ਐਸ.ਜੀ.ਐਨ.ਡੀ. ਕਾਨਵੈਂਟ ਸਕੂਲ ਆਂਡਲੂ ਨੂੰ ਮਿਲਿਆ 'ਬੈਸਟ ਕਲੀਨ ਐਂਡ ਹਾਈਜੀਨਿਕ ਸਕੂਲ' ਦਾ ਐਵਾਰਡ

ਲੁਧਿਆਣਾ, (ਰਘਵੀਰ ਸਿੰਘ ਜੱਗਾ) : ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਸਲਾਨਾ ਫੈਪ ਸਕੂਲਜ ਐਵਾਰਡਜ ਪਿਛਲੇ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸਿੱਖਿਆ ਦੇ ਖੇਤਰ ਵਿੱਚ ਆਪਣਾ ਚੰਗਾ ਯੋਗਦਾਨ ਪਾਉਣ ਵਾਲੇ ਸਕੂਲਾਂ ਨੂੰ ਬੈਸਟ ਨੈਸ਼ਨਲ ਸਕੂਲ ਐਵਾਰਡ, ਬੈਸਟ ਪ੍ਰਿੰਸੀਪਲ ਐਵਾਰਡ, ਬੈਸਟ ਕਲੀਨ ਐਂਡ ਹਾਈਜੀਨਿਕ ਸਕੂਲ ਐਵਾਰਡ ਆਦਿ ਸਮੇਤ ਹੋਰਨਾਂ ਕੈਟਾਗਿਰੀਆਂ ਬਣਾ ਕੇ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਐਸ.ਜੀ.ਐਨ.ਡੀ. ਕਾਨਵੈਂਟ ਸਕੂਲ ਆਂਡਲੂ ਨੂੰ ਬੈਸਟ ਕਲੀਨ ਐਂਡ ਹਾਈਜੀਨਿਕ ਸਕੂਲ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਇਹ ਐਵਾਰਡ ਮਿਲਣ ਨਾਲ ਸਕੂਲ ਸਟਾਫ, ਵਿਦਿਆਰਥੀਆਂ ‘ਚ ਖੁਸ਼ੀ ਦਾ ਮਾਹੌਲ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਹਰਵਿੰਦਰ ਸਿੰਘ ਰਾਜਾ ਬਰਾੜ ਅਤੇ ਪ੍ਰਿੰਸੀਪਲ ਰਾਜਵਿੰਦਰ ਕੌਰ ਬਰਾੜ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਨੂੰ ਬੈਸਟ ਕਲੀਨ ਐਂਡ ਹਾਈਜੀਨਿਕ ਸਕੂਲ ਦਾ ਐਵਾਰਡ ਮਿਲਣਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ, ਚੇਅਰਮੈਨ ਰਾਜਾ ਬਰਾੜ ਅਤੇ ਪ੍ਰਿੰਸੀਪਲ ਰਾਜਵਿੰਦਰ ਕੌਰ ਬਰਾੜ ਨੇ ਕਿਹਾ ਕਿ  ਉਨ੍ਹਾਂ ਦਾ ਸਕੂਲ ਇੱਕ ਪੇਂਡੂ ਖੇਤਰ ਵਿੱਚ ਹੈ, ਜਿਸ ਕਰਕੇ ਉਹ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਖੇਡਾਂ ਅਤੇ ਹੋਰਨਾਂ ਗਤੀਵਿਧੀਆਂ ਵੱਲ ਵੀ ਪ੍ਰੇਰਿਤ ਕਰਦੇ ਰਹਿੰਦੇ ਹਨ।ਉਨ੍ਹਾਂ ਦੱਸਿਆ ਕਿ ਉਹ ਸਕੂਲ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਦੇ ਹਨ, ਇਹੀ ਕਾਰਨ ਹੈ ਕਿ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਕਰਵਾਏ ਸਲਾਨਾ ਫੈਪ ਸਕੂਲਜ ਐਵਾਰਡਜ ‘ਚ ‘ਚ ਉਨ੍ਹਾਂ ਦੇ ਸਕੂਲ ਨੂੰ ਇਹ ਐਵਾਰਡ ਮਿਲਿਆ ਹੈ।