ਮੁੰਬਈ, 25 ਦਸੰਬਰ : ਟੀਵੀ ਅਦਾਕਾਰਾ ਤਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਕਲਾਕਾਰ ਸ਼ੀਜ਼ਾਨ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸ਼ੀਜ਼ਾਨ ਖ਼ਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਏਸੀਪੀ ਚੰਦਰਕਾਂਤ ਜਾਧਵ ਨੇ ਦੱਸਿਆ ਕਿ ਅਦਾਕਾਰਾ ਦੀ ਮਾਂ ਨੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੀ ਉਹ ਜਾਂਚ ਕਰ ਰਹੇ ਹਾਂ। ਤਨੀਸ਼ਾ(20) ਇੱਕ ਮਿਊਜ਼ਿਕ ਵੀਡੀਓ ਸ਼ੂਟ ਕਰਨ ਲਈ ਸੈੱਟ 'ਤੇ ਮੌਜੂਦ ਸੀ। ਸੈੱਟ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਿਲਕੁਲ ਸਾਧਾਰਨ ਸੀ ਅਤੇ 5 ਘੰਟੇ ਪਹਿਲਾਂ ਉਸ ਨੇ ਇੰਸਟਾਗ੍ਰਾਮ 'ਤੇ ਆਪਣੀ ਫੋਟੋ ਅਤੇ ਕੁਝ ਨੋਟ ਸ਼ੇਅਰ ਕੀਤੇ, ਜਿਸ 'ਚ ਉਸ ਨੇ ਲਿਖਿਆ, 'ਜੋ ਆਪਣੇ ਜਨੂੰਨ ਨਾਲ ਅੱਗੇ ਵਧਦੇ ਹਨ, ਉਹ ਰੁਕਦੇ ਨਹੀਂ।' ਕੁੱਝ ਸਮੇਂ ਬਾਅਦ ਉਸ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਇਸ ਕਥਿਤ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਤਨੀਸ਼ਾ ਨੇ ਕੈਟਰੀਨਾ ਕੈਫ ਦੀ ਫਿਲਮ ਫਿਤੂਰ ਵਿੱਚ ਆਪਣੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ ਅਲੀਬਾਬਾ: ਦਾਸਤਾਨ-ਏ-ਕਾਬੁਲ ਵਿੱਚ ਰਾਜਕੁਮਾਰੀ ਮਰੀਅਮ ਦਾ ਕਿਰਦਾਰ ਨਿਭਾ ਰਹੀ ਸੀ। ਉਸਨੇ ਬਾਰ ਬਾਰ ਦੇਖੋ, ਕਹਾਣੀ-2, ਦਬੰਗ-3 ਵਰਗੀਆਂ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਵੀ ਕੰਮ ਕੀਤਾ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੁਨੀਸ਼ਾ ਬਾਸ਼ਰੂਮ ਗਈ ਸੀ। ਜਿੱਥੇ ਉਸ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਸੈੱਟ 'ਤੇ ਮੌਜੂਦ ਲੋਕਾਂ, ਤਨੀਸ਼ਾ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੇ ਬਿਆਨ ਲਏ ਗਏ ਹਨ। ਇਸ ਆਧਾਰ 'ਤੇ ਸ਼ੀਜਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਤਨੀਸ਼ਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਭਾਰਤ ਕਾ ਵੀਰ ਪੁੱਤਰ - ਮਹਾਰਾਣਾ ਪ੍ਰਤਾਪ' ਨਾਲ ਕੀਤੀ ਸੀ। ਉਹ ਚੱਕਰਵਰਤੀ ਸਮਰਾਟ ਅਸ਼ੋਕ, ਗੱਬਰ ਪੁੰਛਵਾਲਾ, ਸ਼ੇਰ-ਏ-ਪੰਜਾਬ: ਮਹਾਰਾਣਾ ਰਣਜੀਤ ਸਿੰਘ, ਇੰਟਰਨੈੱਟ ਵਾਲਾ ਲਵ ਅਤੇ ਇਸ਼ਕ ਸ਼ੁਭਾਨ ਅੱਲ੍ਹਾ ਵਰਗੇ ਸੀਰੀਅਲਾਂ ਵਿੱਚ ਵੀ ਨਜ਼ਰ ਆਈ। ਪਿਛਲੇ ਕੁਝ ਸਾਲਾਂ ਵਿੱਚ, ਕਈ ਟੀਵੀ ਅਤੇ ਫਿਲਮ ਅਦਾਕਾਰਾਂ ਨੇ ਖੁਦਕੁਸ਼ੀ ਕਰ ਲਈ ਹੈ।