Asian Stars Of 2022 ਵਿੱਚ ਸਥਾਨ ਦਰਜ ਕਰਨ ਵਾਲੀ ਇਕਲੌਤੀ ਪੰਜਾਬੀ ਐਕਟਰਸ ਸਰਗੁਣ ਮਹਿਤਾ

ਸਾਲ 2022 ਪੰਜਾਬੀ ਇੰਡਸਟਰੀ ਲਈ ਸ਼ਾਨਦਾਰ ਰਿਹਾ ਹੈ। ਇਸ ਸਾਲ ਵਿੱਚ ਸਟਾਰਸ ਬਹੁਤ ਸਾਰੀਆਂ ਚੰਗੀਆਂ ਅਤੇ ਬੁਰੀਆਂ ਖ਼ਬਰਾਂ ਵਿੱਚੋਂ ਗੁਜ਼ਰੇ। ਪਰ ਜਿਵੇਂ ਕਿ  ਅਸੀ ਜਾਣਦੇ ਹਾਂ ਕਿ ਸਾਲ ਦੇ ਅੰਤ ਵਿੱਚ ਗੂਗਲ ਵੱਲੋਂ ਟਾਪ ਦੇ 50 ਏਸ਼ੀਅਨ ਸਟਾਰਸ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ। ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਇਸ ਲਿਸਟ ਵਿੱਚ ਪੰਜਾਬੀ ਐਕਟਰਸ ਸਰਗੁਣ ਮਹਿਤਾ ਨੇ 22ਵਾਂ ਸਥਾਨ ਪ੍ਰਾਪਤ ਕੀਤਾ ਹੈ। ਏਸ਼ੀਅਨ ਚੈਟਸ ਵਿੱਚ ਸਥਾਨ ਬਣਾਉਣ ਵਾਲੀ ਪਹਿਲੀ ਪੰਜਾਬੀ ਮਹਿਲਾ ਅਦਾਕਾਰਾ ਬਣ ਗਈ ਹੈ। ਇਸ ਖ਼ਬਰ ਨਾਲ ਹੀ ਸਰਗੁਣ ਅਤੇ ਉਸ ਦੇ ਫੈਨਸ ਕਾਫੀ ਖੁਸ਼ ਹੋ ਗਏ ਹਨ। ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ ਨੇ ਇਸ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।

ਹੁਣ ਸਰਗੁਣ ਮਹਿਤਾ ਦੀਆਂ ਖ਼ਬਰਾਂ ਸੁਰਖੀਆਂ ਬਟੋਰ ਰਹੀਆਂ ਹਨ। ਇਸ ਤੋਂ ਇਲਾਵਾ ਐਕਟਰਸ ਨੇ ਖੁਦ ਆਪਣੇ ਆਫੀਸ਼ਿਅਲ ਇੰਸਟਾਗ੍ਰਾਮ ਰਾਹੀਂ ਜਾਣਕਾਰੀ ਸ਼ੇਅਰ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਗਿਆ ਹੈ ‘ਐਂਟਰਟੈਨਮੈਂਟ- 2022 ਦੇ ਟੌਪ ਦੇ 50 ਏਸ਼ੀਅਨ ਸਟਾਰਸ’।

ਸਟੋਰੀ ਦੇ ਨਾਲ ਐਕਟਰਸ ਨੇ ਕੈਪਸ਼ਨ ‘ਚ ਲਿਖਿਆ, ‘ਲਿਸਟ ‘ਚ ਐਂਟਰੀ ਕਰਨ ਵਾਲੀ ਪਹਿਲੀ ਤੇ ਇਕਲੌਤੀ ਪੰਜਾਬੀ ਐਕਟਰਸ’। ਐਕਟਰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਨਾ ਸਿਰਫ ਲੋਕਾਂ ਦੇ ਦਿਲਾਂ ‘ਚ ਸਗੋਂ ਬਾਕਸ ਆਫਿਸ ‘ਤੇ ਵੀ ਖਾਸ ਥਾਂ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਹ ਕਿਸਮਤ, ਲਾਹੌਰੀਏ, ਸੌਂਕਣ ਸੌਕਣੇ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।

ਸਰਗੁਣ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਅੰਗਰੇਜ ਨਾਲ ਕੀਤੀ ਸੀ ਤੇ ਉਦੋਂ ਤੋਂ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ, ਏਸ਼ੀਅਨ ਚਾਰਟ ਵਿਚ ਸਥਾਨ ਹਾਸਲ ਕਰਨ ਵਾਲੀ ਪਹਿਲੀ ਅਤੇ ਇਕਲੌਤੀ ਪੰਜਾਬੀ ਕਲਾਕਾਰ ਬਣ ਕੇ, ਉਸਨੇ ਸਾਰਿਆਂ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ। ਫੈਨਸ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ।