ਸਿੱਧੂ ਮੂਸੇਵਾਲਾ ਦੇ ਗੀਤ ਦਾ ਪੋਸਟਰ ਰਿਲੀਜ਼, ਗੀਤ ‘410’, 10 ਅਪ੍ਰੈਲ ਨੂੰ ਹੋਵੇਗਾ ਰਿਲੀਜ਼ 

ਚੰਡੀਗੜ੍ਹ, 8 ਅਪ੍ਰੈਲ : ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ, ਜਿਸ ਦੀ ਖਬਰ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇਕ ਪੋਸਟ ਰਾਹੀਂ ਦਿੱਤੀ ਹੈ। ਸੰਨੀ ਨੇ ਲਿਖਿਆ ਹੈ ਕਿ ਜੇਕਰ ਉਨ੍ਹਾਂ ਦੀ ਪੋਸਟ ਨੂੰ 1 ਲੱਖ ਕਮੈਂਟਸ ਮਿਲੇ ਤਾਂ ਉਹ ਗੀਤ ਦਾ ਪੋਸਟਰ ਰਿਲੀਜ਼ ਕਰ ਦੇਣਗੇ। ਹੁਣ ਗੀਤ ਦਾ ਪੋਸਟਰ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ‘ਚ ਸਿੱਧੂ ਅਤੇ ਸੰਨੀ ਦੋਵੇਂ ਨਜ਼ਰ ਆ ਰਹੇ ਹਨ। ਗੀਤ ਦਾ ਨਾਂ ‘410’ ਹੈ, ਜੋ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਇੱਥੇ ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਕਈ ਗੀਤਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਵਿੱਚ ‘ਲੇਵਲ’, ‘ਨੇਵਰ ਫੋਲਡ’, ‘ਜਸਟ ਲਿਸਨ’ ਵਰਗੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ।