ਪਾਇਲ ਦੇ ਪਿੰਡ ਘੁਡਾਣੀ ਕਲਾਂ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜ਼ਾਲਮ ਮਾਂ ਨੇ ਆਪਣੇ ਕਰੀਬ ਸਵਾ ਤਿੰਨ ਸਾਲ ਦੇ ਬੱਚੇ ਨੂੰ ਅੱਗ ਲਾ ਕੇ ਸਾੜ ਦਿੱਤਾ ਹੈ। ਪਤੀ ਨਾਲ ਝਗੜੇ ਮਗਰੋਂ ਆਪਣੇ ਪੇਕੇ ਘਰ ਰਹਿੰਦੀ ਇਸ ਔਰਤ ਨੇ ਆਪਣੇ ਬੱਚੇ ਦੇ ਸ਼ਰੀਰ ਉਪਰ ਕਾਰ ਨੂੰ ਚਮਕਾਉਣ ਵਾਲੀ ਪਾਲਸ਼ ਲਗਾਈ ਤੇ ਫਿਰ ਅੱਗ ਲਾ ਦਿੱਤੀ।
ਡਾਕਟਰਾਂ ਮੁਤਾਬਕ ਬੱਚਾ 50 ਫੀਸਦੀ ਤੋਂ ਵੱਧ ਸੜ ਗਿਆ ਜੋ ਪੀਜੀਆਈ ਚੰਡੀਗੜ੍ਹ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਨੇ ਬੱਚੇ ਦੀ ਨਾਨੀ ਮਨਜੀਤ ਕੌਰ ਦੇ ਬਿਆਨਾਂ 'ਤੇ ਜ਼ਾਲਮ ਮਾਂ ਰੁਪਿੰਦਰ ਕੌਰ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਉਧਰ ਡੀਐਸਪੀ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਰੁਪਿੰਦਰ ਕੌਰ ਦਾ ਵਿਆਹ ਮਾਛੀਵਾੜਾ ਵਿਖੇ ਹੋਇਆ ਸੀ। ਉਸ ਦਾ ਪਤੀ ਨਾਲ ਝਗੜਾ ਚੱਲਦਾ ਸੀ। ਇਸੇ ਝਗੜੇ ਦੌਰਾਨ ਰੁਪਿੰਦਰ ਕੌਰ ਨੇ ਆਪਣੇ ਬੱਚੇ ਨੂੰ ਅੱਗ ਲਗਾ ਦਿੱਤੀ।