ਕੈਨੇਡਾ : ਲੇਖਕ ਅਤੇ ਸਮਾਜ ਸੇਵੀ ਸਖਸ਼ੀਅਤ ਸ ਗੁਰਜੰਟ ਸਿੰਘ ਸਿੱਧੂ ਦੀ ਤੀਸਰੀ ਪੁਸਤਕ 'ਇਸ਼ਕ ਬੰਦਗੀ' ਹੈ (ਕਿੱਸਾ ਹੀਰ ਰਾਂਝਾ) ਕੈਨੇਡਾ ਦੇ ਸਰੀ ਵਿਖੇ ਪੰਜਾਬੀ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤੀ। ਸ ਗੁਰਜੰਟ ਸਿੰਘ ਸਿੱਧੂ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਦੇ ਜੰਮਪਲ ਹਨ ਅਤੇ ਮਾਰਕੀਟ ਕਮੇਟੀ ਬਰਨਾਲਾ ਵਿਖੇ ਬਤੌਰ ਸੀਨੀਅਰ ਸੁਪਰਡੰਟ ਸੇਵਾਵਾਂ ਨਿਭਾਉਣ ਉਪਰੰਤ ਰਿਟਾਇਰ ਮੈਂਟ ਲੈਕੇ ਆਪਣੇ ਆਪ ਨੂੰ ਧਾਰਮਿਕ ਸਾਹਿਤ ਨੂੰ ਸਮਰਪਿਤ ਕੀਤਾ ਹੋਇਆ ਹੈ। ਸ ਗੁਰਜੰਟ ਸਿੰਘ ਸਿੱਧੂ ਦੀ ਪੁਸਤਕ, ਇਸ਼ਕ ਬੰਦਗੀ ਹੈ ਦੇ ਰਿਲੀਜ਼ ਸਮੇਂ ਪਰਮੁੱਖ ਸਖਸ਼ੀਅਤਾਂ ਨਾਵਲਕਾਰ ਸ ਜਰਨੈਲ ਸਿੰਘ ਸੇਖਾ, ਉੱਘੇ ਸਾਰੰਗੀ ਵਾਦਕ ਸ ਚਮਕੌਰ ਸਿੰਘ ਸੇਖੋਂ ਭੋਤਨਾ, ਮੈਡਮ ਸੁਰਜੀਤ ਕੌਰ ਕਲਸੀ ਅਤੇ ਸੰਸਥਾ ਦੇ ਮੁੱਖ ਸੰਚਾਲਕ ਸ ਕੁਵਿੰਦਰ ਸਿੰਘ ਚਾਂਦ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਸ ਗੁਰਜੰਟ ਸਿੰਘ ਸਿੱਧੂ ਦੀ ਇਸ ਬਹੁਮੁੱਲੀ ਪੁਸਤਕ ਦੇ ਕੈਨੇਡਾ ਵਿੱਚ ਰਿਲੀਜ਼ ਹੋਣ ਤੇ ਬਰਨਾਲਾ ਦੀਆਂ ਸਨਮਾਨ ਯੋਗ ਸਖਸ਼ੀਅਤਾਂ ਸ ਮਨਜੀਤ ਸਿੰਘ ਸਾਗਰ, ਸ ਗੁਰਮੇਲ ਸਿੰਘ ਸੰਧੂ, ਸ ਸੁਰਜੀਤ ਸਿੰਘ ਸੰਧੂ, ਰਜਿੰਦਰ ਕੌਰ ਬਰਨਾਲਾ, ਲੇਖਿਕਾ ਸੁਖਪਾਲ ਕੌਰ ਬਾਠ , ਗੁਰਪ੍ਰੀਤ ਸਿੰਘ ਭੋਤਨਾ, ਸ ਅਵਤਾਰ ਸਿੰਘ ਰਾਏਸਰ, ਗੋਰਾ ਖਾਨ ਸੰਧੂ ਖੁਰਦ, ਮੈਡਮ ਅੰਜਨਾ ਮੈਨਨ, ਸ ਗੁਰਚਰਨ ਸਿੰਘ ਸਾਬਕਾ ਸਰਪੰਚ ਕੋਠੇ ਰਾਮਸਰ ਸਮੇਤ ਬਰਨਾਲਾ ਦੀਆਂ ਸਾਹਿਤਕ ਸਖਸ਼ੀਅਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਸ ਗੁਰਜੰਟ ਸਿੰਘ ਸਿੱਧੂ ਨੂੰ ਮੁਬਾਰਕਾਂ ਦਿੱਤੀਆਂ ਹਨ।