ਇਕੋਨਾ, 16 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਇਕੋਨਾ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਲੁਧਿਆਣਾ ਦੇ 5 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰੀਬ 14 ਲੋਕ ਪਰਿਵਾਰ ਦੇ ਇਕ ਮੈਂਬਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਡਰਾਈਵਰ ਨੂੰ ਨੀਂਦ ਆ ਗਈ ਅਤੇ ਉਹ ਇਨੋਵਾ ਗੱਡੀ ਉੱਤੇ ਕੰਟਰੋਲ ਗੁਆ ਬੈਠਾ। ਇਸ ਕਾਰਨ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਅਤੇ ਸੜਕ ਕਿਨਾਰੇ ਟੋਏ ਵਿੱਚ ਜਾ ਡਿੱਗੀ।ਮ੍ਰਿਤਕਾਂ ਦੀ ਪਛਾਣ ਹੀਰਾਲਾਲ ਉਰਫ ਸ਼ੈਲੇਂਦਰ ਗੁਪਤਾ (30) ਵਾਸੀ ਪਿੰਡ ਕਰਮੋਹਾਣਾ, ਮੁਕੇਸ਼ ਕੁਮਾਰ (30) ਵਾਸੀ ਕਰਮੋਹਾਣਾ, ਪੁਤੀ ਲਾਲ ਉਰਫ਼ ਅਰਜੁਨ (28) ਵਾਸੀ ਕਰਮੋਹਾਣਾ, ਵੀਰੂ ਉਰਫ਼ ਅਮਿਤ ਨੌਂ ਸਾਲ ਵਾਸੀ ਕਰਮੋਹਾਣਾ, ਰਮਾ ਦੇਵੀ (42) ਵਾਸੀ ਟੇੜਵਾ ਥਾਣਾ ਲਾਲੀਆ ਬਲਰਾਮਪੁਰ ਅਤੇ ਡਰਾਈਵਰ ਹਰੀਸ਼ ਕੁਮਾਰ (42) ਵਾਸੀ ਅਰਜੁਨ ਕਾਲੋਨੀ, ਲੁਧਿਆਣਾ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਕਾਰ 'ਚ ਕੁੱਲ 14 ਲੋਕ ਸਵਾਰ ਸਨ। ਇਸ ਤੋਂ ਇਲਾਵਾ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਕਾਰ ਹਾਦਸਾ NH-730 'ਤੇ ਵਾਪਰਿਆ। ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਲੋਕ ਕਾਰ ਦੇ ਅੰਦਰ ਹੀ ਫਸ ਗਏ। ਉਨ੍ਹਾਂ ਨੂੰ ਕ੍ਰੇਨ ਅਤੇ ਹੋਰ ਸਾਮਾਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਭਗੌਤੀ ਪ੍ਰਸਾਦ (70) ਦਾ ਪਿੰਡ ਕਰਮੋਹਾਣਾ ਦਕਾਹੀ ਵਿੱਚ ਮੌਤ ਹੋ ਗਈ ਸੀ। ਇਸ 'ਤੇ ਲੁਧਿਆਣਾ 'ਚ ਕੰਮ ਕਰਦੇ 14 ਪਰਿਵਾਰਕ ਮੈਂਬਰ ਇਨੋਵਾ ਪੀਬੀ 29 ਐੱਚ 4067 'ਚ ਸਵਾਰ ਹੋ ਕੇ ਆਪਣੇ ਪਿੰਡ ਕਰਮੋਹਾਣਾ ਦਕਾਹੀ ਨੂੰ ਜਾ ਰਹੇ ਸਨ।