ਚੰਡੀਗੜ੍ਹ, 5 ਜਨਵਰੀ : ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੇ ਸਾਲ 2023 ਲਈ 11 ਨੁਕਾਤੀ ’ਵਿਜ਼ਨ 2023-ਸੁਰੱਖਿਅਤ ਸੜਕਾਂ-ਸੁਰੱਖਿਅਤ ਪੰਜਾਬ’ ਨਾਂ ਦਾ ਏਜੰਡਾ ਜਾਰੀ ਕੀਤਾ ਹੈ। ਇਸ ਏਜੰਡੇ ਮੁਤਾਬਕ ਪੰਜਾਬ ਵਿਚ 150 ਹਾਈਵੇ ਪੈਟਰੋਲ ਵਾਹਨ ਜਾਰੀ ਕੀਤੇ ਜਾਣਗੇ, ਨਵੀਂ ਤਕਨਾਲੋਜੀ ਦੀ ਵਰਤੋਂ ਕਰ ਕੇ ਟਰੈਫਿਕ ਦੀ ਆਵਾਜਾਈ ਸੁਖਾਲੀ ਬਣਾਈ ਜਾਵੇਗੀ, 15 ਰੋਡ ਸੇਫਟੀ ਪ੍ਰੋਫੈਸ਼ਨਲ ਜਲਦੀ ਹੀ ਟਰੈਫਿਕ ਪੁਲਿਸ ਵਿੰਗ ਦਾ ਹਿੱਸਾ ਬਣਨਗੇ ਜੋ ਵਿਗਿਆਨਕ ਢੰਗ ਨਾਲ ਟਰੈਫਿਕ ਮੈਨੇਜਮੈਂਟ ਵਾਸਤੇ ਗੁਰ ਸਿਖਾਉਣਗੇ। ਇਸਦੇ ਨਾਲ ਹੀ ਉਚ ਮਿਆਰੀ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ ਅਤੇ ਲੋਕਾਂ ਤੇ ਪੁਲਿਸ ਵਿਚਾਲੇ ਰਾਬਤਾ ਵਧਾਇਆ ਜਾਵੇਗਾ।