ਯੁਵਾ ਰਾਮ ਲੀਲਾ ਕਲੱਬ ਵੱਲੋਂ ਅੱਜ ਤੋਂ ਸ੍ਰੀ ਰਾਮ ਲੀਲਾ ਸ਼ੁਰੂ

ਰਾਮਪੁਰਾ ਫੂਲ ( ਅਮਨਦੀਪ ਸਿੰਘ ਗਿਰ) :ਭਗਵਾਨ ਸ੍ਰੀ ਰਾਮ ਜੀ ਦੀ ਸਿੱਖਿਆਵਾਂ ਦਾ ਵਰਣਨ ਕੀਤਾ ਹੋਇਆ ਪਵਿੱਤਰ ਗਰੰਥ ਸ੍ਰੀ ਰਾਮਾਇਣ ਜੀ ਵਿੱਚੋਂ ਸਾਰ ਅੰਸ ਸ੍ਰੀ ਰਾਮ ਲੀਲਾ ਦਾ ਮੰਚਣ ਯੁਵਾ ਰਾਮ ਲੀਲਾ ਕਲੱਬ ਫੂਲ ਟਾਊਨ ਵੱਲੋੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਰਾਣੇ ਖੂਹ ( ਨੇੜੇ ਮੰਦਿਰ ਸ੍ਰੀ ਠਾਕੁਰ ਦਵਾਰਾ ) ਵਾਲੇ ਮੈਦਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਰਵਿੰਦਰਪਾਲ ਸ਼ਰਮਾਂ ( ਰਿੰਕੂ ਕੌਸ਼ਿਕ) ਨੇ ਦੱਸਿਆ ਕਿ ਮਰਿਯਾਦਾ ਪਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੀ ਜੀਵਨ ਨਾਲ ਸਬੰਧਿਤ *ਰਾਮ ਲੀਲਾ* ਦਾ ਆਰੰਭ ਕੱਲ 26 ਸਤੰਬਰ ਨੂੰ ਸੁਰੂ ਕੀਤਾ ਜਾ ਰਿਹਾ ਹੈ 5 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾ ਕੇ 6 ਅਕਤੂਬਰ ਨੂੰ ਸ੍ਰੀ ਰਾਮ ਜੀ ਨੂੰ ਰਾਜ ਤਿਲਕ ਦੇਣ ਉਪਰੰਤ ਇਨਾਮ ਵੰਡ ਸਮਾਰੋਹ ਤੋਂ ਬਾਅਦ ਸਮਾਪਤੀ ਕੀਤੀ ਜਾਵੇਗੀ। ਕਲੱਬ ਪ੍ਰਧਾਨ ਰਿੰਕੂ ਕੌਸ਼ਿਕ ਵੱਲੋਂ ਸਮੂਹ ਨਗਰ ਵਾਸੀਆਂ,ਕਲੱਬਾਂ, ਅਤੇ ਸੰਸਥਾਵਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਨਿਰਵਿਘਨਤਾ ਪੂਰਵਕ ਇਸ ਧਾਰਮਿਕ ਪ੍ਰੋਗਰਾਮ ਨੂੰ ਸਫਲ ਬਣਾਇਆ ਜਾ ਸਕੇ।