ਬਿਜਲੀ ਸਪਲਾਈ ਬੰਦ ਰਹੇਗੀ

ਬਰਨਾਲਾ, 18 ਅਕਤੂਬਰ 2024 : ਬਰਨਾਲਾ ਦੇ ਵੱਖ ਵੱਖ ਇਲਾਕਿਆਂ ਵਿਚ 19 ਅਕਤੂਬਰ 2024 ਦਿਨ ਸ਼ਨੀਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਗਗਨਦੀਪ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਵੰਡ ਮੰਡਲ ਸ਼ਹਿਰੀ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ 11 ਕੇ. ਵੀ. ਬਰਨਾਲਾ ਗਰਿੱਡ 'ਤੇ ਜ਼ਰੂਰੀ ਮੈਨਟੀਨੈਂਸ ਕਾਰਨ ਆਸਥਾ ਕਲੋਨੀ , ਐਵਰਗਰੀਨ ਕਲੋਨੀ, ਪ੍ਰੇਮ ਨਗਰ, ਧਨੌਲਾ ਰੋਡ, ਮਹਿਲ ਨਗਰ, ਭਾਈ ਗੁਰਦਾਸ ਨਗਰ, ਹੇਮਕੁੰਟ ਨਗਰ ਅਤੇ ਕੇ.ਸੀ ਰੋਡ, ਰਾਮ ਬਾਗ ਰੋਡ, 16 ਏਕੜ, ਗਿੱਲ ਨਗਰ ਆਦਿ ਇਲਾਕਿਆਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਪ੍ਰਭਾਵਿਤ ਰਹੇਗੀ। ਇੰਜ ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜ਼ਨ ਸਬ-ਅਰਬਨ ਬਰਨਾਲਾ ਅਤੇ ਇੰਜ ਜਗਤਾਰ ਸਿੰਘ ਜੇਈ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਮਿਤੀ 19-10-2024 ਦਿਨ  ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਇਨ੍ਹਾਂ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਕਿਹਾ ਕਿ 66 ਕੇ ਵੀ ਗਰਿੱਡ ਬਰਨਾਲਾ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਇਸ ਲਈ ਇਸ ਤੋਂ ਚਲਦਾ 11ਕੇ ਵੀ ਫਰਵਾਹੀ ਕੈਟਾਗਰੀ -1 ਫੀਡਰ ਬੰਦ ਰਹੇਗਾ। ਇਸ ਲਈ ਗੁਰਸੇਵਕ ਨਗਰ, ਇੰਦਰਲੋਕ ਕਲੋਨੀ, ਚੂੰਗੀ ਤੋਂ ਫਰਵਾਹੀ ਰੋਡ, ਬਠਿੰਡਾ ਬਾਈਪਾਸ ਰੋਡ, ਧਨੋਲਾ ਰੋਡ, ਕੋਠੇ ਭੰਗਾਲ, ਕੋਠੇ ਦੁੱਲਟ ਤੇ ਸਬੰਧਤ ਇੰਡਸਟਰੀ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਜਾਖਾਨਾ ਰੋਡ, ਤਰਕਸ਼ੀਲ਼ ਚੌਂਕ, ਬਾਬਾ ਅਜੀਤ ਸਿੰਘ ਨਗਰ , ਪੱਤੀ ਰੋਡ ਅਤੇ ਅਨਾਜ ਮੰਡੀ ਬਰਨਾਲਾ ਆਦਿ ਇਲਾਕਿਆਂ ਦੀ ਸਪਲਾਈ ਵੀ ਸ਼ਨੀਵਾਰ ਨੂੰ ਸਵੇਰੇ 9 ਤੋਂ ਦੁਪਹਿਰ 2 ਵਜੇ ਤਕ ਬੰਦ ਰਹੇਗੀ।