ਸਰਕਾਰੀ ਸਿਵਿਲ ਹਸਪਤਾਲ ਬਾਦਲ ਵਿਖੇ ਪਹਿਲੀ ਸਪੈਸ਼ਲ ਕੈਂਸਰ ਓ.ਪੀ.ਡੀ. ਜਲਦੀ ਹੋਵੇਗੀ ਸ਼ੁਰੂ  : ਚੇਅਰਮੈਨ

ਸ੍ਰੀ ਮੁਕਤਸਰ ਸਾਹਿਬ, 24 ਮਾਰਚ 2025 : ਸ.ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।  ਇਹ ਪ੍ਰਗਟਾਵਾ ਸ੍ਰੀ ਸੁਖਜਿੰਦਰ ਸਿੰਘ ਕੌਣੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਨੇ ਕੀਤਾ। ਉਹਨਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ  ਦੇ ਸਰਕਾਰੀ ਸਿਵਿਲ ਹਸਪਤਾਲ ਬਾਦਲ ਵਿਖੇ  ਪਹਿਲੀ ਸਪੈਸ਼ਲ ਕੈਂਸਰ ਓ.ਪੀ.ਡੀ. ਜਲਦੀ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਡਾ.ਰਾਜੀਵ ਸੂਦ ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਲੋਂ ਇਸ ਸਬੰਧੀ ਬੇਨਤੀ ਪ੍ਰਵਾਨ ਕਰ ਲਈ ਗਈ ਹੈ। ਉਹਨਾਂ ਕਿਹਾ ਕਿ ਬਾਦਲ ਵਿਖੇ ਕੈਂਸਰ ਦੀ ਓ.ਪੀ.ਡੀ. ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਉਹਨਾਂ ਨੂੰ ਇਲਾਜ ਕਰਵਾਉਣਾ ਸੌਖਾ ਹੋ ਜਾਵੇਗਾ।