ਜੀ.ਐਚ.ਜੀ ਪਬਲਿਕ ਸਕੂਲ, ਸਿੱਧਵਾਂ ਖੁਰਦ ਦੇ ਵਿਦਿਆਰਥੀ ਰਾਜ ਪੱਧਰ ਤੇ ਪੰਜਾਬ ਸਕੂਲ ਖੇਡਾਂ ਲਈ ਚੁਣੇ

ਜਗਰਾਉ   ( ਰਛਪਾਲ ਸਿੰਘ ਸ਼ੇਰਪੁਰੀ ) : ਜੀ.ਐਚ.ਜੀ ਪਬਲਿਕ ਸਕੂਲ, ਸਿੱਧਵਾਂ ਖੁਰਦ ਦੇ ਵਿਦਿਆਰਥੀ ਰਾਜ ਪੱਧਰ ਫ਼#39;ਤੇ ਪੰਜਾਬ ਸਕੂਲ ਖੇਡਾਂ ਲਈ ਚੁਣੇ ਗਏ ।ਖੇਡ ਵਿੱਚ ਕਿਰਿਆਸ਼ੀਲਤਾ, ਦਿਮਾਗ ਦੀ ਮੌਜੂਦਗੀ, ਟੀਮ ਪ੍ਰਬੰਧਨ, ਸਰੀਰਕ ਤਾਕਤ, ਸੰਕਟਪ੍ਰਬੰਧਨ ਅਤੇ ਵਿਰੋਧੀ ਦੀ ਰਣਨੀਤੀ ਨੂੰ ਸਮਝਣਾ, ਦਿਮਾਗ ਦੀ ਮੌਜੂਦਗੀ ਅਤੇ ਤੇਜ਼ ਜਵਾਬਾਂਦੀ ਮੰਗ ਕੀਤੀ ਜਾਂਦੀ ਹੈ। ਮਾਨਯੋਗ ਪ੍ਰਿੰਸੀਪਲ ਸ੍ਰੀ ਪਵਨ ਸੂਦ ਜੀ ਦੀ ਯੋਗ ਅਗਵਾਈ ਹੇਠ ਜੀ.ਐਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਦੇ ਕਬੱਡੀ ਖਿਡਾਰੀਆਂ ਨੇ 26 ਅਕਤੂਬਰ 2022 ਨੂੰ ਜ਼ਿਲ੍ਹਾ ਪੱਧਰ ਫ਼#39 ਤੇ ਪੰਜਾਬ ਸਕੂਲ ਖੇਡਾਂ ਵਿਚ ਭਾਗ ਲਿਆ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿੱਚ ਆਯੋਜਿਤ ਕੀਤਾ ਗਿਆ ਸੀ ।ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਟੂਰਨਾਮੈਂਟ ਵਿੱਚ ਸਾਡੀਆਂ ਕਬੱਡੀ ਖਿਡਾਰਨਾਂ ਨੇ ਤੀਜਾ ਸਥਾਨ ਹਾਸਲ ਕੀਤਾ ਅਤੇਸਾਡੀਆਂ ਵਿਦਿਆਰਥਣਾਂ ਤਕਦੀਰ ਕੌਰ, ਸੁਮਨਦੀਪ ਕੌਰ, ਨਵਦੀਪ ਕੌਰ, ਜਸਲੀਨ ਕੌਰ ਰਾਜ ਪੱਧਰ ਫ਼#39;ਤੇ ਪੰਜਾਬ ਸਕੂਲ ਖੇਡਾਂ ਲਈ ਚੁਣੀਆਂ ਗਈਆਂ। ਪ੍ਰਿੰਸੀਪਲ ਸ਼੍ਰੀ ਪਵਨ ਸੂਦ ਨੇ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਹਰਮਨਦੀਪ ਸਿੰਘ, (ਡੀ.ਪੀ.ਈ.)ਭੁਪਿੰਦਰ ਸਿੰਘ,(ਡੀ.ਪੀ.ਈ.)ਮਿਸ ਪਰਮਜੀਤ ਕੌਰ (ਪੀ.ਟੀ.ਆਈ) ਨੂੰ ਵਧਾਈ ਦਿੱਤੀ ।ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਖੇਡ ਲਈ ਤਿਆਰ ਕੀਤਾ। ਉਨ੍ਹਾਂ ਖਿਡਾਰੀਆਂ ਦਾ ਆਤਮ ਵਿਸ਼ਵਾਸ ਵਧਾਉਣ ਲਈ ਉਨ੍ਹਾਂ ਦਾ ਸਨਮਾਨ ਵੀ ਕੀਤਾ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਭਾਗ ਲੈਣ ਲਈ ਪ੍ਰਰੇਰਿਆ ।