ਅੰਮਿ੍ਤਸਰ : ਅੰਮਿ੍ਤਸਰ ਵਿਚ ਬਿਜਲੀ ਬੰਦ ਹੋਣ ਤੇ ਲੋਕਾਂ ਨੂੰ ਐੱਸਐੱਮਐੱਸ ਰਾਹੀਂ ਸੂਚਨਾ ਪ੍ਰਰਾਪਤ ਹੋਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਪੇ ਤੇ ਇਸ ਨੂੰ ਸੂਚਨਾ ਰਾਹੀਂ ਕਿੰਨੇ ਤੋਂ ਕਿੰਨੇ ਵਜ਼ੇ ਤਕ ਬਿਜਲੀ ਬੰਦ ਰਹੇਗੀ ਬਾਰੇ ਵੀ ਦੱਸਿਆ ਜਾਵੇਗਾ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈਟੀਓ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਬਿਜਲੀ ਮੰਤਰੀ ਨੇ ਅੱਜ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਦੇ ਦਫ਼ਤਰ ਤੋਂ ਕੰਪਿਊਟਰ ਤੇ ਕਲਿਕ ਕਰਕੇ ਇਸ ਸੇਵਾ ਦਾ ਆਰੰਭ ਕਰਨ 'ਤੇ ਦਿੱਤੀ। ਉਨਾਂ੍ਹ ਦੱਸਿਆ ਇਹ ਪਹਿਲਾ ਪਾਇਲਟ ਪ੍ਰਰਾਜੈਕਟ ਬਟਾਲਾ ਸ਼ਹਿਰ ਵਿਚ ਇਸ ਦਾ ਟਰਾਇਲ ਸ਼ੁਰੂ ਕੀਤਾ ਗਿਆ ਸੀ। ਜਿਥੇ ਇਸ ਪ੍ਰਰਾਜੈਕਟ ਨੂੰ ਕਾਫ਼ੀ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਹੁਣ ਇਸ ਪੋ੍ਜੈਕਟ ਦੀ ਸ਼ੁਰੂਆਤ ਅੰਮਿ੍ਤਸਰ ਸ਼ਹਿਰੀ ਇਲਾਕੇ ਵਿਚ ਸ਼ੁਰੂ ਕੀਤੀ ਗਈ ਹੈ ਅਤੇ ਆਉਂਦੇ ਅਗਲੇ 15 ਦਿਨਾਂ ਵਿਚ ਸ਼ਹਿਰ ਦਾ ਬਾਕੀ ਹਿੱਸਾ ਜੋ ਕਿ ਸਭ-ਅਰਬਨ ਸਰਕਲ ਵਿਚ ਆਉਂਦਾ ਹੈ, ਨੂੰ ਵੀ ਇਸ ਸਕੀਮ ਵਿਚ ਜੋੜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਾਇਲਟ ਪੋ੍ਜੈਕਟ ਵਿਚ 14 ਸਬ-ਸਟੇਸ਼ਨਾਂ ਤੋਂ ਚੱਲਦੇ ਲਗਪਗ 141 ਨੰਬਰ 11 ਕੇਵੀ ਫੀਡਰ ਸ਼ਾਮਿਲ ਕੀਤੇ ਗਏ ਹਨ। ਜਿਸ ਰਾਹੀਂ 2.27 ਲੱਖ ਵੱਖ-ਵੱਖ ਸ਼ੇ੍ਣੀਆਂ ਦੇ ਖਪਤਕਾਰਾਂ ਨੂੰ ਵੀ ਸੇਵਾ ਦਾ ਸਿੱਧਾ ਲਾਭ ਮਿਲੇਗਾ। ਉਨਾਂ੍ਹ ਦੱਸਿਆ ਪੀਐੱਸਪੀਸੀਐੱਲ ਦੀ ਟੀਮ ਵਧਾਈ ਦੀ ਪਾਤਰ ਹੈ ਕਿਉਂਕਿ ਕਾਫ਼ੀ ਦਿਨਾਂ ਤੋਂ ਇਸ ਪ੍ਰਰਾਜੈਕਟ 'ਤੇ ਕੰਮ ਕਰ ਰਹੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਟੀਓ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਭਿ੍ਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ, ਉਸੇ ਤਰਾਂ੍ਹ ਹੀ ਬਿਜਲੀ ਚੋਰੀ ਕਰਨ ਤੇ ਵੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਬਿਜਲੀ ਵਿਭਾਗ ਦੀਆਂ ਇਮਾਰਤਾਂ ਨੂੰ ਵੀ ਜਲਦ ਹੀ ਮੁਰੰਮਤ ਕੀਤਾ ਜਾਵੇਗਾ ਤਾਂ ਜੋ ਉਥੇ ਕੰਮ ਕਰਦੇ ਸਟਾਫ ਨੂੰ ਕਿਸੇ ਤਰਾਂ੍ਹ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਬਾਰਡਰ ਜ਼ੋਨ ਦੇ ਚੀਫ ਇੰਜੀ: ਬਾਲ ਕ੍ਰਿਸ਼ਨ, ਐੱਸਈ ਰਾਮੇਸ਼ ਸਾਰੰਗਲ, ਐੱਸਈ ਜਤਿੰਦਰ ਸਿੰਘ, ਐੱਸਈ ਰਾਜੀਵ ਪਰਾਸ਼ਰ, ਐੱਸਈ ਤਰਨਤਾਰਨ ਜੀਐੱਸ ਖਹਿਰਾ ਅਤੇ ਪਾਵਰਕਾਮ ਇੰਨੋਵੇਸ਼ਨ ਇੰਚਾਰਜ ਇੰਜ. ਪਰਉਪਕਾਰ ਸਿੰਘ ਤੋਂ ਇਲਾਵਾ ਪੀਐੱਸਪੀਸੀਐੱਲ ਦੇ ਹੋਰ ਅਧਿਕਾਰੀ ਹਾਜ਼ਰ ਸਨ।