ਪੰਜਾਬ ਸਰਕਾਰ ਨੂੰ ਰੋਜ਼ ਨਿੱਤ ਨਵੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਅੱਜ ਹੀ ਕੇਂਦਰ ਸਰਕਾਰ ਨੇ 1100 ਕਰੋੜ ਦੇ ਪੇਂਡੂ ਵਿਕਾਸ ਫੰਡ ਨੂੰ ਰੋਕ ਦਿੱਤਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਪਹਿਲਾ ਪੰਜਾਬ ਸਰਕਾਰ 1987 ਦੇ ਪੰਜਾਬ ਪੇਂਡੂ ਵਿਕਾਸ ਐਕਟ ਚ ਸੋਧ ਕਰੇ, ਜੇਕਰ ਸੋਧ ਕੀਤੀ ਜਾਵੇਗੀ ਉਸਤੋਂ ਬਾਅਦ ਹੀ ਇਸ ਫੰਡ ਨੂੰ ਜਾਰੀ ਕੀਤਾ ਜਾ ਸਕਦਾ ਹੈ। ਕੇਂਦਰ ਦਾ ਤਰਕ ਹੈ ਕਿ ਇਹ ਪੈਸਾ ਖਰੀਦ ਕੇਂਦਰਾਂ ਦੇ ਵਿਕਾਸ ਲਈ ਹੈ ਇਸ ਲਈ ਇਸ ਪੈਸੇ ਨੂੰ ਉੱਥੇ ਹੀ ਖ਼ਰਚਣਾ ਚਾਹੀਦਾ ਹੈ ਜਿਸ ਕੰਮ ਲਈ ਉਹ ਹੋਵੇ।
ਇਸਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ 1200 ਕਰੋੜ ਦੇ ਫੰਡ ਨੂੰ ਰੋਕਿਆ ਗਿਆ ਸੀ। ਪਿਛਲੀ ਸਰਕਾਰ ਨੇ ਕੇਂਦਰ ਨੂੰ ਭਰੋਸਾ ਦਿਵਾਉਂਦੇ ਕਿਹਾ ਸੀ ਕਿ ਉਹ ਇਸ ਐਕਟ ਵਿੱਚ ਸੋਧ ਜਰੂਰ ਕਰਨਗੇ ਪਰ ਪਿਛਲੀ ਸਰਕਾਰ ਵੱਲੋਂ ਇਸ ਕੰਮ ਚ ਵੀ ਟਾਲ ਮਟੋਲ ਕੀਤੀ ਗਈ ਅਤੇ ਇਸ ਫੰਡ ਨੂੰ ਕਿਸਾਨਾਂ ਦੀ ਕਰਜ਼ਾ ਮੁਆਫੀ ਵਿੱਚ ਵੰਡ ਦਿੱਤਾ ਗਿਆ। ਇਸ ਕਾਰਨ ਕਰਕੇ ਹੀ ਕੇਂਦਰ ਨੇ ਇਸ ਐਕਟ ਵਿੱਚ ਸੋਧ ਕਰਨ ਦੀ ਗੱਲ ਕਹੀ ਹੈ।