ਕਰੋਨਾ ਮਹਾਂਮਾਰੀ ਨੇ ਜਿੱਥੇ ਹਰ ਵਿਅਕਤੀ ਦਾ ਜੀਵਨ ਅਸਤ-ਵਿਅਸਤ ਕਰਕੇ ਰੱਖ ਦਿੱਤਾ ਹੈ , ਉੱਥੇ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਜੀਵਣ ਬਣਾਉਣ ਦੀ ਆਸ ਲਗਾਈ ਬੈਠੇ ਪੰਜਾਬ ਦੇ ਹਜ਼ਾਰਾਂ ਨੌਜੁਆਨ ਆਪਣੇ ਭਵਿੱਖ ਪ੍ਰਤੀ ਫਿਕਰਮੰਦ ਬੈਠੇ ਹਨ । ਅਜਿਹੇ ਵਿੱਚ ਕਨੇਡਾ ਸਪਾਊਸ ਓਪਨ ਵਰਕ ਪਰਮਿਟ ਦੀ ਪਿਛਲੇ ਦੋ ਸਾਲਾਂ ਤੋਂ ਉਡੀਕ ਵਿੱਚ ਅੱਕੇ ਬੈਠੇ ਅਨੇਕਾਂ ਪੰਜਾਬੀ ਨੌਜੁਆਨਾਂ ਵੱਲੋਂ ਚੰਡੀਗੜ੍ਹ ਸਥਿੱਤ ਕਨੇਡਾ ਅੰਬੈਸੀ ਨੂੰ ਘੇਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਪਿਛਲੇ ਦੋ ਸਾਲਾਂ ਤੋਂ ਆਪਣੇ ਜੀਵਨ ਸਾਥੀ ਤੋਂ ਦੂਰ ਰਹਿਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਗਏ ਹਨ । ਉਹਨਾਂ ਕਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ੳਹਨਾਂ ਦੀਆਂ ਫਾਈਲਾਂ ਦਾ ਰਿਵੀਊ ਕਰਕੇ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ।