ਮਾਲਵਾ

ਡਿਪਟੀ ਕਮਿਸ਼ਨਰ ਨੇ ਵਾਇਨਾਡ ਵਿਖੇ ਵਾਪਰੀ ਘਟਨਾ ਲਈ ਲੋਕਾਂ ਨੂੰ ਮਦਦ ਦੀ ਕੀਤੀ ਅਪੀਲ
ਫਰੀਦਕੋਟ 31 ਜੁਲਾਈ 2024 : ਵਾਇਨਾਡ ਵਿਖੇ 30 ਜੁਲਾਈ ਨੂੰ ਕੁਦਰਤੀ ਆਫਤਾਂ ਕਾਰਨ ਵਾਪਰੇ ਇੱਕ ਭਿਆਨਕ ਹਾਦਸੇ ਦੌਰਾਨ ਮਾਰੇ ਗਏ 150 ਦੇ ਕਰੀਬ ਲੋਕਾਂ ਲਈ ਮਾਲੀ ਸਹਾਇਤਾ ਲਈ ਅਪੀਲ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਮੂਹ ਜਿਲ੍ਹਾ ਵਾਸੀਆਂ, ਸਰਕਾਰ ਦੇ ਨੁਮਾਇੰਦਿਆ ਅਤੇ ਅਫਸਰ ਸਾਹਿਬਾਨਾਂ ਨੂੰ ਮੰਦਭਾਗੀ ਘਟਨਾ ਵਿੱਚ ਜਾਨ ਗੁਆ ਚੁੱਕੇ ਲੋਕਾਂ ਦੇ ਵਾਰਸਾਂ ਲਈ ਮਾਲੀ ਮਦਦ ਕਰਨ ਲਈ ਬਾਰ ਕੋਡ ਅਤੇ ਅਕਾਊਂਟ ਨੰਬਰ ਜਾਰੀ ਕਰਦਿਆਂ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ। ਭਾਵੇਂ ਕਿ ਐਨ....
ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗੀ ਬਣਨ ਦਾ ਸੱਦਾ, ਮੰਗੇ ਸੁਝਾਅ
ਸਰਕਾਰੀ ਹਾਈ ਸਕੂਲ ਬੰਨਵਾਲਾ ਹਨਵੰਤਾ ਵਿਖੇ ਵਿਦਿਆਰਥੀਆਂ ਨੂੰ ਉਜੱਵਲ ਭਵਿੱਖ ਸਿਰਜਣ ਲਈ ਮਾਰਗਦਰਸ਼ਨ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਕਿਹਾ, ਜਿੰਦਗੀ ਵਿਚ ਉੱਚ ਮੁਕਾਮ ਹਾਸਲ ਕਰਨ ਲਈ ਮਿਹਨਤ ਹੀ ਹੈ ਅਸਲੀ ਮੰਤਰ ਫਾਜ਼ਿਲਕਾ 30 ਜੁਲਾਈ 2024 : ਲਰਨ ਐਂਡ ਗਰੋ ਪ੍ਰੋਗਰਾਮ ਦੇ ਤਹਿਤ ਡਿਪਟੀ ਕਮਿਸ਼ਨਰ ਡਾ ਸੇਨੁ ਦੁੱਗਲ ਨੇ ਵਿਦਿਆਰਥੀਆਂ ਨੂੰ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗੀ ਬਣਨ ਦਾ ਸੱਦਾ ਦਿੰਦਿਆਂ ਉਹਨਾਂ ਤੋਂ ਸੁਝਾਅ ਮੰਗੇ ਹਨ ਕਿ ਜਿਲਾ ਪ੍ਰਸ਼ਾਸਨ ਕਿਸ ਤਰ੍ਹਾਂ ਲੋਕਾਂ ਲਈ ਹੋਰ ਬਿਹਤਰ ਕੰਮ ਕਰ ਸਕਦਾ ਹੈ।....
ਡਿਪਟੀ ਕਮਿਸ਼ਨਰ ਨੇ 15 ਅਗਸਤ ਨੂੰ ਮਨਾਏ ਜਾਣ ਵਾਲੇ ਜਿਲਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਫਾਜ਼ਿਲਕਾ 30 ਜੁਲਾਈ 2024 : 15 ਅਗਸਤ 2024 ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪੋ-ਆਪਣੀ ਡਿਉਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਅਗਸਤ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ....
10ਵਾਂ ਸੁਵਿਧਾ ਕੈਂਪ ਪਿੰਡ ਸੁੱਖਣਵਾਲਾ ਵਿਖੇ 2 ਅਗਸਤ ਨੂੰ : ਵਿਨੀਤ ਕੁਮਾਰ
ਗੁਰਦੁਆਰਾ ਸਾਹਿਬ ਵਿਖੇ ਲੱਗੇਗਾ ਕੈਂਪ ਫਰੀਦਕੋਟ 30 ਜੁਲਾਈ 2024 : ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਮੌਕੇ ਤੇ ਉਹਨਾਂ ਦੇ ਹੱਲ ਲਈ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਦੀ ਲੜੀ ਤਹਿਤ ਮਿਤੀ 2 ਅਗਸਤ ਨੂੰ ਸਵੇਰੇ 09.30 ਵਜੇ ਗੁਰਦੁਆਰਾ ਸਾਹਿਬ ਪਿੰਡ ਸੁੱਖਣਵਾਲਾ ਵਿਖੇ 10ਵੇਂ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।....
ਹੁਣ ਸਰਕਾਰੀ ਥਾਵਾਂ ਤੇ ਵੀ ਮਨਮੋਹਕ ਦ੍ਰਿਸ਼ ਫਿਲਮਾਏ ਜਾ ਸਕਦੇ ਹਨ
ਜਲ ਸਰੋਤ ਵਿਭਾਗ ਨੇ ਜਾਰੀ ਕੀਤੇ ਪ੍ਰਵਾਨਗੀ ਸਬੰਧੀ ਦਿਸ਼ਾ ਨਿਰਦੇਸ਼ ਫਰੀਦਕੋਟ 30 ਜੁਲਾਈ 2024 : ਜਲ ਸਰੋਤ ਵਿਭਾਗ ਅਧੀਨ ਆਉਂਦੀਆਂ ਨਹਿਰਾਂ, ਦਰਿਆਵਾਂ, ਗੈਸਟ ਹਾਊਸਾਂ ਅਤੇ ਹੋਰ ਜਾਇਦਾਦਾਂ ਤੇ ਹੁਣ ਫਿਲਮਾਂ ਲਈ, ਸ਼ੂਟਿੰਗ ਕਰਨ ਲਈ ਮਨਮੋਹਕ ਸਾਈਟਾਂ ਅਤੇ ਲੋਕੇਸ਼ਨਾਂ ਉਪਲਬਧ ਹਨ, ਜਿੰਨਾ ਦਾ ਫਿਲਮ ਪ੍ਰੋਡਕਸ਼ਨ ਹਾਊਸ ਵਾਜਿਬ ਮੁੱਲ ਦੇ ਕੇ ਲਾਹਾ ਲੈ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ....
ਸਰਕਾਰ ਤੁਹਾਡੇ ਦੁਆਰ ਦੇ ਤਹਿਤ ਪਿੰਡ ਸਿਆੜ ਵਿਖੇ ਕੈਂਪ ਲਗਾਇਆ
ਲੋਕਾਂ ਨੇ ਪੰਜਾਬ ਸਰਕਾਰ ਦੇ ਉਪਰਾਲੇ ਸਰਕਾਰ ਤੁਹਾਡੇ ਦੁਆਰ ਕੈਪ ਦੀ ਕੀਤੀ ਸ਼ਲਾਘਾ, ਮੌਕੇ 'ਤੇ ਹੀ ਲਿਆ ਸਕੀਮਾਂ ਦਾ ਲਾਭ ਵਿਧਾਇਕ ਗਿਆਸਪੁਰਾ ਅਤੇ ਡੀ.ਸੀ ਸਾਕਸ਼ੀ ਸਾਹਨੀ ਵੱਲੋਂ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਮੌਕੇ 'ਤੇ ਹੀ ਦਸਤਾਵੇਜ਼ ਕੀਤੇ ਜਾਰੀ ਪਾਇਲ, 30 ਜੁਲਾਈ 2024 : ਪਿੰਡ ਸਿਆੜ ਵਿਖੇ “ਸਰਕਾਰ ਤੁਹਾਡੇ ਦੁਆਰ” ਕੈਂਪ ਦੌਰਾਨ ਹਰਜਿੰਦਰ ਸਿੰਘ ਵਾਸੀ ਪਿੰਡ....
ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਡੇਅਰੀ ਪਾਲਣ ਸਬੰਧੀ ਸਿਖਲਾਈ ਕੋਰਸ 2 ਅਗਸਤ ਤੋਂ ਸ਼ੁਰੂ
ਫ਼ਤਹਿਗੜ੍ਹ ਸਾਹਿਬ, 30 ਅਗਸਤ 2024 : ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪਸ਼ੂ ਵਿਗਿਆਨ ਵਿਭਾਗ ਵੱਲੋਂ 02 ਅਗਸਤ ਤੋਂ 12 ਅਗਸਤ ਤੱਕ ਡੇਅਰੀ ਪਾਲਣ ਸਬੰਧੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਪਸ਼ੂਆਂ ਦੀਆਂ ਨਸਲਾਂ, ਪਸ਼ੂਆਂ ਲਈ ਵਾੜੇ ਦਾ ਉਚਾਰਣ, ਪਸ਼ੂਆਂ ਲਈ ਖੁਰਾਕ, ਪਸ਼ੂਆਂ ਦੀ ਸਾਂਭ ਸੰਭਾਲ, ਬਿਮਾਰੀਆਂ ਤੋਂ ਬਚਾਅ....
ਬੱਚਿਆਂ ਨੂੰ ਸੁਰੱਖਿਅਤ ਸਕੂਲਾਂ ਵਿੱਚ ਛੱਡਣ ਲਈ ਡਰਾਈਵਰਾਂ ਦੀ ਵੱਡੀ ਜਿੰਮੇਵਾਰੀ: ਚੇਅਰਮੈਨ ਕੰਵਰਦੀਪ ਸਿੰਘ
ਸਕੂਲ ਬੱਸਾਂ ਵਿੱਚ ਸਮਰੱਥਾ ਤੋਂ ਵੱਧ ਬੱਚੇ ਬਿਠਾਉਣ ਤੇ ਹੋਵੇਗੀ ਕਾਰਵਾਈ ਸੇਫ ਸਕੂਲ ਵਾਹਨ ਪਾਲਿਸੀ ਦੀ ਕੀਤੀ ਜਾਵੇ ਇੰਨ ਬਿੰਨ ਪਾਲਣਾ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਮਾਪੇ: ਸਹਾਇਕ ਟਰਾਂਸਪੋਰਟ ਅਫਸਰ ਬਾਲ ਸੁਰੱਖਿਆ ਵਿਭਾਗ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਬੱਚਤ ਭਵਨ ਵਿਖੇ ਸਕੂਲ ਸਾਰਥੀ ਨਾਮ ਹੇਠ ਕਰਵਾਇਆ ਗਿਆ ਸੈਮੀਨਾਰ ਫ਼ਤਹਿਗੜ੍ਹ ਸਾਹਿਬ, 30 ਅਗਸਤ 2024 : ਸੇਫ ਸਕੂਲ ਵਾਹਨ ਪਾਲਿਸੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਲਾਗੂ ਕੀਤੀ ਗਈ ਹੈ ਤਾਂ....
ਖੋ–ਖੋ ‘ਚ ਸਰਕਾਰੀ ਹਾਈ ਸਕੂਲ ਭੈਣੀ ਫੱਤਾ ਦੇ ਮੁੰਡੇ ਜੇਤੂ
ਬਰਨਾਲਾ, 30 ਜੁਲਾਈ 2024 : ਜੋਨ ਪੱਖੋ ਕਲਾਂ ਦੀਆਂ ਗਰਮ ਰੁੱਤ ਜੋਨਲ ਸਕੂਲ ਖੇਡਾਂ ਤਹਿਤ ਅੱਜ ਸਰਕਾਰੀ ਹਾਈ ਸਕੂਲ ਭੈਣਾ ਫੱਤਾ ਵਿਖੇ ਕਰਵਾਏ ਗਏ ਖੋ–ਖੋ ਮੁਕਾਬਲਿਆਂ ਵਿੱਚ ਭੈਣੀ ਫੱਤਾ ਦੇ ਮੁੰਡਿਆਂ ਨੇ ਬਾਜੀ ਮਾਰ ਲਈ ਹੈ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸਰਕਾਰੀ ਹਾਈ ਸਕੂਲ ਭੈਣੀ ਫੱਤਾ ਦੇ ਹੈੱਡ ਮਾਸਟਰ ਸਾਧੂ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅੱਜ ਹੋਏ ਲੜਕਿਆਂ ਦੇ ਖੋ–ਖੋ ਅੰਡਰ 14 ਸਾਲ ਉਮਰ ਵਰਗ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਫੱਤਾ ਨੇ ਪਹਿਲਾ, ਸੰਤ ਬਚਨਪੁਰੀ ਸਕੂਲ ਪੱਖੋ ਕਲਾਂ....
ਸ੍ਰੀਮਤੀ ਮਲਕਾ ਰਾਣੀ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ
ਬਰਨਾਲਾ, 30 ਜੁਲਾਈ 2024 : ਸਿੱਖਿਆ ਵਿਭਾਗ ਦੇ ਪੀ.ਈ.ਐੱਸ. ਗਰੁੱਪ ਏ ਕੇਡਰ ਦੀਆਂ ਹੋਈਆਂ ਬਦਲੀਆਂ ਤਹਿਤ ਸ੍ਰੀਮਤੀ ਮਲਕਾ ਰਾਣੀ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਇੰਦੂ ਸਿਮਕ, ਡਿਪਟੀ ਡੀ.ਈ.ਓ (ਸੈਕੰਡਰੀ) ਬਰਜਿੰਦਰ ਪਾਲ ਸਿੰਘ ਅਤੇ ਡਿਪਟੀ ਡੀ.ਈ.ਓ ਐਲੀਮੈਂਟਰੀ ਮੈਡਮ ਵਸੁੰਧਰਾ ਕਪਿਲਾ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਨਵ ਨਿਯੁਕਤ ਡੀ.ਈ.ਓ ਸ੍ਰੀਮਤੀ....
ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਈ-ਕੇ.ਵਾਈ.ਸੀ. ਜਰੂਰੀ : ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ
ਆਪਣੀ ਫਰਦ ਅਨੁਸਾਰ ਲੈਂਡ ਸੀਡਿੰਗ ਅਤੇ ਈ-ਕੇ.ਵਾਈ.ਸੀ. ਜਰੂਰ ਕਰਵਾਉਣ ਬਰਨਾਲਾ, 30 ਜੁਲਾਈ 2024 : ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਦੀਆਂ ਬੰਦ ਹੋਈਆਂ ਕਿਸ਼ਤਾਂ ਪ੍ਰਾਪਤ ਕਰਨ ਲਈ ਈ-ਕੇ.ਵਾਈ.ਸੀ. ਤੇ ਜਮੀਨ ਦਾ ਰਿਕਾਰਡ ਅਪਡੇਟ ਕਰਵਾਉਣ ਦੀ ਅਪੀਲ ਕਰਨ ਤਾਂ ਜੋ ਜਿਲ੍ਹਾ ਬਰਨਾਲਾ ਵਿੱਚ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਣ। ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ....
ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ " ਦੀ ਮਹੀਨੇਵਾਰ ਮੀਟਿੰਗ ਦਾ ਆਯੌਜਨ
ਜਿਲ੍ਹਾ ਪ੍ਰਸਾਸ਼ਨ ਵਲੋਂ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਖਿਆਫ ਜ਼ੀਰੋ ਟਾਲਰੈਂਸ ਦੀ ਨੀਤੀ ਅਖਤਿਆਰ- ਵਧੀਕ ਡਿਪਟੀ ਕਮਿਸਨਰ ਹੁਣ ਤੱਕ ਜ਼ਿਲ੍ਹੇ'ਚ 09 ਕਰੋੜ 85 ਲੱਖ 10 ਹਜ਼ਾਰ 242 ਰੁਪਏ ਦੀਆਂ 13 ਨਸ਼ਾ ਤਸਕਰਾਂ ਦੀਆਂ 11 ਜਾਇਦਾਦਾਂ ਸਰਕਾਰ ਦੇ ਨਿਯਮਾਂ ਅਨੁਸਾਰ ਜ਼ਬਤ- ਐਸ.ਪੀ. ਮਾਲੇਰਕੋਟਲਾ 30 ਜੁਲਾਈ 2024 : ਨਸ਼ਿਆਂ ਦੀ ਰੋਕਥਾਮ ਲਈ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਦੇ ਉਦੇਸ਼ ਨਾਲ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ " ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ " ਦੀ ਮੀਟਿੰਗ ਵਧੀਕ ਡਿਪਟੀ....
ਸੀ-ਪਾਈਟ ਸੈਂਟਰ, ਸ਼ਹੀਦਗੜ੍ਹ, ਬਸੀ ਪਠਾਣਾ ਵਿਖੇ 31 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ
ਫਤਹਿਗੜ੍ਹ ਸਾਹਿਬ, 29 ਜੁਲਾਈ 2024 : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਲਈ ਵੱਖ^ਵੱਖ ਤਰ੍ਹਾਂ ਦੇ ਪਲੇਸਮੈਂਟ ਕੈਂਪ ਅਤੇ ਸਵੈ ਰੋਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ 31 ਜੁਲਾਈ ਨੂੰ ਸੀ^ਪਾਈਟ ਸੈਂਟਰ ਸ਼ਹੀਦਗੜ੍ਹ, ਬੱਸੀ ਪਠਾਣਾ ਵਿਖੇ ਪਲੇਸਮੈਂਟ^ਕਮ^ਸਵੈ ਰੋਜ਼ਗਾਰ....
ਸਿਹਤ ਸਕੀਮਾਂ ਦਾ ਲੋੜਵੰਦ ਵਿਅਕਤੀਆਂ ਨੂੰ ਵੱਧ ਤੋਂ ਵੱਧ ਲਾਭ ਦਵਾਇਆ ਜਾਵੇ : ਡਿਪਟੀ ਕਮਿਸ਼ਨਰ
11 ਕਰੋੜ 35 ਲੱਖ ਰੁਪਏ ਨਾਲ 1051 ਕੈਂਸਰ ਮਰੀਜਾਂ ਦਾ ਕਰਵਾਇਆ ਇਲਾਜ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲਾ ਸਿਹਤ ਸੁਸਾਇਟੀ ਦੀ ਕੀਤੀ ਮੀਟਿੰਗ ਫ਼ਤਹਿਗੜ੍ਹ ਸਾਹਿਬ, 29 ਜੁਲਾਈ 2024 : ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਖੋਲ੍ਹੇ ਗਏ 20 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 4 ਲੱਖ 58 ਹਜ਼ਾਰ 530 ਵਿਅਕਤੀਆਂ ਨੇ ਆਪਣਾ ਚੈਕਅੱਪ ਕਰਵਾਇਆ ਹੈ ਅਤੇ ਇਨ੍ਹਾਂ ਕਲੀਨਿਕਾਂ ਵਿੱਚ 63 ਹਜਾਰ 23 ਮੁਫਤ ਲੈਬ....
"ਸਟਾਪ ਡਾਇਰੀਆ" ਮੁਹਿੰਮ ਤਹਿਤ ਹੈਜੇ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ : ਪਰਨੀਤ ਸ਼ੇਰਗਿੱਲ
ਬੱਚਿਆਂ ਨੂੰ ਘਰ ਘਰ ਜਾ ਕੇ ਦਿੱਤੇ ਜਾ ਰਹੇ ਨੇ ਓ.ਆਰ.ਐਸ. ਦੇ ਪੈਕਟ ਤੇ ਜਿੰਕ ਦੀਆਂ ਗੋਲੀਆਂ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ "ਸਟਾਪ ਡਾਇਰੀਆ ਮੁਹਿੰਮ" ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮੀਟਿੰਗ ਫ਼ਤਹਿਗੜ੍ਹ ਸਾਹਿਬ, 29 ਜੁਲਾਈ 2024 : ਜ਼ਿਲ੍ਹੇ ਅੰਦਰ ਹੈਜੇ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ "ਸਟਾਪ ਡਾਇਰੀਆ" ਮੁਹਿੰਮ ਤਹਿਤ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਬਰਸਾਤਾਂ ਦੇ ਮੌਸਮ ਦੌਰਾਨ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਹੈਜੇ ਦੀ ਬਿਮਾਰੀ ਤੋਂ ਬਚਾਉਣ....