ਅਮਰੀਕਾ : ਅਮਰੀਕਾ ਦੇ ਮਿਲਵਾਕੀ ਵਿੱਚ 10 ਸਾਲਾ ਲੜਕੇ ਨੇ ਆਪਣੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਇਸ ਕਰਕੇ ਕਰ ਦਿੱਤੀ ਕਿਉਂਕਿ ਉਸ ਨੇ ਉਸ ਨੂੰ ਵਰਚੂਅਲ ਰਿਐਲਿਟੀ (ਵੀਆਰ) ਹੈੱਡਸੈੱਟ ਖਰੀਦ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬੱਚੇ ਨੇ ਪਹਿਲਾਂ ਪੁਲਿਸ ਨੂੰ ਦੱਸਿਆ ਕਿ ਗੋਲੀ 21 ਨਵੰਬਰ ਨੂੰ ਗਲਤੀ ਨਾਲ ਚੱਲੀ ਸੀ ਪਰ ਬਾਅਦ ਵਿੱਚ ਦੱਸਿਆ ਕਿ ਉਸ ਨੇ ਜਾਣਬੁੱਝ ਕੇ ਆਪਣੀ ਮਾਂ 'ਤੇ ਗੋਲੀ ਚਲਾਈ ਸੀ। ਬੱਚੇ 'ਤੇ ਪਿਛਲੇ ਹਫ਼ਤੇ ਬਾਲਗ ਵਜੋਂ ਪਹਿਲੀ-ਡਿਗਰੀ ਜਾਣਬੁੱਝ ਕੇ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ। ਕਾਨੂੰਨ ਤਹਿਤ 10 ਸਾਲ ਦੇ ਬੱਚੇ ਉਪਰ ਇਕ ਬਾਲਗ ਵਜੋਂ ਘੋਰ ਅਪਰਾਧ ਦੇ ਦੋਸ਼ ਲਗਾਏ ਗਏ ਹਨ। ਹਾਲਾਂਕਿ ਬੱਚੇ ਦਾ ਵਕੀਲ ਇਸ ਸਬੰਧੀ ਬਾਲ ਅਦਾਲਤ ਵਿੱਚ ਅਪੀਲ ਕਰ ਸਕਦਾ ਹੈ। ਬੱਚੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਮਾਨਸਿਕ ਰੋਗ ਤੋਂ ਪੀੜਤ ਹੈ ਤੇ ਬੱਚੇ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅਟਾਰਨੀ ਐਂਜੇਲਾ ਕਨਿੰਘਮ ਬੱਚੇ ਦੇ ਵਕੀਲਾਂ 'ਚੋਂ ਇਕ, ਨੇ ਕਿਹਾ ਕਿ ਇਹ ਇਕ ਪਰਿਵਾਰਕ ਦੁਖਾਂਤ ਸੀ। ਸ਼ਿਕਾਇਤ ਅਨੁਸਾਰ ਗੋਲੀਬਾਰੀ ਦੀ ਘਟਨਾ 21 ਨਵੰਬਰ ਨੂੰ ਸਵੇਰੇ 7 ਵਜੇ ਦੇ ਕਰੀਬ ਵਾਪਰੀ। ਬੱਚੇ ਨੇ ਸ਼ੁਰੂ ਵਿੱਚ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੂੰ ਆਪਣੀ ਮਾਂ ਦੇ ਬੈੱਡਰੂਮ ਵਿੱਚ ਹਥਿਆਰ ਮਿਲਿਆ ਤੇ ਉਹ ਲਾਂਡਰੀ 'ਚ ਗਿਆ ਜਿਥੇ ਉਸ ਦੀ ਮਾਂ ਕੱਪੜੇ ਧੋ ਰਹੀ ਸੀ। ਬਾਅਦ 'ਚ ਰਿਸ਼ਤੇਦਾਰਾਂ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ। ਬੱਚੇ ਨੇ ਪਹਿਲਾਂ ਪੁਲਿਸ ਨੂੰ ਦੱਸਿਆ ਕਿ 21 ਨਵੰਬਰ ਨੂੰ ਗੋਲ਼ੀ ਅਚਾਨਕ ਲੱਗੀ ਸੀ ਪਰ ਬਾਅਦ 'ਚ ਦੱਸਿਆ ਕਿ ਉਸ ਨੇ ਜਾਣਬੁੱਝ ਕੇ ਆਪਣੀ ਮਾਂ 'ਤੇ ਗੋਲ਼ੀ ਚਲਾਈ ਸੀ। ਬੱਚੇ 'ਤੇ ਪਿਛਲੇ ਹਫ਼ਤੇ ਬਾਲਗ ਵਜੋਂ ਪਹਿਲੀ-ਡਿਗਰੀ ਜਾਣਬੁੱਝ ਕੇ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ। ਲੜਕੇ ਦੀ ਮਾਸੀ ਨੇ ਦੱਸਿਆ ਕਿ ਜਦੋਂ ਉਸ ਨੇ ਬੱਚੇ ਨਾਲ ਗੱਲ ਕੀਤੀ ਤਾਂ ਉਸ ਨੇ ਬੰਦੂਕ ਦੇ ਤਾਲੇ ਵਾਲੇ ਬਾਕਸ ਦੀ ਚਾਬੀ ਸਮੇਤ ਘਰ ਦੀਆਂ ਚਾਬੀਆਂ ਦਾ ਸੈੱਟ ਕੱਢ ਲਿਆ। ਜਦੋਂ ਉਸਦੇ ਰਿਸ਼ਤੇਦਾਰ ਨੇ ਗੋਲੀ ਚੱਲਣ ਬਾਰੇ ਪੁੱਛਿਆ ਤਾਂ ਲੜਕੇ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਵੱਲ ਬੰਦੂਕ ਦਾ ਇਸ਼ਾਰਾ ਕੀਤਾ ਸੀ। ਲੜਕੇ ਦੇ ਰਿਸ਼ਤੇਦਾਰ ਤੇ ਭੈਣ ਨੇ ਕਿਹਾ ਕਿ ਉਹ ਆਪਣੀ ਮਾਂ ਦੀ ਮੌਤ 'ਤੇ ਕਦੇ ਨਹੀਂ ਰੋਇਆ ਅਤੇ ਨਾ ਹੀ ਕੋਈ ਪਛਤਾਵਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਸਨੇ ਉਸਦੀ ਮੌਤ ਤੋਂ ਬਾਅਦ ਆਪਣੀ ਮਾਂ ਦੇ ਐਮਾਜ਼ਾਨ ਖਾਤੇ 'ਚ ਲੌਗਇਨ ਕੀਤਾ ਅਤੇ ਉਸ ਸਵੇਰੇ ਇਕ ਓਕੂਲਸ ਵਰਚੁਅਲ ਰਿਐਲਿਟੀ ਹੈੱਡਸੈੱਟ ਦਾ ਆਰਡਰ ਕੀਤਾ। ਉਸੇ ਦਿਨ ਸਵੇਰੇ ਉਸ ਨੇ ਆਪਣੇ ਸੱਤ ਸਾਲਾ ਚਚੇਰੇ ਭਰਾ 'ਤੇ ਵੀ ਹਮਲਾ ਕਰ ਦਿੱਤਾ।