ਬਿਰਧ ਆਸ਼ਰਮ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ 23 ਅਗਸਤ 2024 : ਡਾ. ਗਗਨਦੀਪ ਕੌਰ, ਸਿਵਲ ਜੱਜ (ਸੀ.ਡ.)/ਸੀ.ਜੇ.ਐੱਮ. ਸਾਹਿਤ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਜਲਾਲਾਬਾਦ ਰੋਡ ਸਥਿਤ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ। ਉਹਨਾਂ ਉੱਥੇ ਰਹਿ ਰਹੇ ਬਜੁਰਗਾਂ ਨਾਲ ਨਿੱਜੀ ਤੌਰ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਸਕੱਤਰ ਸਾਹਿਬ ਨੇ ਸੀਨਿਅਰ ਸੀਟੀਜ਼ਨ ਅਤੇ ਮਾਪੇ ਐਕਟ, 2007 ਦੇ ਹੱਕਾਂ ਸਬੰਧੀ ਵੀ ਜਾਣਕਾਰੀ ਦਿੱਤੀ। ਬਿਰਧ ਆਸ਼ਰਮ ਵਿਚ ਇੱਕ ਔਰਤ ਵਲੋਂ ਮਾਨਯੋਗ ਜੱਜ ਸਾਹਿਬ ਨੂੰ ਦਸਿਆ ਕਿ ਉਸਦੇ ਪੁੱਤਰ ਨੇ ਕੁੱਟ-ਮਾਰ ਕਰਕੇ ਘਰੋਂ ਕੱਢ ਦਿੱਤਾ ਸੀ, ਉਹ ਹੁਣ ਆਪਣੇ ਘਰ ਜਾਣਾ ਚਾਹੁੰਦੀ ਹੈ ਕਿਉਂਕਿ ਉਸਦੇ ਘਰ ਵਾਲਾ ਹਾਰਟ-ਅਟੈਕ ਦਾ ਮਰੀਜ ਹੋਣ ਕਰਕੇ ਉਸਨੂੰ ਦਵਾਈ ਦੀ ਜਰੂਰਤ ਰਹਿੰਦੀ ਹੈ, ਤੇ ਮੇਰੇ ਪਤੀ ਦੀ ਸਾੰਭ ਸੰਭਾਲ ਕਰਨ ਵਾਲਾ ਹੋਰ ਕੋਈ ਨਾ ਹੈ। ਮਾਤਾ ਦੀ ਦਰਖਾਸਤ ਦੇ ਅਧਾਰ ਤੇ ਉਸਦੇ ਪਰਿਵਾਰ ਮੈਂਬਰਾਂ ਨੂੰ ਸਮਝੋਤਾ ਸਦਨ ਵਿਖੇ ਬੁਲਾਇਆ ਗਿਆ ਜਿਥੇ ਦੌਹਾਂ ਧਿਰਾਂ ਦਾ ਰਾਜੀਨਾਮਾ ਕਰਵਾਇਆ ਗਿਆ, ਤੇ ਉਹ ਆਪਣੇ ਘਰ ਮਲੋਟ ਵਿਖੇ ਪਰਿਵਾਰ ਵਿਚ ਚੱਲੀ ਗਈ। ਵਧੇਰੇ ਜਾਣਕਾਰੀ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 15100 ਤੇ ਜਾਂ ਸਿੱਧੇ ਤੌਰ ਤੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।