ਜਗਰਾਉਂ, 23 ਅਕਤੂਬਰ 2024 : ਨਸ਼ਾ ਵਿਰੋਧੀ ਚਲਾਈ ਗਈ ਮੁਹਿੰਮ ਅਧੀਨ ਅੱਜ ਥਾਣਾ ਸਦਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੇ ਜਾਣ ਇਸ ਸਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਦੀਪ ਸਿੰਘ ਬੈਂਸ ਨੇ ਦੱਸਿਆ ਕਿ ਥਾਣਾ ਸਦਰ ਜਗਰਾਉਂ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ, ਏਐਸਆਈ ਸੁਰਜੀਤ ਸਿੰਘ ਅਤੇ ਏਐਸਆਈ ਸੁਖਦੇਵ ਸਿੰਘ ਸਿਪਾਹੀ ਸਵਰਨਜੀਤ ਕੌਰ ਅਤੇ ਸਿਪਾਹੀ ਜਸਵਿੰਦਰ ਕੌਰ ਤੋਂ ਇਲਾਵਾ ਹੋਮ ਗਾਰਡ ਦੀ ਗੁਰਮੇਲ ਕੌਰ ਦੇ ਨਾਲ ਸਟਬਲ ਬਰਨਿੰਗ ਦੀਆਂ ਘਟਨਾਵਾਂ ਦੀ ਰੋਕਥਾਮ ਸਬੰਧੀ ਆਪਣੀ ਪੂਰੀ ਤਫਤੀਸ਼ੀ ਕਿੱਟ ਜਿਸ ਵਿੱਚ ਲੈਪਟਾਪ, ਪ੍ਰਿੰਟਰ, ਟਾਰਚਾਂ ਲੈ ਕੇ ਪਿੰਡ ਅਮਰਗੜ੍ਹ ਕਲੇਰ, ਗਾਲਿਬ ਕਲਾਂ ਆਦਿ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਟੀ ਪੁਆਇੰਟ ਗਾਲਬ ਕਲਾਂ ਤੋਂ ਕੋਕਰੀ ਕਲਾਂ ਰੋਡ ਪੁੱਜੀ ਤਾਂ ਮੁੱਖਵਰ ਖਾਸ ਨੇ ਏਐਸਆਈ ਸੁਰਜੀਤ ਸਿੰਘ ਨੂੰ ਇਤਲਾਹ ਦਿੱਤੀ ਕਿ ਜਗਰੂਪ ਸਿੰਘ ਪੁੱਤਰ ਅਮਰ ਸਿੰਘ, ਗੁਰਲਵਲੀਨ ਸਿੰਘ ਉਰਫ ਗੈਰੀ ਪੁੱਤਰ ਬਲਜਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਸਿੰਦਾ ਪੁੱਤਰ ਬਚਿੱਤਰ ਸਿੰਘ,(ਉਕਤ ਦੋਵੇਂ ਪਿਓ ਪੁੱਤਰ ਹਨ) ਵਾਸੀ ਪਿੰਡ ਭਿੰਡਰ ਕਲਾਂ ਥਾਣਾ ਧਰਮਕੋਟ ਜਿਲ੍ਹਾ ਮੋਗਾ। ਜੋ ਕਿ ਮੋਗੇ ਅਤੇ ਲੁਧਿਆਣਾ ਦਿਹਾਤੀ ਦੇ ਇਲਾਕਿਆਂ ਵਿੱਚ ਚੂਰਾ ਪੋਸਤ ਦਾ ਨਸ਼ਾ ਸਪਲਾਈ ਕਰਦੇ ਹਨ ਅਤੇ ਅੱਜ ਵੀ ਭਾਰੀ ਮਾਤਰਾ ਵਿੱਚ ਨਸ਼ਾ ਲੈ ਕੇ ਇਲਾਕੇ ਵਿੱਚ ਵੇਚਣ ਖਾਤਰ ਆ ਰਹੇ ਹਨ। ਜਿਨਾਂ ਨੂੰ ਘੇਰ ਕੇ ਰੋਕਿਆ ਗਿਆ ਅਤੇ ਉਨਾਂ ਦੀ ਗੱਡੀ ਮਾਰਕਾ ਇਸ ਜੂ ਡੀਮੈਕਸ ਰੰਗ ਚਿੱਟਾ ਨੰਬਰ ਪੀ ਵੀ 23 ਟੀ 0324 ਜਿਸ ਵਿੱਚ ਉਹ ਖੁਦ ਵੀ ਸਵਾਰ ਸਨ ਅਤੇ ਜਦੋਂ ਉਸ ਦੀ ਤਲਾਸ਼ੀ ਲਿੱਤੀ ਗਈ ਤਾਂ ਉਸ ਵਿੱਚੋਂ 81 ਬੋਰੀਆਂ ਪੋਸਤ ਚੂਰੇ ਦੀਆਂ ਬਰਾਮਦ ਹੋਈਆਂ। ਹਰ ਇੱਕ ਬੋਰੀ ਦਾ ਵਜਨ 20 ਕਿਲੋ ਸੀ ਜਿਸ ਤੇ ਉਕਤ ਪਿਤਾ ਪੁੱਤਰ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਦੇ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।