ਚੰਡੀਗੜ੍ਹ

ਅਦਾਲਤ ਨੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਪੰਜਾਬ ਸਰਕਾਰ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਦੋ ਸਾਲ ਪੁਰਾਣੇ ਕੇਸ 'ਚ ਵਾਰੰਟ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਕੌਰ ਪਿਛਲੇ ਦੋ ਸਾਲਾਂ ਤੋਂ ਅਦਾਲਤ 'ਚ ਪੇਸ਼ ਨਹੀਂ ਹੋ ਰਹੇ ਸਨ। ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਅਦਾਲਤ ਨੇ ਵਿਧਾਇਕਾ ਖਿਲਾਫ਼ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਸਨ, ਪਰ ਫਿਰ ਵੀ ਉਹ ਅਦਾਲਤ 'ਚ ਪੇਸ਼ ਨਹੀਂ ਹੋਏ ਤੇ ਹੁਣ ਗ਼ੈਰ ਜ਼ਮਾਨਤੀ ਵਾਰੰਟ ਕੱਢ....
ਸਵੱਛ ਭਾਰਤ ਮਿਸ਼ਨ ਵਿੱਚ ਕਾਰਪੋਰੇਸ਼ਨ ਮੁਹਾਲੀ ਅਤੇ ਮਿਉਂਸਪਲ ਕਮੇਟੀ ਖਰੜ ਨੇ ਜਿੱਤੇ ਰਾਸ਼ਟਰੀ ਪੁਰਸਕਾਰ
ਮੁਹਾਲੀ : ਜ਼ਿਲ੍ਹਾ ਐਸ.ਏ.ਐਸ.ਨਗਰ ਲਈ ਇਹ ਮਾਣ ਵਾਲੀ ਗੱਲ ਹੈ ਜਦੋਂ ਕੇਂਦਰ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਨਗਰ ਨਿਗਮ ਐਸ.ਏ.ਐਸ.ਨਗਰ ਅਤੇ ਮਿਉਂਸਪਲ ਕਮੇਟੀ ਖਰੜ ਨੇ ਸਵੱਛ ਭਾਰਤ ਮਿਸ਼ਨ ਤਹਿਤ ਰਾਸ਼ਟਰੀ ਸਵੱਛਤਾ ਪੁਰਸਕਾਰ ਜਿੱਤੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਨਗਰ ਨਿਗਮ ਮੁਹਾਲੀ ਦੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਭਾਰਤੀ ਸਵੱਛਤਾ ਲੀਗ 17 ਸਤੰਬਰ 2022 ਨੂੰ ਪੂਰੇ ਭਾਰਤ ਵਿੱਚ ਸ਼ੁਰੂ ਕੀਤੀ ਗਈ ਸੀ। ਸਵੱਛ ਅਤੇ ਹਰਿਆ ਭਰਿਆ....
ਏਅਰਪੋਰਟ ਦਾ ਨਾਮ ਅੱਜ ਤੋਂ ਸ਼ਹੀਦ ਭਗਤ ਸਿੰਘ ਏਅਰਪੋਰਟ ਚੰਡੀਗੜ੍ਹ ਹੋਵੇਗਾ
ਚੰਡੀਗੜ੍ਹ : ਕੱਲ੍ਹ 28 ਸਤੰਬਰ ਨੂੰ ਸ਼ਹੀਦ - ਏ - ਆਜ਼ਮ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ ਤੇ ਏਅਰਪੋਰਟ ਚੰਡੀਗੜ੍ਹ ਦਾ ਨਵਾਂ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਮ ’ ਤੇ ਰੱਖਿਆ ਜਾਵੇਗਾ , ਇਸ ਸਬੰਧੀ ਸਵੇਰੇ 10:30 ਵਜੇ ਇੱਕ ਸਮਾਗਮ ਕੀਤਾ ਜਾ ਰਿਹਾ ਹੈ , ਜਿਸ ਵਿੱਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵਿਸ਼ੇਸ਼ ਤੌਰ ’ ਤੇ ਪੁੱਜ ਰਹੇ ਹਨ । ਉਨ੍ਹਾਂ ਤੋਂ ਇਲਾਵਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ , ਪੰਜਾਬ ਅਤੇ ਹਰਿਆਣਾ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਬੰਡਾਰੂ ਦੱਤਾਤ੍ਰੇਆ , ਯੂਨੀਅਨ....
ਭਾਜਪਾ ਦੇ ਪਹਿਲੀ ਵਾਰ ਦਫਤਰ ਪਹੁੰਚੇ ਕੈਪਟਨ
ਪੰਜਾਬ ਭਾਜਪਾ 27 ਸਤੰਬਰ ਨੂੰ ਸਮਾਨਾਂਤਰ 'ਜਨਤਾ ਦੀ ਵਿਧਾਨ ਸਭਾ ਚਲਾਏਗੀ : ਸ਼ਰਮਾ ਚੰਡੀਗੜ੍ਹ : ਪੰਜਾਬ ਭਾਜਪਾ ਸੂਬਾ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਦਾ ਬਾਈਕਾਟ ਕਰਨ ਦੇ ਨਾਲ-ਨਾਲ 27 ਸਤੰਬਰ ਦਿਨ ਮੰਗਲਵਾਰ ਨੂੰ ਸਮਾਨਾਂਤਰ 'ਜਨਤਾ ਦੀ ਵਿਧਾਨ ਸਭਾ ਚਲਾਏਗੀ। ਇਹ ਐਲਾਨ ਸੋਮਵਾਰ ਨੂੰ ਪਾਰਟੀ ਹੈਡਕੁਆਰਟਰ ਵਿਖੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ। ਕੋਰ ਕਮੇਟੀ ਦੀ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਸਮਾਨਾਂਤਰ ਮੰਗਲਵਾਰ ਨੂੰ....
ਵਿਧਾਨ ਸਭਾ ਦੀ ਬੈਠਕ ਸੱਦਣ ਦਾ ਅਧਿਕਾਰ ਕੇਵਲ ਸੂਬੇ ਦੇ ਗਵਰਨਰ ਪਾਸ ਹੀ ਹੁੰਦਾ ਹੈ :
ਚੰਡੀਗੜ੍ਹ : ਵਿਧਾਨ ਸਭਾ ਦੇ ਇਜਲਾਸ ਲਈ ਗਵਰਨਰ ਦੀ ਪੂਰਵ ਮਨਜ਼ੂਰੀ, ਇਕ ਸੰਵਿਧਾਨਿਕ ਆਵੱਸ਼ਕਤਾ ਹੈ, ਮਹਿਜ਼ ਰਸਮੀ ਕਾਰਵਾਈ ਨਹੀਂ ।ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਜੋ ਜਿਸ ਢੰਗ ਨਾਲ ਤਰਕ ਦਿੱਤ ਜਾ ਰਿਹਾ ਹੈ, ਉਹ ਸਰਾਸਰ ਗ਼ਲਤ ਹੈ। ਭਾਰਤ ਦੇ ਸੰਵਿਧਾਨ ਦੇ ਆਰਟੀਕਲ 174 ਦੀ ਧਾਰਾ (1) ਅਨੁਸਾਰ ਵਿਧਾਨ ਸਭਾ ਦੀ ਬੈਠਕ ਸੱਦਣ ਦਾ ਅਧਿਕਾਰ ਕੇਵਲ ਸੂਬੇ ਦੇ ਗਵਰਨਰ ਪਾਸ ਹੀ ਹੁੰਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਅਣਗੌਲ਼ਿਆਂ ਤੇ ਦਰਕਿਨਾਰ ਨਹੀਂ ਕੀਤਾ ਜਾ ਸਕਦਾ, ਪੰਜਾਬ ਦੇ ਗਵਰਨਰ ਸ਼੍ਰੀ....
ਆਰਮੀ ਅਤੇ ਸੀਮਾ ਸੁਰੱਖਿਆ ਬਲ ਦੀ ਵੈਸਟਰਨ ਕਮਾਂਡ ਹੈੱਡਕੁਆਰਟਰ ਵਿਖੇ ਕਾਨਫਰੰਸ
ਚੰਡੀਗੜ੍ਹ : ਵੈਸਟਰਨ ਕਮਾਂਡ ਹੈੱਡਕੁਆਰਟਰ ਵਿਖੇ ਫੌਜ ਅਤੇ ਸੀਮਾ ਸੁਰੱਖਿਆ ਬਲ ਦੀ ਸਾਲਾਨਾ ਤਾਲਮੇਲ ਕਾਨਫਰੰਸ ਕੀਤੀ ਗਈ। ਇਸ ਵਿੱਚ ਭਾਰਤੀ ਫੌਜ ਪੱਛਮੀ ਕਮਾਂਡ ਅਤੇ ਸੀਮਾ ਸੁਰੱਖਿਆ ਬਲ ( ਬੀਐਸਐਫ) ਦੇ ਸੀਨੀਅਰ ਅਫਸਰਾਂ ਨੇ ਭਾਗ ਲਿਆ। ਕਾਨਫਰੰਸ ਦੀ ਸਾਂਝੀ ਪ੍ਰਧਾਨਗੀ ਲੈਫਟੀਨੈਂਟ ਜਨਰਲ ਨਵ ਕੇ ਖੰਡੂਰੀ, ਏ.ਵੀ.ਐੱਸ.ਐੱਮ., ਵੀ.ਐੱਸ.ਐੱਮ., ਜਨਰਲ ਅਫਸਰ ਕਮਾਂਡਿੰਗ-ਇਨ-ਚੀਫ, ਸੈਨਾ ਪੱਛਮੀ ਕਮਾਂਡ ਅਤੇ ਪੀ.ਵੀ. ਰਾਮਸ਼ਾਸਤਰੀ, ਆਈ.ਪੀ.ਐੱਸ., ਵਿਸ਼ੇਸ਼ ਡੀ.ਜੀ. ਪੱਛਮੀ ਕਮਾਂਡ, ਬੀ.ਐੱਸ.ਐੱਫ. ਨੇ ਕੀਤੀ।....