ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਸਾਬਕਾ ਐਮ ਪੀ ਅਮਰੀਕ ਸਿੰਘ ਆਲੀਵਾਲ ਨੂੰ 'ਵਾਈ' ਸ਼੍ਰੇਣੀ ਦੀ ਸਕਿਉਰਿਟੀ ਮੁਹੱਈਆ ਕਰਵਾਈ ਗਈ। ਕੇਂਦਰ ਵੱਲੋਂ ਦੋਵਾਂ ਨੂੰ ਕੇਂਦਰੀ ਏਜੰਸੀਆਂ ਦੀ ਸੂਚਨਾ 'ਤੇ 'ਵਾਈ' ਸ਼੍ਰੇਣੀ ਦੀ ਸਕਿਉਰਿਟੀ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਅਮਰੀਕ ਸਿੰਘ ਆਲੀਵਾਲ ਨੇ ਆਪਣਾ ਰਾਜਨੀਤਿਕ ਕੈਰੀਅਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਜਿੱਥੇ ਆਪ ਅਕਾਲੀ ਦਲ ਦੇ ਆਲ ਇੰਡੀਆ ਯੂਥ ਪ੍ਰਧਾਨ ਰਹੇ, ਉੱਥੇ ਪਾਰਲੀਮੈਂਟ ਮੈਂਬਰ, ਚੇਅਰਮੈਨ ਪੰਜਾਬ ਸਟੇਟ ਐਗਰੋ ਇੰਡਸਟਰੀ ਕੋਆਰਪੋਰੇਸ਼ਨ, ਚੇਅਰਮੈਨ ਪੰਜਾਬ ਸਟੇਟ ਫੈਡਰੇਸ਼ਨ ਆਫ ਕੋਆਪ੍ਰੇਟਿਵ ਸੂਗਰ ਮਿੱਲ ਸਮੇਤ ਵੱਖ ਵੱਖ ਅਹੁਦਿਆਂ ’ਤੇ ਰਹੇ ਹਨ। ਉਨ੍ਹਾਂ ਤੋਂ ਇਲਾਵਾ ਹਰਜਿੰਦਰ ਸਿੰਘ ਠੇੇਕੇਦਾਰ ਸਾਬਕਾ ਵਿਧਾਇਕ, ਹਰਚੰਦ ਕੌਰ ਸਾਬਕਾ ਵਿਧਾਇਕਾ, ਪ੍ਰੇਮ ਮਿੱਤਲ ਸਾਬਕਾ ਵਿਧਾਇਕ, ਕਮਲਦੀਪ ਸੈਣੀ ਸਾਬਕਾ ਜਨਰਲ ਸੈਕਟਰੀ ਨੂੰ ਵੀ ਵਾਈ ਸ਼੍ਰੇਣੀ ਸਕਿਊਰਿਟੀ ਦਿੱਤੀ ਗਈ ਹੈ।