ਐਮਪੀ ਨੇ ਸਰਕਾਰੀ ਕਾਲਜ, ਮਾਛੀਵਾੜਾ ਦੇ ਪਹਿਲੇ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਕੀਤਾ

ਲੁਧਿਆਣਾ : ਮਾਛੀਵਾੜਾ ਵਿੱਚ ਸਰਕਾਰੀ ਕਾਲਜ ਦੇ ਪਹਿਲੇ ਦੀਕਸ਼ਾਂਤ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਸ਼ਣ ਦਿੰਦੇ ਹੋਏ, ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੇ ਐਮਪੀਲੈਡ ਫੰਡ ਵਿਚੋਂ ਕਾਲਜ ਦੀਆਂ ਕੁਝ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ 20 ਲੱਖ ਰੁਪਏ ਦੀ ਗ੍ਰਾੰਟ ਦੇਣ ਦੀ ਘੋਸ਼ਣਾ ਕੀਤੀ ਹੈ। ਇਹ ਕਾਲਜ ਜਿਲੇ ਦੇ ਪੇਂਡੂ ਅਤੇ ਦੂਰ-ਸਥਿਤ ਖੇਤਰ ਵਿੱਚ ਸਥਿਤ ਹੈ। ਅਰੋੜਾ ਨੇੜੇ 150 ਵਿਦਿਆਰਥੀਆਂ ਨੂੰ ਡਿਗਰੀਆਂ ਵੰਡ ਕੇ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰਿੰਸਪਿਲ ਹਰਪ੍ਰੀਆ ਸਿੰਘ ਨੇ ਕੁਝ ਤਤਕਾਲੀ ਜਰੂਰਤਾਂ ਜਿਵੇਂ ਮੁੱਖ ਸੜਕ ਤੋਂ ਬਰਾਮਦੇ ਤੱਕ ਪਹੁੰਚ ਮਾਰਗ ਨੂੰ ਪੱਕਾ ਕਰਨ, ਚਾਰਦੀਵਾਰੀ ਬਣਾਉਣ, ਸੇਮਿਨਾਰ ਹਾਲ ਦਾ ਨਿਰਮਾਣ ਅਤੇ ਕਲਾਸਾਂ ਲਈ ਫਰਨੀਚਰ ਦੀ ਜ਼ਰੂਰਤ ਦਾ ਜ਼ਿਕਰ ਕੀਤਾ ਸੀ, ਇਸ ਤੋਂ ਬਾਅਦ ਅਰੋੜਾ ਨੇ ਤੁਰੰਤ ਗ੍ਰਾੰਟ ਦੀ ਘੋਸ਼ਣਾ ਕਰਨ ਲਈ ਸਹਿਮਤ ਹੋ ਗਏ। ਅਰੋੜਾ ਨੇ ਇਸ ਕਾਲਜ ਦੇ ਸਰਕਾਰੀ ਕਾਲਜ ਵਿੱਚ ਤਬਦੀਲ ਹੋਣ ਦੇ ਇਕ ਸਾਲ ਦੇ ਅੰਦਰ ਪ੍ਰਿੰਸਪਿਲ ਹਰਪ੍ਰੀਆ ਸਿੰਘ ਵੱਲੋਂ ਕੀਤੇ ਕਾਰਜਾਂ ਦਾ ਜਿਕਰ ਕਰਕੇ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਾਲਜ ਨੂੰ ਮਹਿਲਾ ਕਾਲਜ ਤੋਂ ਕੋ-ਐਡ ਵਿੱਚ ਬਦਲ  ਦਿੱਤਾ ਅਤੇ ਵਿਦਿਆਰਥੀਆਂ ਦੀ ਗਿਣਤੀ 300 ਤੋਂ ਵੱਧ ਕੇ 600 ਕਰ ਦਿੱਤੀ। ਉਨ੍ਹਾਂ ਨੇ ਕਾਲਜ ਦੇ ਪੱਧਰ ਨੂੰ ਬਣਾਏ ਰੱਖਦੇ ਹੋਏ ਸੀਮਤ ਸਾਧਨਾਂ ਨਾਲ ਵਧੀਆ ਕੱਮ ਕੀਤਾ।  ਵਿਦਿਅਕ ਨਤੀਜਿਆਂ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਆਪਣੇ ਸੰਬੋਧਨ ਵਿੱਚ ਅਰੋੜਾ ਨੇ ਡਿਗ੍ਰੀਆਂ ਪ੍ਰਾਪਤ ਕਾਰਨ ਵਾਲਿਆਂ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਡਿਗਰੀ ਹਾਸਲ ਕਰਨਾ ਸਾਰਿਆਂ ਨੂੰ ਉਮਰ ਭਰ ਯਾਦ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਪੇਂਡੂ ਇਲਾਕੀਆਂ ਵਿੱਚ ਕੁੜੀਆਂ ਦੀ ਸ਼ਕਤੀ ਨੂੰ ਦੇਖ ਕੇ ਖੁਸ਼ ਹਨ। उन्होंने कहा कि ਇਕ ਸਮਾਂ ਸੀ ਜਦੋਂ ਮਾਤਾ-ਪਿਤਾ ਵਿਸ਼ੇਸ਼ ਕਰਕੇ ਦਿਹਾਤੀ ਇਲਾਕਿਆਂ ਵਿਚ ਲੜਕੀਆਂ ਨੂੰ ਸਿਖੀਆਂ ਦੇਣਾ ਪਸੰਦ ਨਹੀਂ ਕਰਦੇ ਸਨ।  ਉਨ੍ਹਾਂ ਨੇ ਡਿਗਰੀ ਪ੍ਰਾਪਤ ਕਾਰਨ ਵਾਲੀਆਂ ਵਿਦਿਆਰਥਣਾਂ ਨੂੰ ਕਿਹਾ ਕਿ ਵਿਆਹ ਦੇ ਬਾਅਦ ਵੀ ਆਪਣੇ ਘਰ ਵਿੱਚ ਬੇਕਾਰ ਬੈਠਣ ਦੀ ਬਜਾਏ ਕੰਮ ਕਰਕੇ ਜਾਂ ਰੋਜ਼ਗਾਰ ਕਰਕੇ ਆਪਣੀ ਡਿਗਰੀ ਦਾ ਉਪਯੋਗ ਕਰਨ।  ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਖੇਤਰ ਦੇ ਬਹੁਤ ਸਾਰੇ ਨੌਜਵਾਨ ਦੇਸ਼ ਵਿੱਚ ਹੀ ਕੈਰੀਅਰ ਦੇ ਵਿਕਲਪਾਂ ਦੀ ਤਲਾਸ਼ ਕਰਨ ਦੀ ਬਜਾਏ ਬਿਹਤਰ ਕਰੀਅਰ ਵਿਕਲਪਾਂ ਲਈ ਵਿਦੇਸ਼ ਜਾਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਮੁੱਚੀ ਸਥਿਤੀ ਸਮੇਂ ਦੇ ਨਾਲ ਬਦਲ ਗਈ ਹੈ ਅਤੇ ਹੁਣ ਭਾਰਤ ਵਿੱਚ ਬਹੁਤ ਸਾਰੇ ਮੌਕੇ ਹਨ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਤੋਂ ਆਪਣੇ ਵਤਨ ਪਰਤ ਰਹੇ ਹਨ। ਦੇਸ਼ ਦੀ ਅਰਥਵਿਵਸਥਾ ਵਿੱਚ ਕਾਫੀ ਸੁਧਾਰ ਹੋਇਆ ਹੈ, ਜੋ ਅਮਰੀਕਾ ਅਤੇ ਰੂਸ ਦੇ ਮੁਖੀਆਂ ਦੇ ਹਾਲ ਹੀ ਵਿੱਚ ਦਿੱਤੇ ਗਏ ਬਿਆਨਾਂ ਤੋਂ ਸਪੱਸ਼ਟ ਹੁੰਦਾ ਹੈ। ਇਸ ਦੇ ਨਾਲ ਹੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ। ਅਰੋੜਾ ਨੇ ਵਿਦਿਆਰਥੀਆਂ ਨੂੰ ਜੀਵਨ ਪ੍ਰਤੀ ਹਮੇਸ਼ਾ ਖੁਸ਼ਨੁਮਾ ਰਵੱਈਆ ਅਪਣਾਉਣ ਅਤੇ ਕਦੇ ਵੀ ਹੌਸਲਾ ਨਾ ਹਾਰਨ ਅਤੇ ਨਿਰਾਸ਼ ਨਾ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਦੁਖੀ ਮਨੁੱਖਤਾ ਅਤੇ ਸਮਾਜ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਮਤਿਹਾਨ ਵਿੱਚ ਪ੍ਰਾਪਤ ਅੰਕ ਇੰਨੇ ਮਹੱਤਵਪੂਰਨ ਨਹੀਂ ਹੁੰਦੇ, ਪਰ ਸਮਾਜ ਵਿੱਚ ਤੁਸੀਂ ਜੋ ਛਾਪ ਛੱਡਦੇ ਹੋ, ਉਹ ਮਾਇਨੇ ਰੱਖਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰਨ, ਉਨ੍ਹਾਂ ਨੂੰ ਆਪਣੀ ਪਸੰਦ ਅਤੇ ਕਾਬਲੀਅਤ ਅਨੁਸਾਰ ਆਪਣਾ ਰਸਤਾ ਚੁਣਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਦੇ ਸੁਧਾਰ ਅਤੇ ਸੁਰੱਖਿਆ ਲਈ ਕੰਮ ਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸਕਾਰਾਤਮਕ ਢੰਗ ਨਾਲ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ। ਕਾਲਜ ਦਾ ਕੈਂਪਸ ਛੇ ਏਕੜ ਵਿੱਚ ਫੈਲਿਆ ਹੋਇਆ ਹੈ। ਪਹਿਲਾਂ ਇਹ ਕਾਲਜ ਨੈਸ਼ਨਲ ਕਾਲਜ ਫਾਰ ਵੂਮੈਨ ਵਜੋਂ ਜਾਣਿਆ ਜਾਂਦਾ ਸੀ। ਪਰ, ਇਸ ਨੂੰ ਪੰਜਾਬ ਸਰਕਾਰ ਨੇ 29 ਸਤੰਬਰ 2021 ਨੂੰ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਿਆ, ਜਿਸ ਤੋਂ ਬਾਅਦ ਕਾਲਜ ਦਾ ਨਾਮ ਬਦਲ ਕੇ ਸਰਕਾਰੀ ਕਾਲਜ, ਮਾਛੀਵਾੜਾ ਕਰ ਦਿੱਤਾ ਗਿਆ। ਇਸ ਸੰਸਥਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀਏ, ਬੀਕਾਮ, ਬੀਐਸਸੀ (ਐਨਐਮ), ਬੀਐਸਸੀ (ਐਫਡੀ), ਬੀਸੀਏ, ਪੀਜੀਡੀਸੀਏ ਕਲਾਸਾਂ ਅਤੇ ਅੰਡਰਗਰੈਜੂਏਟ ਪੱਧਰ 'ਤੇ ਸਵੈ-ਵਿੱਤ ਕੋਰਸ ਕਰਵਾਉਣ ਲਈ ਸਥਾਈ ਮਾਨਤਾ ਦਿੱਤੀ ਗਈ ਹੈ। ਇਹ ਸੰਸਥਾ ਸੱਚਮੁੱਚ ਖੇਤਰ ਲਈ ਇੱਕ ਸੰਪਤੀ ਹੈ।