ਸਿਡਨੀ (ਏਜੰਸੀ) : ਸਿਡਨੀ ਦੇ ਟਾਰੋਂਗਾ ਚਿਡ਼ੀਆਘਰ ਵਿਚ ਸ਼ੇਰ ਚਾਰ ਬੱਚਿਆਂ ਦੇ ਨਾਲ ਆਪਣੇ ਵਾਡ਼ੇ ਵਿਚੋਂ ਭੱਜ ਗਿਆ। ਅਧਿਕਾਰੀਆਂ ਨੇ ਸ਼ਹਿਰ ਵਿਚ ਐਮਰਜੈਂਸੀ ਲਾਕਡਾਊਨ ਲਗਾ ਦਿੱਤਾ। ਇਨ੍ਹਾਂ ਪੰਜਾਂ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਲਗਪਗ 6.30 ਵਜੇ ਉਨ੍ਹਾਂ ਦੇ ਮੁੱਖ ਵਾਡ਼ੇ ਦੇ ਬਾਹਰ ਦੇਖਿਆ ਗਿਆ। ਸ਼ੇਰਾਂ ਦੇ ਵਾਡ਼ੇ ਵਿਚੋਂ ਨਿਕਲਿਆਂ ਦਸ ਮਿੰਟ ਬੀਤ ਚੁੱਕੇ ਸਨ। ਹਫਡ਼ਾ-ਦਫਡ਼ੀ ਮਚੀ ਹੋਈ ਸੀ। ਡਰ ਸੀ ਕਿ ਸ਼ੇਰ ਕਿਸੇ ’ਤੇ ਹਮਲਾ ਨਾ ਕਰ ਦੇਣ। ਸ਼ਹਿਰ ਵਿਚ ਐਮਰਜੈਂਸੀ ਲਾਕਡਾਊਨ ਲਗਾ ਦਿੱਤਾ ਗਿਆ ਪਰ ਥੋਡ਼ੀ....
ਅੰਤਰ-ਰਾਸ਼ਟਰੀ

ਕੈਨੇਡਾ : ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਸੰਗਤ ਦੇ ਨਾਂ ਇਕ ਬੇਨਤੀ ਵਿਚ ਕਿਹਾ ਹੈ ਕਿ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਪ੍ਰਭੂ ਰੂਪ ਸਤਿਗੁਰੂ ਸਨ ਅਤੇ ਉਨ੍ਹਾਂ ਨੂੰ ਸਿਰਫ ਸਮਾਜ ਸੁਧਾਰਕ ਅਤੇ ਚੰਗੇ ਵਕਤਾ ਹੋਣ ਤੱਕ ਹੀ ਸੀਮਤ ਨਾ ਕੀਤਾ ਜਾਵੇ। ਉਨ੍ਹਾਂ ਗੁਰਬਾਣੀ ਦੇ ਹਵਾਲੇ ਨਾਲ ਕਿਹਾ ਹੈ ਕਿ ਗੁਰਬਾਣੀ ਵਿਚ ਦਰਜ ਹੈ "ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸਿ ਨ ਪਰਿਆ ਰੇ॥"(ਮ.੫) ਅਰਥਾਤ ਜਿਸ ਨੇ ਵੀ ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਸੁਣ ਲਿਆ, ਦਰਸ਼ਨ ਕਰ ਲਏ, ਉਸ ਦਾ ਜਨਮ....

ਪਾਕਿਸਤਾਨ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ 'ਚ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ 'ਚ ਇਮਰਾਨ ਖਾਨ ਖੁਦ ਵੀ ਜ਼ਖਮੀ ਹੋ ਗਏ। ਉਨ੍ਹਾਂ ਤੋਂ ਇਲਾਵਾ 9 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇੱਕ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ। ਪੁਲਸ ਨੇ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇਮਰਾਨ ਖਾਨ ਨੂੰ ਲਾਹੌਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਦੀ ਟੀਮ ਉਸ ਦਾ ਇਲਾਜ ਕਰ ਰਹੀ....

ਅਮਰੀਕਾ (ਏਜੰਸੀ) : ਦੱਖਣੀ ਅਮਰੀਕੀ ਦੇਸ਼ ਇਕਵਾਡੋਰ 'ਚ ਕੈਦੀਆਂ ਦਾ ਤਾਣਾ-ਬਾਣਾ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਕੈਦੀਆਂ ਦੇ ਤਬਾਦਲੇ ਦੌਰਾਨ ਇੱਕ ਵਿਸਫੋਟਕ ਹਮਲੇ ਵਿੱਚ ਘੱਟੋ-ਘੱਟ ਪੰਜ ਇਕਵਾਡੋਰ ਪੁਲਿਸ ਅਧਿਕਾਰੀ ਮਾਰੇ ਗਏ ਹਨ। ਜਿਸ ਤੋਂ ਬਾਅਦ ਇਕਵਾਡੋਰ ਦੇ ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਦੋ ਸੂਬਿਆਂ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਡਰੱਗ ਗਰੋਹ ਨੂੰ ਦੋਸ਼ੀ ਠਹਿਰਾਇਆ ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਇਸ ਘਟਨਾ ਲਈ ਡਰੱਗ ਗੈਂਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ।....

ਬੈਂਗਲੁਰੂ (ਜੇਐੱਨਐੱਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਇਨਵੈਸਟ ਕਰਨਾਟਕ 2022-ਗਲੋਬਲ ਇਨਵੈਸਟਰਜ਼ ਮੀਟ' ਦਾ ਉਦਘਾਟਨ ਕੀਤਾ। ਇਨਵੈਸਟ ਕਰਨਾਟਕ 2022 ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਇਕ ਅਜਿਹੀ ਜਗ੍ਹਾ ਹੈ ਜਿੱਥੇ ਹਰ ਜਗ੍ਹਾ ਕੁਦਰਤ ਤੇ ਸੱਭਿਆਚਾਰ ਦਾ ਅਦਭੁਤ ਮੇਲ ਹੈ। ਗਲੋਬਲ ਇਨਵੈਸਟਰਜ਼ ਮੀਟ ਵਿੱਚ ਦੁਨੀਆ ਦੇ ਹਰ ਕੋਨੇ ਤੋਂ ਭਾਰਤ ਵਿੱਚ ਤੁਹਾਡਾ ਸੁਆਗਤ ਹੈ। ਬੰਗਲੌਰ, ਕਰਨਾਟਕ ਵਿੱਚ ਤੁਹਾਡਾ ਸੁਆਗਤ ਹੈ। ਇਹ ਉਹ ਥਾਂ ਹੈ ਜਿੱਥੇ....

ਟਵਿੱਟਰ ਹੁਣ ਟੇਸਲਾ ਦੇ ਮਾਲਕ ਐਲਨ ਮਸਕ ਦਾ ਹੋ ਚੁਕਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਸ ‘ਚ ਬਦਲਾਅ ਨਾਲ ਜੁੜੇ ਕੁਝ ਵੱਡੇ ਫੈਸਲੇ ਲਏ ਹਨ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਇਸ ਨਾਲ ਮੁਲਾਜ਼ਮਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ ਕੁਝ ਟਵਿੱਟਰ ਇੰਜੀਨੀਅਰਾਂ ਨੂੰ ਦਿਨ ਵਿੱਚ 12 ਘੰਟੇ ਅਤੇ ਹਫ਼ਤੇ ਦੇ ਸੱਤ ਦਿਨ ਕੰਮ ਕਰਨ ਲਈ ਕਿਹਾ ਗਿਆ ਹੈ। ਟਵਿੱਟਰ ਪ੍ਰਬੰਧਕਾਂ ਨੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਐਲਨ ਮਸਕ ਦੇ ਨਵੇਂ ਫੈਸਲਿਆਂ ਨੂੰ ਸਮੇਂ ‘ਤੇ ਪੂਰਾ ਕਰਨ ਲਈ....

ਅਮਰੀਕਾ : ਟਵਿੱਟਰ ‘ਤੇ ਬਲੂ ਟਿੱਕ ਯਾਨੀ ਵੈਰੀਫਾਈਡ ਅਕਾਊਂਟਸ ਲਈ ਲਈ ਯੂਜ਼ਰ ਨੂੰ ਹੁਣ ਹਰ ਮਹੀਨੇ 8 ਡਾਲਰ (ਲਗਭਗ 660 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਇਹ ਚਾਰਜ ਸਾਰੇ ਦੇਸ਼ਾਂ ਵਿੱਚ ਵੱਖ-ਵੱਖ ਹੋਵੇਗਾ। ਐਲਨ ਮਸਕ ਨੇ ਟਵਿੱਟਰ ਖਰੀਦਣ ਦੇ ਪੰਜ ਦਿਨ ਬਾਅਦ ਐਲਾਨ ਕੀਤਾ। ਹਾਲਾਂਕਿ, ਉਨ੍ਹਾਂ ਨੇ ਦੋ ਦਿਨ ਪਹਿਲਾਂ ਇਸ ਗੱਲ ਦਾ ਸੰਕੇਤ ਦਿੱਤਾ ਸੀ, ਜਦੋਂ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਮਸਕ 20 ਡਾਲਰ (ਲਗਭਗ 1,600 ਰੁਪਏ) ਚਾਰਜ ਕਰ ਸਕਦੇ ਹਨ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ....

ਕੈਨੇਡਾ : ਕੈਨੇਡਾ ਸਰਕਾਰ ਨੇ 2025 ਤਕ ਪ੍ਰਤੀ ਸਾਲ 500,000 ਪ੍ਰਵਾਸੀਆਂ ਦਾ ਸਵਾਗਤ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ। ਫੈਡਰਲ ਸਰਕਾਰ 2025 ਤਕ ਹਰ ਸਾਲ 500,000 ਲੋਕਾਂ ਨੂੰ ਪਹੁੰਚਣ ਦੇ ਟੀਚੇ ਦੇ ਨਾਲ ਕੈਨੇਡਾ 'ਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੱਡੇ ਵਾਧੇ ਦੀ ਯੋਜਨਾ ਬਣਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਮੰਗਲਵਾਰ ਨੂੰ ਨਵੇਂ ਟੀਚਿਆਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਇਹ ਕਦਮ ਕੈਨੇਡਾ ਦੀ ਆਰਥਿਕ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ। ਕੈਨੇਡੀਅਨ....

ਨਵੀਂ ਦਿੱਲੀ : ਮੈਟਾ ਦੀ ਮਾਲਕੀ ਵਾਲੇ ਵਟਸਐਪ ਨੇ ਕਿਹਾ ਹੈ ਕਿ ਉਸਨੇ ਸਤੰਬਰ ਮਹੀਨੇ ’ਚ ਭਾਰਤ ’ਚ 26 ਲੱਖ ਤੋਂ ਵੱਧ ਇਤਰਾਜ਼ਯੋਗ ਖਾਤਿਆਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ। ਅਜਿਹਾ ਉਸਨੇ ਨਵੇਂ ਆਈਟੀ ਕਾਨੂੰਨ 2021 ਦੀ ਪਾਲਣਾ ਕਰਦੇ ਹੋਏ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਹੈ ਕਿ ਆਈਟੀ ਨਿਯਮ 2021 ਅਨੁਸਾਰ, ਸਤੰਬਰ 2022 ’ਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਯੂਜ਼ਰ ਸੇਫਟੀ ਰਿਪੋਰਟ ’ਚ ਮਿਲੀਆਂ ਸ਼ਿਕਾਇਤਾਂ ਤੇ ਵ੍ਹਾਟਸਐਪ ਵੱਲੋਂ ਕੀਤੀ ਗਈ ਕਾਰਵਾਈ ਦਾ ਵੇਰਵਾ ਹੈ। ਨਾਲ ਹੀ....

ਲੰਡਨ : ਬਰਤਾਨੀਆ ਦੇ ਪਹਿਲੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਸਿੱਖਾਂ ਦੇ ਯੋਗਦਾਨ ਨੂੰ ਯਾਦ ਰੱਖਣ ਲਈ ਸ਼ਹਿਰ ਦੇ ਵਿਕਟੋਰੀਆ ਪਾਰਕ ਲੈਸਟਰ ਵਿਚ ਇਕ ਸਿੱਖ ਸੈਨਿਕ ਦੇ ਕਾਂਸੀ ਦੇ ਬੁੱਤ ਦਾ ਉਦਘਾਟਨ ਗਿਆ। ਭਾਰਤ ਦੇ ਸਿੱਖਾਂ ਨੇ ਦੋ ਵਿਸ਼ਵ ਯੁੱਧਾਂ ਦੌਰਾਨ ਬ੍ਰਿਟਿਸ਼ ਫੌਜ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਯੁੱਧ ਦੌਰਾਨ ਭਾਰਤ ਦੀ ਆਬਾਦੀ ਦਾ 2 ਪ੍ਰਤੀਸ਼ਤ ਤੋਂ ਘੱਟ ਸਨ, ਪਰ ਦੁਸ਼ਮਣੀ ਦੇ ਸ਼ੁਰੂ ਹੋਣ ਵੇਲੇ ਤੋਂ ਬ੍ਰਿਟਿਸ਼ ਭਾਰਤੀ ਫੌਜ ਦਾ ਲਗਭਗ 20 ਪ੍ਰਤੀਸ਼ਤ ਬਣਦੇ ਸਨ। ਮੂਰਤੀ ਨੂੰ ਵਿਕਟੋਰੀਆ ਪਾਰਕ....

ਕੈਲੀਫੋਰਨੀਆਂ : ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਸਲਾਨਾ ਨਗਰ ਕੀਰਤਨ ਕਰਵਾਇਆ ਗਿਆ। ਜਿਸ ਦੀ ਸੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਦੀ ਸਮਾਪਤੀ ਬਾਅਦ ਹੋਈ। ਗੁਰੂਘਰ ਵਿਖੇ ਹਾਜ਼ਰ ਬਹੁਤ ਸਾਰੇ ਕੀਰਤਨੀ ਜੱਥਿਆ ਅਤੇ ਕਥਾਕਾਰਾਂ ਨੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਨਾਲ ਨਿਹਾਲ ਕੀਤਾ। ਗੁਰੂਘਰ ਦੇ ਬਾਹਰ ਨਗਰ ਕੀਰਤਨ ਵਿੱਚ ਸਾਮਲ ਸੰਗਤਾਂ ਕੇਸ਼ਰੀ, ਨੀਲੀਆਂ, ਹਰੀਆਂ, ਪੀਲੀਆਂ ਅਤੇ ਹੋਰ ਬਹੁਤ ਰੰਗਾ ਦੇ....

ਫਲੋਰਿਡਾ : ਟਾਲਾਹਾਸੀ (ਫਲੋਰਿਡਾ) ਵਿਚ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ 8 ਹੋਰ ਜ਼ਖਮੀ ਹੋ ਗਏ। ਟਾਲਾਹਾਸੀ ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਪੱਛਮੀ ਪੈਨਸਾਕੋਲਾ ਸਟਰੀਟ ਉਪਰ ਹਾਫ ਟਾਈਮ ਲਿਕੁਰਜ ਸਟੋਰ ਤੇ ਲਾਸ ਕੰਪਾਡਰੈਸ ਵਿਖੇ ਅੱਧੀ ਰਾਤ ਤੋਂ ਪਹਿਲਾਂ ਇਕ ਤੋਂ ਵਧ ਲੋਕਾਂ ਨੇ ਗੋਲੀਆਂ ਚਲਾਈਆਂ। ਟਾਲਾਹਾਸੀ ਪੁਲਿਸ ਮੁੱਖੀ ਲਾਰੈਂਸ ਰੇਵੈਲ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਲਿਕੁਰ ਸਟੋਰ ਦੇ ਬਾਹਰ ਇਕ....

ਨਿਊਯਾਰਕ : ਬਰੋਨਕਸੀ (ਨਿਊਯਾਰਕ) ਵਾਪਰੀ ਇੱਕ ਘਟਨਾ ਵਿੱਚ ਰੂਹ ਕੰਬਾਊ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੇ ਇੱਕ ਘਰ ਨੂੰ ਅੱਗ ਲੱਗਣ ਕਾਰਨ 10 ਮਹੀਨਿਆਂ ਦੀ ਬੱਚੀ ਸਮੇਤ ਚਾਰ ਦੀ ਮੌਤ ਹੋ ਗਈ ਹੈ, ਇਹ ਪ੍ਰਗਟਾਵਾ ਨਿਊਯਾਰਕ ਪੁਲਿਸ ਵਿਭਾਗ ਨੇ ਕੀਤਾ ਹੈ। ਨਿਊਯਾਰਕ ਫਾਇਰ ਵਿਭਾਗ ਦੇ ਸਹਾਇਕ ਮੁੱਖੀ ਕੈਵਿਨ ਬਰੇਨਨ ਨੇ ਕਿਹਾ ਹੈ ਕਿ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਸਥਾਨਕ ਸਮੇ ਅਨੁਸਾਰ ਸਵੇਰੇ 6 ਵਜੇ ਮਿਲੀ ਜਿਸ ਉਪਰੰਤ ਤੁਰੰਤ ਅੱਗ ਬੁਝਾਊ ਅਮਲਾ ਮੌਕੇ ਉਪਰ ਪੁੱਜਾ। 10 ਤੇ 12 ਸਾਲ....

ਸਿਨਸਿਨਾਟੀ : ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦੇ ਗੁਰਦੂਆਰਾ ਸਾਹਿਬ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਵਿਖੇ ਸਿੱਖ ਇਤਿਹਾਸ ਦੀ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਤੋਂ ਇਲਾਵਾ ਚਾਰ ਦਿਨ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਇਸ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਸਿੱਖ ਪੱਥ ਦੇ ਮਹਾਨ ਕੀਰਤਨੀਏ ਭਾਈ ਹਰਚਰਨ ਸਿੰਘ ਜੀ ਖਾਲਸਾ, ਹਜੂਰੀ ਰਾਗੀ....

ਨਵੀਂ ਦਿੱਲੀ (ਏਐੱਨਆਈ) : ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਕੇਬਲ ਨਾਲ ਬਣਿਆ ਪੁਲ ਡਿੱਗਣ ਨਾਲ 141 ਲੋਕਾਂ ਦੀ ਮੌਤ ਹੋ ਗਈ ਸੀ। ਕਰੀਬ 177 ਲੋਕਾਂ ਨੂੰ ਬਚਾਇਆ ਗਿਆ ਹੈ। ਦੁਨੀਆ ਭਰ ਦੇ ਕਈ ਦੇਸ਼ ਇਸ ਘਟਨਾ 'ਤੇ ਦੁੱਖ ਪ੍ਰਗਟ ਕਰ ਰਹੇ ਹਨ। ਐਨਡੀਆਰਐਫ ਸਮੇਤ ਆਰਮੀ, ਏਅਰ ਫੋਰਸ ਅਤੇ ਨੇਵੀ ਦੀਆਂ ਟੀਮਾਂ ਕਈ ਹੋਰ ਲੋਕਾਂ ਦੀ ਭਾਲ ਕਰ ਰਹੀਆਂ ਹਨ ਜੋ ਅਜੇ ਵੀ ਲਾਪਤਾ ਹਨ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗੁਜਰਾਤ ਦੇ ਮੋਰਬੀ 'ਚ ਪੁਲ ਢਹਿ ਜਾਣ....