ਹਰਮਿੰਦਰਪਾਲ ਸਿੰਘ ਘੁੰਮਣ ਨੂੰ ਮਿਲੀ ਕੌਮੀ ਕੋਚਿੰਗ ਕੈਂਪ ਦੀ ਜ਼ਿੰਮੇਵਾਰੀ

ਰਾਸ਼ਟਰੀ ਖੇਡ ਸੰਸਥਾ (ਐਨ. ਆਈ. ਐਸ) ਪਟਿਆਲਾ ਵਿਖੇ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਜੂਨੀਅਰ ਤੇ ਯੂਥ ਅਥਲੈਟਿਕਸ ਖਿਡਾਰੀਆਂ ਦੇ 23 ਜੁਲਾਈ ਤੋਂ 15 ਅਗਸਤ ਤੱਕ ਲਗਾਏ ਜਾ ਰਹੇ ਕੋਚਿੰਗ ਕੈਂਪ ਲਈ ਮਲੇਰਕੋਟਲਾ ਦੇ ਪ੍ਰਸਿੱਧ ਅਥਲੈਟਿਕਸ ਕੋਚ ਹਰਮਿੰਦਰਪਾਲ ਸਿੰਘ ਹਨੀ ਘੁੰਮਣ ਨੂੰ ਕੋਚਿੰਗ ਦੇਣ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ | ਭਾਰਤੀ ਐਥਲੈਟਿਕਸ ਫੈਡਰੇਸ਼ਨ ਮੁਤਾਬਿਕ ਇਸ ਕੋਚਿੰਗ ਕੈਂਪ 'ਚ ਹਰਮਿੰਦਰਪਾਲ ਸਿੰਘ ਘੁੰਮਣ ਦੇ ਨਾਲ ਜਲੰਧਰ ਸਪੋਰਟਸ ਸਕੂਲ ਤੋਂ ਪੀ.ਆਈ.ਐਸ. ਦੇ ਕੌਮਾਂਤਰੀ ਕੋਚ ਬਿਕਰਮਜੀਤ ਸਿੰਘ ਮੰਝਪੁਰ ਵੀ ਕੋਚ ਚੁਣੇ ਗਏ ਹਨ | ਕੋਚ ਹਰਮਿੰਦਰਪਾਲ ਘੁੰਮਣ ਨੇ ਦੱਸਿਆ ਕਿ ਐਨ. ਆਈ. ਐਸ. ਪਟਿਆਲਾ ਵਿਖੇ ਲੱਗ ਰਹੇ ਕੈਂਪ 'ਚ ਦੇਸ਼ ਭਰ ਤੋਂ 33 ਖਿਡਾਰੀ ਭਾਗ ਲੈ ਰਹੇ ਹਨ |