ਰੈੱਡ ਕਰਾਸ ਨੇ ਸਰਦੀ ਦੇ ਮੌਸਮ ’ਚ ਲੋੜਵੰਦਾ ਨੂੰ ਵੰਡੇ ਕੱਪੜੇ ਅਤੇ ਖਿਲੋਣੇ

ਹੁਸ਼ਿਆਰਪੁਰ, 21 ਜਨਵਰੀ 2025 : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਰੈੱਡ ਕਰਾਸ ਸੁਸਾਇਟੀ ਵਲੋਂ ਸਮੇਂ- ਸਮੇਂ ’ਤੇ ਕੈਂਪ ਲਗਾ ਕੇ ਲੋੜਵੰਦਾਂ ਨੂੰ ਕੱਪੜੇ, ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਈਕਲ, ਔਰਤਾਂ ਨੂੰ ਸਿਲਾਈ ਮਸ਼ੀਨਾਂ, ਹਾਇਜੀਨ ਕਿੱਟਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸੇ ਲੜੀ ਦੀ ਲਗਾਤਾਰਤਾ ਵਿੱਚ ਸਮੂਹ ਰੈੱਡ ਕਰਾਸ ਸਟਾਫ ਵਲੋਂ ਝੁੱਗੀਆਂ/ ਝੌਂਪੜੀਆਂ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਕੱਪੜੇ ਅਤੇ ਬੱਚਿਆਂ ਨੂੰ ਖਿਲੋਣੇ ਵੰਡੇ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਦੀ ਟੀਮ ਵਲੋਂ 17 ਜਨਵਰੀ ਨੂੰ ਹਰਿਆਣਾ ਭੁੰਗਾ ਦੇ ਸਲੱਮ ਏਰੀਆ ਅਤੇ 20 ਅਤੇ 21 ਜਨਵਰੀ ਨੂੰ ਬੱਸੀ ਵਜੀਦ, ਜਨੌੜੀ, ਹੁਸ਼ਿਆਰੁਪਰ ਅਤੇ ਊਨਾ ਰੋਡ, ਹੁਸ਼ਿਆਰਪੁਰ ਦੀਆਂ ਝੁੱਗੀਆਂ/ਝੌਪੜੀਆਂ ਵਿੱਚ ਰਹਿਣ ਵਾਲੀਆਂ ਔਰਤਾਂ, ਬੱਚਿਆਂ, ਮਰਦਾਂ ਨੂੰ ਕੱਪੜੇ, ਬੂਟ, ਖਿਡੋਣੇ ਵੰਡੇ ਗਏ ਹਨ।