ਨਿਊਯਾਰਕ : ਬਰੋਨਕਸੀ (ਨਿਊਯਾਰਕ) ਵਾਪਰੀ ਇੱਕ ਘਟਨਾ ਵਿੱਚ ਰੂਹ ਕੰਬਾਊ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੇ ਇੱਕ ਘਰ ਨੂੰ ਅੱਗ ਲੱਗਣ ਕਾਰਨ 10 ਮਹੀਨਿਆਂ ਦੀ ਬੱਚੀ ਸਮੇਤ ਚਾਰ ਦੀ ਮੌਤ ਹੋ ਗਈ ਹੈ, ਇਹ ਪ੍ਰਗਟਾਵਾ ਨਿਊਯਾਰਕ ਪੁਲਿਸ ਵਿਭਾਗ ਨੇ ਕੀਤਾ ਹੈ। ਨਿਊਯਾਰਕ ਫਾਇਰ ਵਿਭਾਗ ਦੇ ਸਹਾਇਕ ਮੁੱਖੀ ਕੈਵਿਨ ਬਰੇਨਨ ਨੇ ਕਿਹਾ ਹੈ ਕਿ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਸਥਾਨਕ ਸਮੇ ਅਨੁਸਾਰ ਸਵੇਰੇ 6 ਵਜੇ ਮਿਲੀ ਜਿਸ ਉਪਰੰਤ ਤੁਰੰਤ ਅੱਗ ਬੁਝਾਊ ਅਮਲਾ ਮੌਕੇ ਉਪਰ ਪੁੱਜਾ। 10 ਤੇ 12 ਸਾਲ ਦੇ ਦੋ ਲੜਕਿਆਂ ਦੀ ਅੱਗ ਵਿਚ ਝੁਲਸਣ ਕਾਰਨ ਮੌਕੇ ਉਪਰ ਹੀ ਮੌਤ ਹੋ ਚੱਕੀ ਸੀ, ਜਦ ਕਿ ਇਕ ਲੜਕੀ ਤੇ ਇਕ 22 ਸਾਲਾ ਵਿਅਕਤੀ ਨੂੰ ਹਸਪਤਾਲ ਲਿਜਾਇਆ ਜਿਥੇ ਉਹ ਦਮ ਤੋੜ ਗਏ। ਇਕ 21 ਸਾਲਾ ਔਰਤ ਤੇ 41 ਸਾਲਾ ਵਿਅਕਤੀ ਹਸਪਤਾਲ ਵਿਚ ਇਲਾਜ਼ ਅਧੀਨ ਹਨ ਜਿਨਾਂ ਦੀ ਹਾਲਤ ਗੰਭੀਰ ਹੈ। ਅੱਗ ਬੁਝਾਊ ਅਮਲੇ ਦੇ ਕੁਝ ਮੈਂਬਰ ਵੀ ਮਾਮੂਲੀ ਜ਼ਖਮੀ ਹੋਏ ਹਨ।