ਮਾਲਵਾ

ਸਰਹਿੰਦ ਨਹਿਰ ਦੀ ਨਵੇਂ ਡਿਜਾਇਨ ਨਾਲ ਹੋਵੇਗੀ ਰੀਲਾਈਨਿੰਗ- ਗੁਰਦਿੱਤ ਸਿੰਘ ਸੇਖੋਂ
ਫਰੀਦਕੋਟ ਨਾਲ ਲੱਗਦੇ 10 ਕਿਲੋਮੀਟਰ ਹਿੱਸੇ ਵਿੱਚ ਪਾਣੀ ਰੀਚਾਰਜ ਲਈ ਬਣਾਏ ਜਾਣਗੇ ਬੋਲਡਰ ਬਲਾਕ ਤਲਵੰਡੀ ਬਾਈਪਾਸ ਨਹਿਰਾਂ ਤੇ 50 ਕਰੋੜ ਰੁਪਏ ਦੀ ਲਾਗਤ ਨਾਲ ਪੁੱਲਾਂ ਦੀ ਉਸਾਰੀ ਜਲਦ ਹੋਵੇਗੀ ਮੁਕੰਮਲ ਫਰੀਦਕੋਟ 20 ਨਵੰਬਰ 2024 : ਫਰੀਦਕੋਟ ਸ਼ਹਿਰ ਨਿਵਾਸੀਆਂ ਦੀ ਮੰਗ ਅਤੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਸਰਹਿੰਦ ਫੀਡਰ ਨਹਿਰ ਦੀ ਰੀਲਾਇਨਿੰਗ ਦੇ ਕੰਮ ਜੋ ਕਿ ਫਰੀਦਕੋਟ ਦੇ 10 ਕਿਲੋਮੀਟਰ ਖੇਤਰ ਵਿਚ ਰੁਕਿਆ....
ਤਾਰੋਂ ਪਾਰ ਦੇ ਕਿਸਾਨਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਬੈਠਕ
ਫਾਜ਼ਿਲਕਾ, 20 ਨਵੰਬਰ 2024 : ਕੌਮਾਂਤਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਆਪਣੀਆਂ ਜਮੀਨਾਂ ਤੇ ਖੇਤੀ ਕਰ ਰਹੇ ਕਿਸਾਨਾਂ ਦੀਆਂ ਮੁਸਕਿਲਾਂ ਦੇ ਹੱਲ ਸਬੰਧੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਇੱਥੇ ਬੀਐਸਐਫ, ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਉਨ੍ਹਾਂ ਨੇ ਹਦਾਇਤ ਕੀਤੀ ਕਿ ਝੋਨੇ ਦੀ ਵਾਢੀ ਅਤੇ ਪਰਾਲੀ ਪ੍ਰਬੰਧਨ ਦੇ ਕਾਰਜਾਂ ਦੌਰਾਨ ਕਿਸਾਨਾਂ ਨੂੰ ਤਾਰ ਪਾਰ ਕੀਤੇ ਜਾਣ ਵਾਲੇ ਕੰਮਾਂ ਵਿਚ ਦਿੱਕਤ ਨਾ ਆਵੇ ਇਸ ਲਈ ਬੀਐਸਐਫ ਦੇ....
ਡੀ.ਏ.ਪੀ. ਜਾਂ ਹੋਰ ਖਾਦਾਂ ਨਾਲ ਗ਼ੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ਼ ਸ਼ਿਕਾਇਤ ਕਰਨ ਲਈ ਹੈਲਪਲਾਈਨ ਨੰਬਰ ਜਾਰੀ
ਕਿਸਾਨ 1100 'ਤੇ ਕਾਲ ਕਰਕੇ ਜਾਂ ਵਟਸਐਪ ਨੰਬਰ +91-98555-01076 'ਤੇ ਸੁਨੇਹਾ ਭੇਜ ਕੇ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਡੀਲਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ : ਸੰਦੀਪ ਰਿਣਵਾ ਫਾਜ਼ਿਲਕਾ, 20 ਨਵੰਬਰ 2024 : ਮੁੱਖ ਖੇਤੀਬਾੜੀ ਅਫ਼ਸਰ ਡਾ. ਸੰਦੀਪ ਰਿਣਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ.) ਜਾਂ ਹੋਰ ਖਾਦਾਂ ਨਾਲ ਗੈਰ-ਜ਼ਰੂਰੀ ਰਸਾਇਣਾਂ ਦੀ ਗੈਰ-ਕਾਨੂੰਨੀ ਟੈਗਿੰਗ ਵਿੱਚ ਸ਼ਾਮਲ ਕਿਸੇ ਵੀ ਪੈਸਟੀਸਾਈਡ ਡੀਲਰ (ਕੀਟਨਾਸ਼ਕ ਦਵਾਈਆਂ ਦੇ ਡੀਲਰ) ਖ਼ਿਲਾਫ਼ ਰਿਪੋਰਟ ਲਈ....
ਸਹਿਕਾਰਤਾ ਹਫਤੇ ਸਬੰਧੀ ਪਿੰਡ ਪਾਲੀ ਵਾਲਾ ਦੀ ਸਹਿਕਾਰੀ ਸਭਾ ਵਿਚ ਕਰਵਾਇਆ ਸਮਾਗਮ
ਜਲਾਲਾਬਾਦ, 20 ਨਵੰਬਰ 2024 : ਜਲਾਲਾਬਾਦ ਉਪਮੰਡਲ ਅਧੀਨ ਪੈਂਦੀ ਦੀ ਚੱਕ ਪਾਲੀ ਵਾਲਾ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਵਿਚ ਸ਼੍ਰੀ ਸੋਨੂੰ ਮਹਾਜਨ, ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਾਜ਼ਿਲਕਾ ਦੀ ਪ੍ਰਧਾਨਗੀ ਹੇਠ ਮਿਸ ਪ੍ਰਾਚੀ ਬਜਾਜ , ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਜਲਾਲਾਬਾਦ ਦੀ ਯੋਗ ਅਗਵਾਈ ਹੇਠ 71ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਦਾ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਮੈਨੇਜਰ ਮਾਰਕਫੈੱਡ, ਏਰੀਆ ਮੈਨੇਜਰ ਇਫਕੋ , ਬ੍ਰਾਂਚ ਮੈਨੇਜਰ, ਵੱਲੋਂ ਸਭਾ ਦੇ ਮੈਂਬਰਾਂ ਨੂੰ....
ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਚੱਲ ਰਹੇ ਕਾਰਜਾਂ ਦੀ ਸਮੀਖਿਆ
ਜ਼ਿਲ੍ਹੇ ਨੂੰ ਐਸਪੀਰੇਸ਼ਨਲ ਤੋਂ ਇੰਸਪੀਰੇਸ਼ਨਲ ਬਣਾਉਣ ਵਿੱਚ ਕੋਈ ਕਸਰ ਨਾ ਛੱਡੀ ਜਾਵੇ: ਤੋਖਨ ਸਾਹੂ ਫ਼ਿਰੋਜ਼ਪੁਰ, 20 ਨਵੰਬਰ 2024 : ਕੇਂਦਰੀ ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਗਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਹੋਰ ਵਿਕਾਸ ਕਾਰਜਾਂ ਦਾ ਰਿਵਿਊ ਕਰਨ ਲਈ ਰਾਜ ਮੰਤਰੀ ਰਿਹਾਇਸ਼ ਤੇ ਸ਼ਹਿਰੀ ਮਾਮਲੇ, ਭਾਰਤ ਸਰਕਾਰ ਸ਼੍ਰੀ ਤੋਖਨ ਸਾਹੂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਦੌਰਾ ਕੀਤਾ ਗਿਆ। ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਵਿਖੇ ਪਹੁੰਚਣ....
ਡਾ: ਬਲਬੀਰ ਸਿੰਘ ਨੇ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵੱਖ ਵੱਖ ਵਾਰਡਾਂ ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ
ਪਾਰਕਾਂ ਅਤੇ ਸੜਕਾਂ ਦੀ ਮੁਰੰਮਤ ਕਰਵਾਉਣ ਤੇ ਦਿੱਤਾ ਜੋਰ ਕਿਹਾ, ਹਰ ਰੋਜ ਹਰ ਮੁਹੱਲੇ ਵਿੱਚ ਹੁਣ ਸਟਰੀਟ ਲਾਈਟਾਂ ਹੋਣਗੀਆਂ ਜਗਮਗ ਇਕ ਘੰਟੇ ਵਿੱਚ ਮੋਟਰਸਾਈਕਲ ਦੀ ਭਾਲ ਕਰਨ ਤੇ ਐਸ.ਐਚ.ਓ ਦੀ ਕੀਤੀ ਸ਼ਲਾਘਾ ਪਟਿਆਲਾ 20 ਨਵੰਬਰ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵਾਰਡ ਨੰ: 4,11 ਅਤੇ 13 'ਚ ਪੈਂਦੀਆਂ ਕਲੋਨੀਆਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ । ਉਹਨਾਂ ਕਿਹਾ ਕਿ ਉਹ ਵੋਟਾਂ....
ਸੂਬੇ 'ਚ 44 ਹਜ਼ਾਰ ਹੈਕਟੇਅਰ ਰਕਬਾ ਮੱਛੀ ਪਾਲਣ ਹੇਠ, ਹੋਰ ਰਕਬਾ ਵਧਾਇਆ ਜਾਵੇਗਾ : ਗੁਰਮੀਤ ਸਿੰਘ ਖੁੱਡੀਆਂ
4.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਮੱਛੀ ਮੰਡੀ ਦਾ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੀਤਾ ਉਦਘਾਟਨ ਮੱਛੀ ਪਾਲਣ ਦੇ ਕਿੱਤੇ ਨੂੰ ਹੋਰ ਉਤਸ਼ਾਹਿਤ ਕਰੇਗੀ ਨਵੀਂ ਮੱਛੀ ਮੰਡੀ : ਗੁਰਮੀਤ ਸਿੰਘ ਖੁੱਡੀਆਂ ਸੂਬੇ ਦੀ ਖੁਸ਼ਹਾਲੀ ਲਈ ਸਹਾਇਕ ਧੰਦਿਆਂ ਨੂੰ ਅਪਣਾਉਣਾ ਜ਼ਰੂਰੀ : ਡਾ. ਬਲਬੀਰ ਸਿੰਘ ਲੋਕਾਂ ਨੂੰ ਮਿਆਰੀ ਖਾਦ ਪਦਾਰਥ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ 'ਚ ਸਹਾਈ ਹੋਵੇਗੀ ਨਵੀਂ ਮੰਡੀ : ਪਠਾਣਮਾਜਰਾ 2500 ਕਰੋੜ ਰੁਪਏ ਨਾਲ ਸੂਬੇ ਦੀਆਂ ਸੜਕਾਂ ਤੇ ਮੰਡੀਆਂ ਦੇ ਸ਼ੈੱਡਾਂ ਦੀ ਕੀਤੀ....
ਔਰਤਾਂ ਦੇ ਨਸ਼ੇ ਕਰਨ ਤੇ ਨਸ਼ਿਆਂ ਦੀ ਤਸਕਰੀ 'ਚ ਵੱਧ ਰਹੇ ਮਾਮਲੇ ਚਿੰਤਾਜਨਕ : ਰਾਜ ਲਾਲੀ ਗਿੱਲ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੀਆਂ ਕੈਦੀ ਤੇ ਹਵਾਲਾਤੀ ਔਰਤਾਂ ਦੇ ਮਸਲੇ ਸੁਣੇ ਔਰਤਾਂ ਦੀਆਂ ਸਿਹਤ ਨਾਲ ਸਬੰਧਤ ਤੇ ਹੋਰ ਮੁਸ਼ਕਿਲਾਂ ਦੇ ਤੁਰੰਤ ਹੱਲ ਲਈ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਨੌਜਵਾਨ ਕਾਲ ਸੈਂਟਰ ਜਾਂ ਇਮੀਗ੍ਰੇਸ਼ਨ ਖੇਤਰ 'ਚ ਕੰਮ ਕਰਨ ਤੋਂ ਪਹਿਲਾਂ ਧੋਖਾਧੜੀ ਤੋਂ ਬਚਣ ਲਈ ਲਾਜਮੀ ਇਹਤਿਹਾਤ ਵਰਤਣ-ਰਾਜ ਲਾਲੀ ਗਿੱਲ ਪਟਿਆਲਾ, 20 ਨਵੰਬਰ 2024 : ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਸ ਗੱਲ 'ਤੇ ਗਹਿਰੀ....
ਆਪਸੀ ਝਗੜਿਆਂ ਕਾਰਨ ਅੱਜ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ : ਬਲਵੰਤ ਸਿੰਘ ਰਾਜੋਆਣਾ 
ਮੈਂ ਸਾਲਾਂ ਤੋਂ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ : ਰਾਜੋਆਣਾ ਭਰਾ ਕੁਲਵੰਤ ਸਿੰਘ ਰਾਜੋਆਣਾ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਚ ਸ਼ਾਮਿਲ ਹੋਏ ਬਲਵੰਤ ਸਿੰਘ ਰਾਜੋਆਣਾ ਰਾਏਕੋਟ, 20 ਨਵੰਬਰ 2024 : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਸਜਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਅੱਜ ਆਪਣੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਚ ਸ਼ਾਮਿਲ ਹੋਏ। ਅਦਾਲਤ ਨੇ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸਵੇਰੇ 11 ਵਜੇ ਤੋਂ....
ਰਵਾਇਤੀ ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਪੀ.ਏ.ਯੂ. ਦਾ ਯੁਵਕ ਮੇਲਾ ਆਰੰਭ ਹੋਇਆ
ਪੰਜਾਬ ਦੀ ਖੁਸ਼ਹਾਲੀ ਅਤੇ ਮੁੜ-ਸੁਰਜੀਤੀ ਲਈ ਸੱਭਿਆਚਾਰਕ ਵਿਰਸੇ ਨਾਲ ਜੁੜਨਾ ਜ਼ਰੂਰੀ: ਖੇਤੀਬਾੜੀ ਮੰਤਰੀ ਪੰਜਾਬ ਲੁਧਿਆਣਾ 19 ਨਵੰਬਰ, 2024 : ਅੱਜ ਪੀ.ਏ.ਯੂ. ਦੇ ਡਾ. ਏ ਐੱਸ ਖਹਿਰਾ ਓਪਨ ਏਅਰ ਥੀਏਟਰ ਵਿਚ ਪੀ.ਏ.ਯੂ. ਦੇ ਯੁਵਕ ਮੇਲੇ ਦਾ ਦੂਸਰਾ ਪੜਾਅ ਆਰੰਭ ਹੋ ਗਿਆ। ਡਾਇਰੈਕੋਟਰੇਟ ਵਿਦਿਆਰਥੀ ਭਲਾਈ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਯੁਵਕ ਮੇਲੇ ਵਿਚ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਨੇ ਸੱਭਿਆਚਾਰਕ ਝਾਕੀਆ ਦੀ ਸ਼ਕਲ ਵਿਚ ਸਮਾਜਿਕ ਅਤੇ ਸੰਸਕਿ੍ਰਤਕ ਸੁਨੇਹੇ ਪ੍ਰਦਰਸ਼ਿਤ ਕੀਤੇ। ਪੰਜਾਬੀ ਸੱਭਿਆਚਾਰ ਦੀ....
1971 ਦੀ ਜੰਗ ਦਾ ਜੇਤੂ ਟੈਂਕ ਪਹਿਲਾਂ ਦੀ ਤਰ੍ਹਾਂ ਭਾਰਤ ਨਗਰ ਚੌਂਕ ਵਿੱਚ ਹੀ ਰੱਖਿਆ ਜਾਵੇ : ਕਾਹਲੋ 
ਸੀਨੀਅਰ ਸਿਟੀਜਨ ਨੂੰ ਸਰਕਾਰ, ਸਮਾਜ ਅਤੇ ਪਰਿਵਾਰ ਪੂਰਨ ਸਤਿਕਾਰ ਦੇਣ- ਬਾਵਾ ਲੁਧਿਆਣਾ, 19 ਨਵੰਬਰ 2024 : ਲੁਧਿਆਣਾ ਫਸਟ ਕਲੱਬ ਦੇ ਮੈਂਬਰ ਵੀਰ ਚੱਕਰ ਵਿਜੇਤਾ ਕਰਨਲ ਹਰਬੰਤ ਸਿੰਘ ਕਾਹਲੋ, ਰਿਟਾਇਰਡ ਕਰਨਲ ਯੋਗਰਾਜ ਸਿੱਧੂ, ਰਿਟਾਇਰਡ ਮੇਜਰ ਆਈ.ਐੱਸ. ਸੰਧੂ, ਰਿਟਾਇਰਡ ਮੇਜਰ ਐਚ.ਐੱਲ. ਭੰਬ ਅਤੇ ਉਹਨਾਂ ਨਾਲ ਦੇਸ਼ ਭਗਤੀ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਰਿਟਾਇਰਡ ਜੱਜ ਆਰ.ਐੱਸ. ਖੋਖਰ, ਉੱਘੇ ਬਿਜਨਸਮੈਨ ਵਿਨੋਦ ਤਲਵਾਰ, ਸਨਅਤਕਾਰ ਜੋਗਾ ਸਿੰਘ ਮਾਨ, ਕਲੱਬ ਦੇ ਪ੍ਰਬੰਧਕ....
ਕੈਬਨਿਟ ਮੰਤਰੀ ਮੁੰਡੀਆਂ ਨੇ 6391 ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਈ
ਮੁੰਡੀਆਂ ਵੱਲੋਂ ਨਵੇਂ ਚੁਣੇ ਗਏ ਪੰਚਾਂ ਨੂੰ ਪਿੰਡਾਂ ਦੇ ਬੇਮਿਸਾਲ ਵਿਕਾਸ ਲਈ ਸਰਕਾਰ ਦਾ ਸਾਥ ਦੇਣ ਦਾ ਸੱਦਾ ਲੁਧਿਆਣਾ, 19 ਨਵੰਬਰ 2024 : ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਮੰਗਲਵਾਰ ਨੂੰ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ (ਪੰਚਾਂ) ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਵੀ ਕਾਇਮ ਰੱਖਣ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨ। ਪਿੰਡ ਧਨਾਨਸੂ ਵਿਖੇ ਹਾਈਟੈਕ ਸਾਈਕਲ ਵੈਲੀ ਵਿਖੇ 6391 ਨਵੇਂ....
ਬੱਚਤ ਭਵਨ ਵਿਖੇ ਪੈਨਸ਼ਨ ਅਦਾਲਤ ਦਾ ਆਯੋਜਨ 21 ਨਵੰਬਰ ਨੂੰ
ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਕੀਤਾ ਜਾਵੇਗਾ ਨਿਪਟਾਰਾ - ਡੀ.ਸੀ ਜਤਿੰਦਰ ਜੋਰਵਾਲ ਲੁਧਿਆਣਾ, 19 ਨਵੰਬਰ 2024 : ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ 21 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਸਥਾਨਕ ਬੱਚਤ ਭਵਨ ਵਿਖੇ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਆਈ.ਏ.ਐਸ ਨੇ ਦੱਸਿਆ ਕਿ ਮਹਾਂਲੇਖਾਕਾਰ, ਅਕਾਊਟੈਂਟ ਜਨਰਲ (ਏ.ਐਡ.ਈ.), ਪੰਜਾਬ ਵਲੋਂ ਮਿਤੀ 21 ਨਵੰਬਰ, 2024 ਨੂੰ....
ਕੇਅਰ-2024: ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਮੋਹਾਲੀ ਵਿਖੇ ਬਜ਼ੁਰਗਾਂ ਲਈ ਅਨੱਸਥੀਸੀਆ ਤੇ ਸੀਐਮਈ 
ਐਸ ਏ ਐਸ ਨਗਰ, 19 ਨਵੰਬਰ 2024 : ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਐਨਸਥੀਸੀਆ ਵਿਭਾਗ ਨੇ ‘ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ’ (ਸੀ ਐਮ ਈ) ਤਹਿਤ ਵਰਕਸ਼ਾਪ ਕੇਅਰ: ‘ਬਜ਼ੁਰਗਾਂ ਲਈ ਖੇਤਰੀ ਅਨੱਸਥੀਸੀਆ ਵਿੱਚ ਮੌਜੂਦਾ ਵਿਕਾਸ’ ਦੀ ਮੇਜ਼ਬਾਨੀ ਕੀਤੀ। ਇਸ ਇਤਿਹਾਸਕ ਮੌਕੇ ਪੀ ਜੀ ਆਈ, ਚੰਡੀਗੜ੍ਹ ਸਮੇਤ ਪ੍ਰਸਿੱਧ ਸੰਸਥਾਵਾਂ ਜੀ ਐਮ ਸੀ ਸੈਕਟਰ 32, ਐਚ ਬੀ ਸੀ ਐਚ ਆਰ ਸੀ ਅਤੇ ਪੀ ਐਲ ਆਈ ਬੀ ਸੀ, ਫੋਰਟਿਸ ਹਸਪਤਾਲ, ਮੈਕਸ ਹਸਪਤਾਲ ਅਤੇ ਕਈ ਹੋਰ ਵੱਕਾਰੀ ਸਿਹਤ ਸੰਭਾਲ....
ਨੌਜਵਾਨ ਯੁਵਕ/ਯੁਵਤੀਆਂ ਵਲੋਂ ਦਿੱਲੀ ਦੀਆਂ ਵੱਖ- ਵੱਖ ਇਤਿਹਾਸਿਕ ਸਥਾਨਾਂ ਦੀ ਕੀਤੀ ਗਈ ਯਾਤਰਾ
ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚਾਰ ਰੋਜ਼ਾ ਐਕਸਪੋਜ਼ਰ ਵਿਜ਼ਿਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਨਵੰਬਰ 2024 : ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਤਹਿਤ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਐਸ.ਏ.ਐਸ.ਨਗਰ ਵਲੋਂ 15 ਨਵੰਬਰ ਤੋਂ 18 ਨਵੰਬਰ ਤੱਕ ਦੇਸ਼ ਦੀ ਰਾਜਧਾਨੀ ਦਿੱਲੀ ਦਿੱਲੀ ਵਿਖੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ 45 ਭਾਗੀਦਾਰਾਂ ਦੀ ਸ਼ਮੂਲੀਅਤ ਕਰਵਾਈ ਗਈ। ਇਸ ਐਕਸਪੋਜ਼ਰ ਵਿਜ਼ਿਟ ਦੌਰਾਨ ਭਾਗੀਦਾਰਾਂ ਨੂੰ ਦਿੱਲੀ ਦੀਆਂ ਇਤਿਹਾਸਿਕ ਥਾਵਾਂ ਜਿਵੇਂ ਬੰਗਲਾ ਸਾਹਿਬ ਗੁਰਦੁਆਰਾ....