ਸਨ।