ਰਾਸ਼ਟਰੀ

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਮਾਗਮ ਦੌਰਾਨ ਲੂ ਲੱਗਣ ਕਾਰਨ 11 ਲੋਕਾਂ ਦੀ ਮੌਤ
ਮੁੰਬਈ, 17 ਅਪ੍ਰੈਲ : ਮਹਾਰਾਸ਼ਟਰ ਦੇ ਨਵੀਂ ਮੁੰਬਈ 'ਚ ਐਤਵਾਰ ਨੂੰ ਮਹਾਰਾਸ਼ਟਰ ਭੂਸ਼ਣ ਸਮਾਗਮ ਦੌਰਾਨ ਹੀਟ ਸਟ੍ਰੋਕ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਹਸਪਤਾਲ 'ਚ 24 ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ 'ਚ 8 ਔਰਤਾਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਬਜ਼ੁਰਗ ਹਨ। ਇਹ ਪ੍ਰੋਗਰਾਮ ਨਵੀਂ ਮੁੰਬਈ ਦੇ ਖਾਰਘਰ ਦੇ ਇੱਕ ਵੱਡੇ ਮੈਦਾਨ ਵਿੱਚ ਸਵੇਰੇ 11.30 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲਿਆ। ਇਸ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਰਿਹਾ।ਇਸ ਸਮਾਗਮ ਵਿੱਚ ਗ੍ਰਹਿ....
ਸੂਡਾਨ ‘ਚ ਅਰਧ ਸੈਨਿਕ ਬਲਾਂ ਤੇ ਹਥਿਆਰਬੰਦ ਬਲਾਂ ਵਿਚਾਲੇ ਲੜਾਈ ਤੀਜੇ ਦਿਨ ਵੀ ਜਾਰੀ, 100 ਨਾਗਰਿਕਾਂ ਦੀ ਮੌਤ
ਖਾਰਟੂਮ, 17 ਅਪ੍ਰੈਲ : ਸੂਡਾਨ ਡਾਕਟਰਜ਼ ਯੂਨੀਅਨ ਦੀ ਕਮੇਟੀ ਅਨੁਸਾਰ ਸੋਮਵਾਰ ਨੂੰ ਸੂਡਾਨ ਦੀ ਫੌਜ ਅਤੇ ਸ਼ਕਤੀਸ਼ਾਲੀ ਨੀਮ ਫੌਜੀ ਰੈਪਿਡ ਸਪੋਰਟ ਫੋਰਸ (ਆਰ.ਐੱਸ.ਐੱਫ.) ਵਿਚਕਾਰ ਲੜਾਈ ਕਾਰਨ ਲਗਭਗ 100 ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਜ਼ਖਮੀ ਹੋ ਗਏ ਹਨ। ਐਤਵਾਰ ਨੂੰ ਦੇਸ਼ ਭਰ ਵਿੱਚ ਲੜਾਈ ਦੇ ਦੂਜੇ ਦਿਨ ਦੇ ਦੌਰਾਨ, ਕੁੱਲ 41 ਨਾਗਰਿਕ ਮਾਰੇ ਗਏ ਸਨ, ਸ਼ਨੀਵਾਰ ਨੂੰ 56 ਤੋਂ ਇਲਾਵਾ, ਮੁੱਖ ਤੌਰ 'ਤੇ ਰਾਜਧਾਨੀ ਖਾਰਟੂਮ ਵਿੱਚ, ਸੁਤੰਤਰ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ। ਇਸਨੇ ਹੁਣ ਤੱਕ....
ਪ੍ਰਧਾਨ ਮੰਤਰੀ ਮੋਦੀ ਅਡਾਨੀ ਨੂੰ ਹਜ਼ਾਰਾਂ ਕਰੋੜ ਦੇ ਸਕਦੇ ਹਨ ਤਾਂ ਅਸੀਂ ਗਰੀਬਾਂ ਅਤੇ ਔਰਤਾਂ ਨੂੰ ਪੈਸੇ ਦੇ ਸਕਦੇ ਹਾਂ :  ਰਾਹੁਲ ਗਾਂਧੀ 
ਕੋਲਾਰ, 16 ਅਪ੍ਰੈਲ : ਕਰਨਾਟਕ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਵੇਗੀ ਅਤੇ ਨਵੀਂ ਸਰਕਾਰ ਪਹਿਲੀ ਕੈਬਨਿਟ ਮੀਟਿੰਗ 'ਚ ਹੀ ਆਪਣੇ ਚੋਣ ਵਾਅਦਿਆਂ ਨੂੰ ਰਸਮੀ ਤੌਰ 'ਤੇ ਮਨਜ਼ੂਰੀ ਦੇਵੇਗੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਰੈਲੀ ਦੌਰਾਨ ਕੀਤਾ, ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਐਲਾਨੀਆਂ ਗਈਆਂ ਚੋਣ ‘ਗਾਰੰਟੀਆਂ’ ਵਿੱਚ ‘ਗ੍ਰਹਿ ਜਯੋਤੀ’ ਤਹਿਤ ਹਰ ਮਹੀਨੇ 200 ਯੂਨਿਟ ਮੁਫ਼ਤ ਬਿਜਲੀ, ‘ਗ੍ਰਹਿ ਲਕਸ਼ਮੀ’ ਸਕੀਮ ਤਹਿਤ ਪਰਿਵਾਰ ਦੀ....
ਉੱਤਰ ਪ੍ਰਦੇਸ਼ ਵਿੱਚ ਵਾਪਰੇ ਹਾਦਸੇ ਵਿੱਚ ਲੁਧਿਆਣਾ ਦੇ 5 ਲੋਕਾਂ ਦੀ ਮੌਤ
ਇਕੋਨਾ, 16 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਇਕੋਨਾ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਲੁਧਿਆਣਾ ਦੇ 5 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰੀਬ 14 ਲੋਕ ਪਰਿਵਾਰ ਦੇ ਇਕ ਮੈਂਬਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਡਰਾਈਵਰ ਨੂੰ ਨੀਂਦ ਆ ਗਈ ਅਤੇ ਉਹ ਇਨੋਵਾ ਗੱਡੀ ਉੱਤੇ ਕੰਟਰੋਲ ਗੁਆ ਬੈਠਾ। ਇਸ ਕਾਰਨ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਅਤੇ ਸੜਕ ਕਿਨਾਰੇ ਟੋਏ ਵਿੱਚ ਜਾ ਡਿੱਗੀ।ਮ੍ਰਿਤਕਾਂ ਦੀ ਪਛਾਣ ਹੀਰਾਲਾਲ ਉਰਫ ਸ਼ੈਲੇਂਦਰ ਗੁਪਤਾ (30) ਵਾਸੀ ਪਿੰਡ....
ਰਾਜਸਥਾਨ ਦੀ ਨੰਦਿਨੀ ਗੁਪਤਾ ਨੇ ਜਿੱਤਿਆ ਮਿਸ ਇੰਡੀਆ 2023 ਦਾ ਤਾਜ
ਨਵੀਂ ਦਿੱਲੀ, 16 ਅਪ੍ਰੈਲ : ਰਾਜਸਥਾਨ ਦੀ ਨੰਦਿਨੀ ਗੁਪਤਾ ਨੇ ਫੈਮਿਨਾ ਮਿਸ ਇੰਡੀਆ 2023 ਦਾ ਖ਼ਿਤਾਬ ਜਿੱਤ ਲਿਆ ਹੈ, ਜਿਸ ਦੇ ਨਾਲ ਉਹ ਦੇਸ਼ ਦੀ 59ਵੀਂ ਮਿਸ ਇੰਡੀਆ ਚੁਣੀ ਗਈ ਹੈ। ਇਸਦੇ ਨਾਲ ਹੀ ਸ਼੍ਰੇਆ ਪੂੰਜਾ ਪਹਿਲੀ ਰਨਰ-ਅੱਪ ਬਣੀ, ਜਦਕਿ ਸਟ੍ਰੇਲਾ ਥੌਨਾ ਓਜ਼ਮ ਲੁਵਾਂਗ ਨੂੰ ਸੈਕਿੰਡ ਰਨਰ-ਅੱਪ ਐਲਾਨਿਆ ਗਿਆ। ਸਾਬਕਾ ਮਿਸ ਇੰਡੀਆ ਸਿਨੀ ਸ਼ੈਟੀ ਨੇ ਨੰਦਿਨੀ ਗੁਪਤਾ ਨੂੰ ਇਹ ਤਾਜ ਪਹਿਨਾਇਆ। ਇਸ ਸਾਲ ਮਨੀਪੁਰ 'ਚ 'ਫੇਮਿਨਾ ਮਿਸ ਇੰਡੀਆ 2023' ਦਾ ਕਰਵਾਇਆ ਗਿਆ, ਜਿਸ 'ਚ ਦੇਸ਼ ਭਰ ਦੀਆਂ ਕੁੜੀਆਂ ਨੇ....
ਆਪ ਦੇ ਸਾਬਕਾ ਸੂਬਾ ਬੁਲਾਰੇ/ ਸਪੋਕਸਪਰਸਨ ਮਨਜਿੰਦਰ ਭੁੱਲਰ ਹੋਏ ਭਾਜਪਾ 'ਚ ਸ਼ਾਮਲ
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੈਬਨਿਟ ਹਰਦੀਪ ਪੂਰੀ ਨੇ ਕਰਵਾਈ ਸ਼ਮੂਲੀਅਤ ਨਵੀਂ ਦਿੱਲੀ, 16 ਅਪ੍ਰੈਲ : ਫਿਰੋਜ਼ਪੁਰ ਦੇ ਕਸਬਾ ਖਾਈ ਤੋਂ ਆਮ ਆਦਮੀ ਪਾਰਟੀ ਵਿਚ ਬੁਲਾਰੇ ਅਤੇ ਸਪੋਕਸਪਰਸਨ ਰਹੇ ਚੁੱਕੇ ਹਾਈ ਕੋਰਟ ਦੇ ਵਕੀਲ ਮਨਜਿੰਦਰ ਸਿੰਘ ਭੁੱਲਰ ਭਾਜਪਾ ਵਿਚ ਸ਼ਾਮਿਲ ਹੋ ਗਏ। ਭਾਰਤੀ ਜਨਤਾ ਪਾਰਟੀ ਵਿੱਚ ਓਹਨਾ ਦੀ ਸ਼ਮੂਲੀਅਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੈਬਨਿਟ ਮੰਤਰੀ ਹਰਦੀਪ ਪੂਰੀ ਨੇ ਕਰਵਾਈ। ਦਿੱਲੀ ਵਿੱਚ ਹੋਏ ਇਸ ਸਮਾਗਮ ਵਿੱਚ ਵਿਜੇ ਰੁਪਾਨੀ, ਸਾਬਕਾ ਮੁੱਖ ਮੰਤਰੀ ਗੁਜਰਾਤ, ਤਰੁਣ....
ਕੇਜਰੀਵਾਲ ਤੋਂ ਪੁੱਛਗਿੱਛ ਖ਼ਿਲਾਫ਼ ਆਪ' ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ, ਪੰਜਾਬ ਦੇ ਮੰਤਰੀਆਂ ਸਮੇਤ ਕਈਆਂ ਨੂੰ ਲਿਆ ਹਿਰਾਸਤ 'ਚ
ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸੀਬੀਆਈ ਹੈੱਡਕੁਆਰਟਰ 'ਚ ਪੁੱਛਗਿੱਛ ਹੋ ਰਹੀ ਹੈ। ਉੱਥੇ ਹੀ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ਦੇ ਵਿਰੋਧ ਵਿੱਚ ‘ਆਪ’ ਵਰਕਰ ਸੂਬੇ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ। ਜਾਣਕਾਰੀ ਮੁਤਾਬਕ ਦਿੱਲੀ ਦੇ ਲਾਡ ਸਰਾਏ 'ਚ ਪ੍ਰਦਰਸ਼ਨ ਕਰ ਰਹੇ 'ਆਪ' ਵਿਧਾਇਕ ਸੋਮਨਾਥ....
ਅਹਿਮਦ ਅਤੇ ਉਸ ਦੇ ਭਰਾ ‘ਤੇ ਚਲਾਈ ਗੋਲੀ, ਮੌਤ
ਪ੍ਰਯਾਗਰਾਜ, 16 ਅਪ੍ਰੈਲ : ਜੇਲ ‘ਚ ਬੰਦ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਅੱਜ ਉਸ ਸਮੇਂ ਮੌਤ ਹੋ ਗਈ, ਜਦੋਂ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮੈਡੀਕਲ ਜਾਂਚ ਲਈ ਲਿਜਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਉਹਨਾਂ ਤੇ ਲਗਪਗ 100 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕੀਤਾ ਹੈ। ਪੁਲਸ ਨੇ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਨੇ ਅਜੇ ਤੱਕ ਹੱਤਿਆਵਾਂ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਸੂਤਰਾਂ ਅਨੁਸਾਰ....
ਭਾਜਪਾ ਜਾਣਦੀ ਹੈ ਕਿ ਕੇਜਰੀਵਾਲ ਹੀ ਬੀਜੇਪੀ ਦਾ ਅੰਤ ਕਰੇਗਾ : ਰਾਘਵ ਚੱਢਾ
ਭਾਜਪਾ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਤੌਰ ‘ਤੇ ਉਵੇਂ ਹੀ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ : ਰਾਘਵ ਚੱਢਾ ਆਮ ਆਦਮੀ ਪਾਰਟੀ ਡੰਡਿਆਂ, ਅੱਥਰੂ ਬੰਬਾਂ ਸਮੇਤ ਹਰ ਤਰ੍ਹਾਂ ਦੇ ਸੰਘਰਸ਼ ‘ਚੋਂ ਨਿਕਲੀ ਪਾਰਟੀ ਹੈ, ਅਸੀਂ ਉਨ੍ਹਾਂ ਦੀਆਂ ਜਾਂਚ ਏਜੰਸੀਆਂ ਦੇ ਸੰਮਨ, ਛਾਪੇਮਾਰੀਆਂ ਅਤੇ ਜੇਲ੍ਹਾਂ ਵਿੱਚ ਡੱਕੇ ਜਾਣ ਦੇ ਡਰੋਂ ਬੈਠਣ ਵਾਲੇ ਨਹੀਂ ਹਾਂ – ਰਾਘਵ ਚੱਢਾ ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਵਿੱਚ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਦੇਸ਼ ਦੀਆਂ ਸਭ ਤੋਂ ਵੱਡੀਆਂ ਜਾਂਚ ਏਜੰਸੀਆਂ ਵਿੱਚੋਂ ਇੱਕ....
ਯੂਪੀ ਦੇ ਸ਼ਾਹਜਹਾਨਪੁਰ ‘ਚ ਟਰੈਕਟਰ-ਟਰਾਲੀ ਪੁੱਲ ਤੋਂ ਹੇਠਾਂ ਡਿੱਗੀ, 13 ਲੋਕਾਂ ਦੀ ਮੌਤ, 20 ਜਖ਼ਮੀ
ਸ਼ਾਹਜਹਾਨਪੁਰ, 15 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਸਾਹਜਹਾਨਪੁਰ ਦੇ ਤਿਲਹਾਰ ਨਿਗੋਹੀ ਰੋਡ ਤੇ ਇੱਕ ਟਰੈਕਟਰ ਟਰਾਲੀ ਪੁੱਲ ਤੋਂ ਹੇਠਾਂ ਡਿੱਗਣ ਕਾਰਨ ਹੋਏ ਹਾਦਸੇ ‘ਚ 13 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਸਬੰਧੀ ਡੀਐਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਸਨੌਰਾ ਦੇ ਲੋਕ ਪਿੰਡ ਵਿੱਚ ਭਾਗਵਤ ਕਥਾ ਲਈ ਜਲ ਲੈਣ ਲਈ ਜਾ ਰਹੇ ਸਨ ਕਿ ਰੇਤਾ ਪੁਲ ਤੋਂ ਟਰੈਕਟਰ ਟਰਾਲੀ ਰੇਲਿੰਗ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ, ਟਰਾਲੀ ‘ਚ 35 ਦੇ ਕਰੀਬ ਲੋਕ ਸਵਾਰ ਸਨ, ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ।....
ਦੇਸ਼ ਵਿੱਚ ਇਕ ਦਿਨ ’ਚ ਕੋਰੋਨਾ ਦੇ 11,109 ਨਵੇਂ ਮਾਮਲੇ, 29 ਲੋਕਾਂ ਦੀ ਮੌਤ
ਨਵੀਂ ਦਿੱਲੀ, 15 ਅਪ੍ਰੈਲ : ਦੇਸ਼ ’ਚ ਇਕ ਦਿਨ ’ਚ ਕੋਰੋਨਾ ਦੇ 11,109 ਨਵੇਂ ਮਾਮਲੇ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 49,622 ਹੋ ਗਈ ਹੈ। ਕੋਰੋਨਾ ਨਾਲ 29 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 5,31,064 ਹੋ ਗਈ ਹੈ। ਦਿੱਲੀ ਤੇ ਰਾਜਸਥਾਨ ’ਚ ਤਿੰਨ-ਤਿੰਨ ਤੇ ਛੱਤੀਸਗੜ੍ਹ ਤੇ ਪੰਜਾਬ ’ਚ ਦੋ-ਦੋ ਮੌਤਾਂ ਹੋਈਆਂ ਹਨ। ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਪੁਡੂਚੇਰੀ....
ਪ੍ਰਧਾਨ ਮੰਤਰੀ ਮੋਦੀ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਭਾਰਤ ਦੇ ਵਿਜ਼ਨ ਨੂੰ ਦੁਨੀਆ ਦੇ ਸਾਹਮਣੇ ਕੀਤਾ ਪੇਸ਼ 
ਨਵੀਂ ਦਿੱਲੀ, 15 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਭਾਰਤ ਦੇ ਵਿਜ਼ਨ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਵਿਸ਼ਵ ਬੈਂਕ ਦੇ ਇੱਕ ਸਮਾਗਮ ਵਿੱਚ ਬੋਲਦਿਆਂ, ਪੀਐਮ ਨੇ ਕਿਹਾ ਕਿ ਜੇਕਰ ਦੁਨੀਆ ਨੂੰ ਜਲਵਾਯੂ ਪਰਿਵਰਤਨ 'ਤੇ ਕਾਬੂ ਪਾਉਣਾ ਹੈ, ਤਾਂ ਹਰ ਮਨੁੱਖ ਨੂੰ ਇਸ ਨਾਲ ਲੜਨਾ ਪਵੇਗਾ। ਦਰਅਸਲ, ਵਿਸ਼ਵ ਬੈਂਕ 'ਚ 'ਹਾਊ ਵਿਵਹਾਰਲ ਚੇਂਜ ਕੈਨ ਟੈਕਲ ਕਲਾਈਮੇਟ ਚੇਂਜ' ਸਿਰਲੇਖ ਵਾਲਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਪ੍ਰਧਾਨ ਮੰਤਰੀ....
ਵਿਸਾਕੀ ਸਮਾਗਮ ਮੌਕੇ ਜੰਮੂ ਕਸ਼ਮੀਰ 'ਚ ਡਿੱਗਿਆ ਫੁੱਟਬ੍ਰਿਜ, 80 ਲੋਕ ਜ਼ਖਮੀ
ਊਧਮਪੁਰ , 14 ਅਪ੍ਰੈਲ : ਜੰਮੂ-ਕਸ਼ਮੀਰ 'ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਊਧਮਪੁਰ ਦੇ ਚੇਨਾਨੀ ਬਲਾਕ ਦੇ ਬੇਨ ਪਿੰਡ ਦੇ ਬੇਨੀ ਸੰਗਮ 'ਚ ਵਿਸਾਖੀ ਤਿਉਹਾਰ ਦੌਰਾਨ ਫੁੱਟਬ੍ਰਿਜ ਡਿੱਗ ਗਿਆ। ਇਸ ਹਾਦਸੇ 'ਚ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬਚਾਅ ਕਾਰਜ ਜਾਰੀ ਹੈ। ਪੁਲਿਸ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਊਧਮਪੁਰ ਦੇ ਐਸਐਸਪੀ ਡਾਕਟਰ ਵਿਨੋਦ ਨੇ ਦੱਸਿਆ ਕਿ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਜਾਰੀ ਹੈ। ਊਧਮਪੁਰ ਦੇ ਬੇਨੀ ਸੰਗਮ 'ਚ ਵਿਸਾਖੀ....
ਸੱਤਾ ਦੀ ਦੁਰਵਰਤੋਂ ਕਰ ਕੇ ਭਾਰਤੀਆਂ  ਨੂੰ ਵੰਡਣ ਵਾਲੇ ਅਸਲ 'ਗੱਦਾਰ' ਹਨ : ਸੋਨੀਆ ਗਾਂਧੀ
ਨਵੀਂ ਦਿੱਲੀ, 14 ਅਪ੍ਰੈਲ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੀ ਜਯੰਤੀ 'ਤੇ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੰਵਿਧਾਨ ਦੀਆਂ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੀ ਹੈ। ਲੋਕਾਂ ਨੂੰ ਇਸ ‘ਵਿਵਸਥਿਤ ਹਮਲੇ’ ਤੋਂ ਸੰਵਿਧਾਨ ਦੀ ਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ। ਭਾਰਤ ਰਤਨ ਅੰਬੇਡਕਰ ਦੀ 132ਵੀਂ ਜਯੰਤੀ 'ਤੇ 'ਦਿ ਟੈਲੀਗ੍ਰਾਫ਼' 'ਚ ਇਕ ਲੇਖ ਲਿਖਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਅੱਜ ਅਸਲ 'ਗੱਦਾਰ' ਉਹ ਹਨ ਜੋ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਮਜ਼ ਗੁਹਾਟੀ ਦੇ ਨਾਲ-ਨਾਲ ਤਿੰਨ ਸਰਕਾਰੀ ਮੈਡੀਕਲ ਕਾਲਜ ਦੇਸ਼ ਨੂੰ ਕੀਤੇ ਸਮਰਪਿਤ
ਗੁਹਾਟੀ, 14 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ-ਪੂਰਬ ਦੇ ਪਹਿਲੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਗੁਹਾਟੀ ਦੇ ਨਾਲ-ਨਾਲ ਤਿੰਨ ਸਰਕਾਰੀ ਮੈਡੀਕਲ ਕਾਲਜ ਦੇਸ਼ ਨੂੰ ਸਮਰਪਿਤ ਕੀਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਸਾਮ ਐਡਵਾਂਸਡ ਹੈਲਥ ਕੇਅਰ ਇਨੋਵੇਸ਼ਨ ਇੰਸਟੀਚਿਊਟ (ਏ.ਏ.ਐਚ.ਆਈ.ਆਈ.) ਦਾ ਨੀਂਹ ਪੱਥਰ ਰੱਖਿਆ ਅਤੇ ਯੋਗ ਲਾਭਪਾਤਰੀਆਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ-ਪੀਐਮਜੇਏਵਾਈ) ਕਾਰਡ ਵੰਡ ਕੇ 'ਆਪਕੇ ਦੁਆਰ ਆਯੁਸ਼ਮਾਨ' ਮੁਹਿੰਮ....