ਚਰਚਿਤ ਗਾਇਕ ਚਮਕੀਲੇ ਤੇ ਬਣ ਰਹੀ ਹਿੰਦੀ ਫਿਲਮ- ਰਣਬੀਰ ਕਪੂਰ ਹੀਰੋ

ਮੁੰਬਈ ਤੋਂ ਇਕ ਬੜੀ ਹੀ ਦਿਲਚਸਪ ਖਬਰ ਆ ਰਹੀ ਹੈ ਕਿ ਇਮਤਿਆਜ਼ ਅਲੀ ਇਸ ਵਕਤ ਇਕ ਸਕ੍ਰਿਪਟ ਤੇ ਕੰਮ ਕਰ ਰਹੇ ਹਨ, ਜਿਨ੍ਹਾਂ ‘ਚੋਂ ਇਕ ਬਾਇਓਪਿਕ ਹੈ ਜੋ ਬਹੁਚਰਚਿਤ ਪੰਜਾਬੀ ਗਾਇਕ ਚਮਕੀਲੇ ਦੀ ਜ਼ਿਦਗੀ ਉਪਰ ਅਧਾਰਿਤ ਹੈ ।ਇਕ ਵਾਰ ਸਕ੍ਰਿਪਟ ਪੂਰੀ ਹੋਣ ਤੋਂ ਬਾਅਦ ਫ਼ਿਲਮ ਦਾ ਆਫੀਸ਼ੀਅਲ ਤੌਰ ‘ਤੇ ਐਲਾਨ ਕੀਤਾ ਜਾਵੇਗਾ।
ਇਹ ਕਿਹਾ ਜਾ ਰਿਹਾ ਹੈ ਕਿ ਰਣਬੀਰ ਨੇ ਇਸ ਫ਼ਿਲਮ ਦਾ ਹਿੱਸਾ ਬਣਨ ਲਈ ਜ਼ੁਬਾਨੀ ਸਹਿਮਤੀ ਦਿੱਤੀ ਹੈ । ਇਸ ਤੋਂ ਪਹਿਲਾਂ ਵੀ ਇਮਤਿਆਜ਼ ਅਲੀ ਅਤੇ ਰਣਬੀਰ ਕਪੂਰ ਦੀ ਜੋੜੀ ਨੇ ਰੌਕਸਟਾਰ ਅਤੇ ਤਮਾਸ਼ਾ ਵਰਗੀਆਂ ਸ਼ਾਨਦਾਰ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ। ਇਨ੍ਹਾਂ ਫ਼ਿਲਮਾਂ ਨੇ ਦੋਵਾਂ ਦੇ ਕਰੀਅਰ ਨੂੰ ਵੱਖਰੇ ਰਸਤੇ ਦਿੱਤੇ ਸਨ। 
ਇਮਤਿਆਜ਼ ਅਲੀ ਦੀਆਂ ਆਖਰੀ ਦੋ ਫ਼ਿਲਮਾਂ ਦਰਸ਼ਕਾਂ ਨੂੰ ਇਮਪ੍ਰੈੱਸ ਕਰਨ ‘ਚ ਅਸਫ਼ਲ ਰਹੀਆਂ ਹਨ ਪਰ ਇਨ੍ਹਾਂ ਦੋਵਾਂ ਦੀ ਜੋੜੀ ਤੋਂ ਦਰਸ਼ਕਾਂ ਨੂੰ ਬਹੁਤ ਉਮੀਦ ਹੈ। ਰਿਪੋਰਟਸ ਮੁਤਾਬਕ ਇਮਤਿਆਜ਼ ਅਲੀ ਅਤੇ ਰਣਬੀਰ ਕਪੂਰ ਦੀ ਜੋੜੀ ਇੱਕ ਵਾਰ ਫਿਰ ਇਕੱਠੀ ਹੋ ਸਕਦੀ ਹੈ।
ਇਸ ‘ਚ ਕੋਈ ਸ਼ੱਕ ਨਹੀਂ ਕਿ ਜੇਕਰ ਇਹ ਫ਼ਿਲਮ ਫਾਈਨਲ ਹੁੰਦੀ ਹੈ ਤਾਂ ਰਣਬੀਰ ਅਤੇ ਇਮਤਿਆਜ਼ ਦੇ ਪ੍ਰਸ਼ੰਸਕ ਬਹੁਤ ਐਕਸਾਈਟੇਡ ਹੋਣਗੇ। ਫ਼ਿਲਮ ‘ਰੌਕਸਟਾਰ’ ਅਤੇ ‘ਤਮਾਸ਼ਾ’ ਆਪਣੀ ਸ਼ਾਨਦਾਰ ਸਕ੍ਰਿਪਟ ਅਤੇ ਰਣਬੀਰ ਦੀ ਜ਼ਬਰਦਸਤ ਅਦਾਕਾਰੀ ਨਾਲ ਬਹੁਤ ਮਸ਼ਹੂਰ ਹੋਈ ਸੀ।