ਵਿਧਾਇਕ ਗਰੇਵਾਲ ਵੱਲੋਂ ਵਾਰਡ ਨੰਬਰ 15 ਚ ਕਰੀਬ 70 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਕੀਤਾ ਗਿਆ ਉਦਘਾਟਨ  

  • ਸੂਬੇ ਦੀਆਂ ਸਾਬਕਾ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਇਹ ਇਲਾਕਾ - ਵਿਧਾਇਕ ਗਰੇਵਾਲ 

ਲੁਧਿਆਣਾ, 4 ਮਾਰਚ : ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 15 ਦੇ ਜੀਕੇ ਸਟੇਟ ਵਿਖੇ ਕਰੀਬ 70 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਤੇ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਵਾਰਡ ਨੰਬਰ 15 ਦੀ ਜੀਕੇ ਸਟੇਟ ਕਲੋਨੀ ਕਾਫੀ ਪੁਰਾਣੀ ਬਣੀ ਹੋਈ ਹੈ , ਪਰ ਵਿਕਾਸ ਪੱਖੋਂ ਇਹ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦੀ ਆ ਰਹੀ ਸੀ । ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਸਾਡੀ ਇਸ ਕਲੋਨੀ ਦੀਆਂ ਗਲੀਆਂ ਨੂੰ ਜਰੂਰ ਬਣਾਇਆ ਜਾਵੇ, ਸੋ ਅੱਜ ਇਲਾਕਾ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਕਰੀਬ 70 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਛੇਤੀ ਹੀ ਮੁਕੰਮਲ ਕਰ ਲਏ ਜਾਣਗੇ।  ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਹਿਲੇ ਦਿਨ ਤੋਂ ਹੀ ਸੂਬੇ ਅੰਦਰ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਰਹੀ ਹੈ ਅਤੇ ਸੂਬੇ ਦੇ ਹਰ ਹਲਕੇ ਹਰ ਸ਼ਹਿਰ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਚੱਲ ਰਹੇ ਹਨ , ਇਸੇ ਹੀ ਲੜੀ ਤਹਿਤ ਹਲਕਾ ਪੂਰਵੀ ਅੰਦਰ ਵੀ ਹਰ ਵਾਰਡ ਅੰਦਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਉਹਨਾਂ ਕਿਹਾ ਕਿ ਹਲਕੇ ਅੰਦਰ ਆਮ ਆਦਮੀ ਕਲੀਨਿੰਗ, ਹਸਪਤਾਲ ਅਤੇ ਸਕੂਲਾਂ ਦੇ ਕੰਮ ਚੱਲ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਕੰਮਾਂ ਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਹਲਕੇ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਤੇ ਹਾਜ਼ਰ ਇਲਾਕਾ ਵਾਸੀਆਂ ਨੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਪਹਿਲ ਕਦਮੀ ਅਤੇ ਇਮਾਨਦਾਰੀ ਸਦਕਾ ਅੱਜ ਉਹਨਾਂ ਦੇ ਇਲਾਕੇ ਦੀਆਂ ਗਲੀਆਂ ਬਣ ਰਹੀਆਂ ਹਨ, ਜੋ ਕਿ ਸਾਡੀ ਬਹੁਤ ਵੱਡੀ ਮੰਗ ਸੀ , ਇਲਾਕਾ ਵਾਸੀਆਂ ਨੇ ਕਿਹਾ ਕਿ ਸੂਬੇ ਤੇ ਰਾਜ ਕਰ ਚੁੱਕੀਆਂ ਸਾਬਕਾ ਸਰਕਾਰਾਂ ਦੇ ਦਰਬਾਰਾਂ ਵਿੱਚ ਉਹ ਆਪਣੇ ਇਲਾਕੇ ਦੇ ਵਿਕਾਸ ਲਈ ਵਾਰ-ਵਾਰ ਫਰਿਆਦਾ ਤਾਂ ਲਗਾ ਰਹੇ ਸਨ, ਪਰ ਸੁਣਵਾਈ ਨਹੀਂ ਹੋਈ , ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਇਕ ਗਰੇਵਾਲ ਦੀ ਅਗਵਾਈ ਹੇਠ ਉਹਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਹੈ, ਉਹ ਸਮੂਹ ਇਲਾਕਾ ਵਾਸੀ ਇਸ ਲਈ ਉਨ੍ਹਾਂ ਦੇ ਧੰਨਵਾਦੀ ਹਨ । ਇਸ ਮੌਕੇ ਤੇ ਪ੍ਰਧਾਨ ਜਸਪਾਲ ਸਿੰਘ , ਸੁਰਜੀਤ ਠੇਕੇਦਾਰ , ਅਮਰ ਸਿੰਘ ਮਕੌੜੀ , ਪ੍ਰਿੰਸੀਪਲ ਇੰਦਰਜੀਤ ਕੌਰ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।