ਅਦਾਕਾਰ ਸ਼ਵਿੰਦਰ ਮਾਹਲ ਨੂੰ ਲੱਗਾ ਗਹਿਰਾ ਸਦਮਾ, ਪਤਨੀ ਦਾ ਦੇਹਾਂਤ

ਚੰਡੀਗੜ੍ਹ 7 ਅਪ੍ਰੈਲ : ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸ਼ਵਿੰਦਰ ਮਾਹਲ ਨੂੰ ਗਹਿਰਾ ਸਦਮਾ ਲੱਗਾ, ਬੀਤੀ ਕੱਲ ਉਨ੍ਹਾਂ ਦੇ ਧਰਮਪਤਨੀ ਪ੍ਰਕਾਸ਼ ਕੌਰ ਇਸ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਵਿੰਦਰ ਮਾਹਲ ਦੇ ਪਰਮ ਮਿੱਤਰ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਦੱਸਿਆ ਕਿ ਸਵ. ਪ੍ਰਕਾਸ਼ ਕੌਰ ਪਿਛਲੇ ਕੁਝ ਸਮੇਂ ਤੋਂ ਲੀਵਰ ਦੀ ਬੀਮਾਰੀ ਤੋਂ ਪੀੜ੍ਹਤ ਪੀਜੀਆਈ ਚੰਡੀਗੜ੍ਹ ਜ਼ੇਰੇ ਇਲਾਜ ਸਨ। ਇਸ ਦੁੱਖ ਦੀ ਘੜੀ ਵਿੱਚ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ, ਐਮੀ ਵਿਰਕ, ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ, ਗੁੱਗੂ ਗਿੱਲ, ਕਰਮਜੀਤ ਅਨਮੋਲ, ਮਲਕੀਤ ਰੌਣੀ,ਭਾਨਾ ਐਲ ਏ, ਜਸਵਿੰਦਰ ਭੱਲਾ, ਭਾਰਤ ਭੂਸ਼ਣ ਵਰਮਾ, ਬਿੰਨੂ ਢਿਲੋਂ, ਪੰਮੀ ਬਾਈ, ਸਰਦਾਰ ਸੋਹੀ, ਯੋਗਰਾਜ ਸਿੰਘ, ਹਰਬੀ ਸੰਘਾ, ਰਾਣਾ ਜੰਗ ਬਹਾਦੁਰ, ਗੀਤਜ਼ ਬਿੰਦਰੱਖੀਆ, ਗਾਇਕ ਸੁਰਿੰਦਰ ਛਿੰਦਾ, ਸੁਖਦੇਵ ਬਰਨਾਲਾ,ਦਿਲਾਵਰ ਸਿੱਧੂ, ਆਸ਼ੀਸ਼ ਦੁੱਗਲ, ਨਰਿੰਦਰ ਨੀਨਾ, ਜਸਵੀਰ ਗਿੱਲ, ਪਰਮਵੀਰ ਸਿੰਘ, ਪਰਮਜੀਤ ਭੰਗੂ, ਰਵਿੰਦਰ ਮੰਡ, ਅਮਰ ਨੂਰੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਸੁਨੀਤਾ ਧੀਰ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਅਨੀਤਾ ਮੀਤ, ਸ਼ੀਮਾ ਕੌਸ਼ਲ, ਤਨਵੀ ਨਾਗੀ, ਰਾਜ ਧਾਲੀਵਾਲ, ਪੂਨਮ ਸੂਦ, ਰਾਖੀ ਹੁੰਦਲ ਸਮੇਤ ਵੱਡੀ ਗਿਣਤੀ ਵਿੱਚ ਕਲਾਕਾਰਾਂ,ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਸ਼ਵਿੰਦਰ ਮਾਹਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।