ਪੰਪ ਤੇ ਲੁੱਟ ਕਰਨ ਆਏ ਨਕਾਬਪੋਸ਼ਾਂ ਨੇ ਚਲਾਈ ਗੋਲੀ, ਇੱਕ ਕਰਿੰਦੇ ਦੀ ਮੌਤ

ਸੁਲਤਾਨਪੁਰ ਲੋਧੀ 2 ਫਰਵਰੀ 2025 : ਸੁਲਤਾਨਪੁਰ ਲੋਧੀ ਦੇ ਕਸਬਾ ਖੀਰਾਵਾਲੀ ਦੇ ਇੱਕ ਪੈਟਰੋਲ ਪੰਪ ਤੇ ਦੇਰ ਰਾਤ ਕੁਝ ਨਕਾਬਪੋਸ਼ ਲੁਟੇਰੇ ਪਹੁੰਚੇ ਤੇ ਉਥੇ ਮੌਜੂਦ ਕਰਿੰਦਿਆਂ ਤੋਂ ਨਗਦੀ ਦੀ ਲੁੱਟਣ ਦੀ ਨੀਅਤ ਨਾਲ ਆਏ, ਜਦੋਂ ਇਸ ਦਾ ਪੰਪ ਦੇ ਕੰਮ ਕਰ ਵਾਲਿਆਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ, ਜੋ ਇੱਕ ਕਰਿੰਦੇ ਦੇ ਲੱਗੀ ਜਿਸ ਕਾਰਨ ਉਹ ਜਖ਼ਮੀ ਹੋ ਗਿਆ। ਜਿਸ ਜਿਸ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਦੇਰ ਰਾਤ ਖੀਰਾਂਵਾਲੀ ਵਿਖੇ ਦੋ ਮੋਟਰਸਾਈਕਲ ਤੇ ਸਵਾਰ 6 ਲੁਟੇਰੇ ਆਏ ਉਹਨਾਂ ਨੇ ਪੈਟਰੋਲ ਪੰਪ ਤੇ ਕੰਮ ਕਰਦੇ ਇੱਕ ਕਰਿੰਦੇ ਕੋਲੋਂ 4000 ਰੁਪਏ ਦੀ ਨਗਦੀ ਖੋਹ ਲਈ, ਜਦੋਂ ਉਹ ਦੂਸਰੇ ਕਰਿੰਦੇ ਕੁਲਵੰਤ ਸਿੰਘ ਪੁੱਤਰ ਧੂਰੀਆ ਰਾਮ ਕੋਲੋਂ ਪੈਸੇ ਖੋਹਣ ਲੱਗੇ ਤਾਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਉੱਤੇ ਗੋਲੀ ਚਲਾ ਦਿੱਤੀ, ਗੋਲੀ ਉਸਦੇ ਪੱਟ ਵਿੱਚੋਂ ਆਰ-ਪਾਰ ਹੋ ਗਈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਜਖਮੀ ਨੂੰ ਉਸ ਦੇ ਸਾਥੀਆਂ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ ਜਿੱਥੇ ਡਿਊਟੀ ਡਾਕਟਰ ਆਸ਼ੀਸ਼ ਪਾਲ ਸਿੰਘ ਵੱਲੋਂ ਮੁਢਲੇ ਇਲਾਜ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਬਾਦ ਵਿੱਚ ਲੁਧਿਆਣਾ ਵਿਖੇ ਹਸਪਤਾਲ ਦੌਰਾਨ ਉਸ ਦੀ ਮੌਤ ਹੋ ਗਈ ਹੈ। ਥਾਣਾ ਫੱਤੂਢੀਗਾ ਦੀ ਐਸ ਐਚ ਓ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੱਸਿਆ ਕਿ ਜਲਦ ਹੀ ਦੋਸ਼ੀ ਪੁਲਿਸ ਦੀ ਪਕੜ ਵਿੱਚ ਹੋਣਗੇ।