"ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ" 24 ਮਾਰਚ 2023 ਨੂੰ ਦੁਨੀਆ ਭਰ ਵਿੱਚ ਹੋਵੇਗੀ ਰਿਲੀਜ਼ 

ਚੰਡੀਗੜ੍ਹ, 07 ਮਾਰਚ : ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਵੱਲੋਂ ਪੇਸ਼ ਹੋਣ ਵਾਲੀ ਫਿਲਮ "ਇਸ ਜਹਾਨੋਂ ਦੂਰ ਕੀਤੇ ਚੱਲ ਜਿੰਦੀਏ" ਦੇ ਟ੍ਰੇਲਰ ਨੇ ਹਾਲ ਹੀ 'ਚ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਇਸ ਫਿਲਮ ਦੀ ਕਹਾਣੀ ਬਹੁਤ ਸਾਰੇ ਲੋਕਾਂ ਦੀ ਅਸਲ ਜ਼ਿੰਦਗੀ ਦੀ ਹਕੀਕਤ ਬਿਆਨ ਕਰੇਗੀ ਜੋ ਆਪਣੇ ਅਜ਼ੀਜ਼ਾਂ ਤੋਂ ਦੂਰ ਵਿਦੇਸ਼ਾਂ ਵਿੱਚ ਰਹਿੰਦੇ ਹਨ। ਗੰਭੀਰ ਵਿਸ਼ੇ ਅਤੇ ਵੱਖ ਵੱਖ ਭਾਵਨਾਤਮਕ ਕਹਾਣੀਆਂ ਨੂੰ ਦਰਸਾਉਂਦਾ ਟ੍ਰੇਲਰ, ਫਿਲਮ ਬਾਰੇ ਬਹੁਤ ਕੁੱਝ ਦੱਸਦਾ ਹੈ ਅਤੇ ਸੰਕੇਤ ਦਿੰਦਾ ਹੈ ਕਿ ਦਰਸ਼ਕ ਆਪਣੇ ਆਪ ਨੂੰ ਫਿਲਮ ਦੀ ਕਹਾਣੀ ਦੇ ਬਹੁਤ ਨੇੜੇ ਮਹਿਸੂਸ ਕਰਨਗੇ। ਇਸ ਤੋਂ ਇਲਾਵਾ, ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੇਟੇ ਦੁਆਰਾ ਨਿਰਮਿਤ ਇਸ ਪੰਜਾਬੀ ਫਿਲਮ ਦਾ ਟ੍ਰੇਲਰ ਯੂਟਿਊਬ 'ਤੇ 6.5 ਮਿਲੀਅਨ ਤੋਂ ਵੱਧ ਵਿਊਜ਼ ਦੇ ਨਾਲ ਟ੍ਰੈਂਡ ਕਰ ਰਿਹਾ ਹੈ, ਜਿਸ ਵਿੱਚ ਨਾਮਵਰ ਅਦਾਕਾਰ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਅਦਿਤੀ ਸ਼ਰਮਾ, ਜੱਸ ਬਾਜਵਾ ਅਤੇ ਰੁਪਿੰਦਰ ਰੂਪੀ ਨਜ਼ਰ ਆਉਣਗੇ ਜੋ ਆਪਣੀ ਬਾਕਮਾਲ ਅਦਾਕਾਰੀ ਨਾਲ ਸਾਨੂੰ ਕੁੱਝ ਅਣਕਹੀਆਂ ਕਹਾਣੀਆਂ ਨਾਲ ਰੂਬਰੂ ਕਰਵਾਉਣਗੇ। "ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ" 24 ਮਾਰਚ 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।