ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਸਪੇਨ ਨੂੰ 3-0 ਨਾਲ ਹਰਾਇਆ

ਟੋਕੀਓ ਓਲੰਪਿਕ ਵਿੱਚ ਭਾਰਤ ਦੀ ਮੈਡਲਾਂ ਦੀ ਉਮੀਦ ਹੁਣ ਮਿਕਸਡ ਟੀਮ ਮੁਕਾਬਲੇ 'ਤੇ ਟਿਕੀ ਹੈ। ਇਸ ਦੌਰਾਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾ ਕੇ ਟੋਕੀਓ ਓਲੰਪਿਕ ਵਿੱਚ ਇੱਕਪਾਸੜ ਜਿੱਤ ਦਰਜ ਕੀਤੀ। ਆਸਟਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ, ਭਾਰਤੀ ਟੀਮ ਨੇ ਫਿਰ ਜਿੱਤ ਦੀ ਦਿਸ਼ਾ ਵੱਲ ਕਦਮ ਵਧਾ ਲਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੂੰ ਐਤਵਾਰ ਨੂੰ ਟੋਕੀਓ ਓਲੰਪਿਕ ਦੇ ਦੂਜੇ ਪੂਲ ਮੈਚ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ 7-1 ਨਾਲ ਹਰਾਇਆ ਸੀ। ਹਾਕੀ ਟੀਮ ਦੇ ਮਹੱਤਵਪੂਰਨ ਮੈਂਬਰ ਮਨਪ੍ਰੀਤ ਸਿੰਘ ਨੇ ਕਿਹਾ ਸੀ, “ਸਾਡੀ ਟੀਮ ਦੀਆਂ ਗਲਤੀਆਂ ਕਾਰਨ ਹਾਰ ਹੋਈ। ਇਹ ਹਾਰ ਇੱਕ ਜਾਂ ਦੋ ਮੁੰਡਿਆਂ ਦੀ ਗਲਤੀ ਕਾਰਨ ਨਹੀਂ। ਇਸ ਤੋਂ ਵੱਡਾ ਸਬਕ ਸਿੱਖਿਆ। ਹਾਲਾਂਕਿ, ਸਾਡੇ ਕੋਲ ਵਾਪਸੀ ਕਰਨ ਦੇ ਅਜੇ ਵੀ ਬਹੁਤ ਸਾਰੇ ਮੌਕੇ ਹਨ।"
 ਹੁਣ ਭਾਰਤ ਦਾ ਅਗਲਾ ਮੈਚ ਅਰਜਨਟੀਨਾ ਨਾਲ ਹੈ।