ਇੰਗਲੈਂਡ : ਬੈਂਕ ਆਫ ਇੰਗਲੈਂਡ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ’ਚ ਕਿਹਾ ਕਿ ਕੇਂਦਰੀ ਬੈਂਕ ਸਾਲ ਦੇ ਅੰਤ ਤਕ ਪੋਲੀਮਰ ਨੋਟਾਂ ’ਤੇ ਨਵੇਂ ਸਮਰਾਟ ਦੀ ਤਸਵੀਰ ਜਾਰੀ ਕਰ ਦੇਵੇਗਾ। ਬੈਂਕ ਆਫ ਇੰਗਲੈਂਡ ਨੇ ਇਹ ਵੀ ਕਿਹਾ ਹੈ ਕਿ 5, 10, 20 ਤੇ 50 ਪੌਂਡ ਦੇ ਨੋਟਾਂ ’ਚ ਕੋਈ ਵਾਧੂ ਬਦਲਾਅ ਨਹੀਂ ਕੀਤਾ ਜਾਵੇਗਾ। ਬੈਂਕ ਆਫ ਇੰਗਲੈਂਡ ਨੇ ਕਿਹਾ ਕਿ ਕਿੰਗ ਚਾਰਲਸ ਦੀ ਤਸਵੀਰ ਵਾਲੇ ਬੈਂਕ ਨੋਟ 2024 ਦੇ ਮੱਧ ਤਕ ਚਲਨ ’ਚ ਆਉਣ ਦੀ ਉਮੀਦ ਹੈ। ਜਿਕਰਯੋਗ ਹੈ ਕਿ ਇਸ ਸਮੇਂ ਬੈਂਕ ਆਫ ਇੰਗਲੈਂਡ ਦੀ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਲੱਗੀ ਹੋਈ ਹੈ, 70 ਸਾਲ ਦੇ ਰਾਜ ਤੋਂ ਬਾਅਦ ਮਹੀਨੇ ਦੇ ਸ਼ੁਰੂ ’ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਬ੍ਰਿਟੇਨ ਦੇ ਕਰੰਸੀ ਨੋਟ ’ਤੇ ਮਹਾਰਾਣੀ ਦੀ ਤਸਵੀਰ 1960 ਤੋਂ ਲਗਾਈ ਜਾ ਰਹੀ ਹੈ।
ਬੈਂਕ ਆਫ ਇੰਗਲੈਂਡ ਨੇ ਕਿਹਾ ਹੈ ਕਿ ਮਹਾਰਾਣੀ ਦੀ ਤਸਵੀਰ ਵਾਲੇ ਮੌਜੂਦਾ ਪੌਲੀਮਰ ਨੋਟ ਕਾਨੂੰਨੀ ਕਰੰਸੀ ਬਣੇ ਰਹਿਣਗੇ ਤੇ ਸਿਰਫ਼ ਖਰਾਬ ਹੋਣ ਤੋਂ ਬਾਅਦ ਹੀ ਪ੍ਰਚਲਨ ’ਚੋਂ ਹਟਾਏ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਬੈਂਕ ਆਫ ਇੰਗਲੈਂਡ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਕਾਗਜ਼ੀ ਨੋਟਾਂ ਦੇ ਸਰਕੂਲੇਸ਼ਨ ਦੀ ਡੈੱਡਲਾਈਨ ਨੇੜੇ ਆ ਰਹੀ ਹੈ। 30 ਸਤੰਬਰ ਨੂੰ ਯੂਕੇ ’ਚ ਕਾਗਜ਼ੀ ਨੋਟ ਹੁਣ ਕਾਨੂੰਨੀ ਕਰੰਸੀ ਦੇ ਰੂਪ ’ਚ ਸਵੀਕਾਰ ਨਹੀਂ ਕੀਤੇ ਜਾਣਗੇ। ਭੌਓ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਤਕ ਅਜਿਹੇ 11 ਅਰਬ ਨੋਟ ਸਰਕੂਲੇਸ਼ਨ ’ਚ ਬਚੇ ਸਨ। ਨਵੇਂ ਪੌਲੀਮਰ ਨੋਟਾਂ ਦੀ ਮੌਜੂਦਾ ਲੜੀ ’ਚ ਵਿੰਸਟਨ ਚਰਚਿਲ, ਜੇਨ ਆਸਟਨ, ਜੇਐਮਡਬਲਯੂ ਟਰਨਰ ਤੇ ਐਲਨ ਟਿਊਰਿੰਗ ਦੇ ਚਿੱਤਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਬ੍ਰਿਟਿਸ਼ ਬੈਂਕ ਨੋਟਾਂ, ਪੌਂਡ ਦੇ ਸਿੱਕਿਆਂ ਤੇ ਡਾਕ ਟਿਕਟਾਂ ਦੀ ਪਛਾਣ ਬਣ ਗਈ ਹੈ। ਮਹਾਰਾਣੀ ਦੀ ਮੌਤ ਤੋਂ ਬਾਅਦ ਲੋਕ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦੀ ਤਸਵੀਰ ਵਾਲੇ ਬ੍ਰਿਟਿਸ਼ ਨੋਟਾਂ ਤੇ ਸਿੱਕਿਆਂ ਦਾ ਕੀ ਹੋਵੇਗਾ। ਪਹਿਲੀ ਵਾਰ ਕਿੰਗ ਚਾਰਲਸ ਬ੍ਰਿਟੇਨ ਦੇ ਸ਼ਾਹੀ ਟਕਸਾਲ ਵੱਲੋਂ ਜਾਰੀ ਕੀਤੇ ਗਏ ਸਿੱਕਿਆਂ ’ਤੇ ਨਜ਼ਰ ਆਉਣਗੇ। 17ਵੀਂ ਸਦੀ ’ਚ ਕਿੰਗ ਚਾਰਲਸ ੀੀ ਦੇ ਰਾਜਗੱਦੀ ਉੱਤੇ ਬਿਰਾਜਮਾਨ ਹੋਣ ਤੋਂ ਬਾਅਦ ਬ੍ਰਿਟਿਸ਼ ਸਿੱਕਿਆਂ ਲਈ ਇਕ ਵਿਸ਼ੇਸ਼ ਰਿਵਾਜ ਦਾ ਪਾਲਣ ਕੀਤਾ ਗਿਆ ਹੈ। ਨਵੇਂ ਰਾਜੇ ਦਾ ਉਸਦੇ ਪਿਛਲੇ ਗੱਦੀਨਸ਼ੀਨ ਤੋਂ ਉਲਟੀ ਦਿਸ਼ਾ ਵਿਚ ਮੂੰਹ ਕੀਤੇ ਹੋਏ ਚਿੱਤਰ ਬਣਾਇਆ ਹੈ। ਐਲਿਜ਼ਾਬੈੱਥ ਦਾ ਮੂੰਹ ਸਿੱਕਿਆਂ ’ਤੇ ਸੱਜੇ ਪਾਸੇ ਸੀ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਚਾਰਲਸ ਦਾ ਮੂੰਹ ਖੱਬੇ ਪਾਸੇ ਦਿਖਾਇਆ ਜਾਵੇਗਾ।