ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਮਸ਼ਹੂਰ ਅਦਾਕਾਰਾ ਮੰਦਿਰਾ ਬੇਦੀ (Mandira Bedi )ਦੇ ਪਤੀ ਰਾਜ ਕੌਸ਼ਲ (Raj Kaushal ) ਦਾ 49 ਸਾਲ ਦੀ ਉਮਰ ਵਿਚ ਅੱਜ ਸਵੇਰੇ ਦਿਲ ਦਾ ਦੌਰਾ (Raj Kaushal dies )ਪੈਣ ਨਾਲ ਦੇਹਾਂਤ ਹੋ ਗਿਆ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ। ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦੇ 2 ਬੱਚੇ ਹਨ।

Mandira Bedi's children

ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦਾ ਵਿਆਹ 1999 ਵਿਚ ਹੋਇਆ ਸੀ। ਫੋਟੋਗ੍ਰਾਫਰ ਵਿਰਲ ਭਯਾਨੀ ਨੇ ਵੀ ਰਾਜ ਕੌਸ਼ਲ ਦੇ ਦੇਹਾਂਤ ਦੀ ਖ਼ਬਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਰਾਜ ਕੌਸ਼ਲ ਦੇ ਪਰਿਵਾਰ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅਸੀਂ ਲੋਕ ਇਕਦਮ ਸਦਮੇ ਵਿਚ ਹਾਂ, ਮੰਦਿਰਾ ਬੇਦੀ ਦੇ ਪਤੀ ਅਤੇ ਐਡ ਫਿਲਮਮੇਕਰ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਸਵੇਰ ਮੌਤ ਹੋ ਗਈ ਹੈ। ਰਾਜ ਕੌਸ਼ਲ ਵੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸੀ ਅਤੇ ਫਿਲਮ ਡਾਇਰੇਕਸ਼ਨ ਅਤੇ ਪ੍ਰੌਡਕਸ਼ਨ ਦਾ ਕੰਮ ਕਰਦੇ ਸੀ। ਰਾਜ ਕੌਸ਼ਲ ਨੇ ‘ਪਿਆਰ ਮੈਂ ਕਭੀ ਕਭੀ’, ‘ਐਂਥਨੀ ਕੌਨ ਹੈ’, ‘ਸ਼ਾਦੀ ਕਾ ਲੱਡੂ’, ਵਰਗੀਆਂ ਫ਼ਿਲਮਾਂ ਪ੍ਦੁੁ ਕੀਤੀਆਂ ਹਨ। ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਨੇ ਲਵ ਮੈਰਿਜ ਕਾਰਵਾਈ ਸੀ। ਮੰਦਿਰਾ ਅਤੇ ਰਾਜ ਨੇ ਪਿਛਲੇ ਸਾਲ ਹੀ ਬੇਟੀ ਤਾਰਾ ਨੂੰ ਗੋਦ ਲਿਆ ਸੀ। ਮੰਦਿਰਾ ਅਤੇ ਰਾਜ ਦੀ ਪਹਿਲੀ ਮੁਲਾਕਾਤ ਮੁਕੁਲ ਅਨੰਦ ਦੇ ਘਰ 1996 ‘ਚ ਹੋਈ ਸੀ ,ਜਿੱਥੇ ਮੰਦਿਰਾ ਆਡੀਸ਼ਨ ਦੇਣ ਪਹੁੰਚੀ ਸੀ। ਰਾਜ ਕੌਸ਼ਲ ਉਦੋਂ ਮੁਕੁਲ ਅਨੰਦ ਨਾਲ ਬਤੌਰ ਅਸਿਸਟੈਂਟ ਕੰਮ ਕਰ ਰਹੇ ਸਨ। ਦੋਂਨਾਂ ਨੇ 1999 ਵਿੱਚ 14 ਫ਼ਰਵਰੀ ਨੂੰ ਵਿਆਹ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮੰਦਿਰਾ ਅਤੇ ਰਾਜ ਦੇ ਵਿਆਹ ਤੋਂ ਘਰ ਵਾਲੇ ਖੁਸ਼ ਨਹੀਂ ਸਨ।