ਯਾਦਗਾਰੀ ਹੋ ਨਿੱਬੜੀ ਜੀ.ਟੀ.ਬੀ. ਕਾਲਜ ਦਾਖਾ ਦੀ ਐਲੂਮਨੀ ਮੀਟ 

ਮੁੱਲਾਂਪੁਰ ਦਾਖਾ, 9 ਮਾਰਚ (ਸਤਵਿੰਦਰ ਸਿੰਘ ਗਿੱਲ) : ਕਿਸੇ ਵੀ ਇਨਸਾਨ ਨੂੰ ਜਿੰਦਗੀ ਵਿੱਚ ਮਿਲਣ ਵਾਲੀ ਸਮਾਜਿਕ ਜਾਂ ਆਰਥਿਕ ਉਪਲੱਬਧੀ ਵਿੱਚ ਉਸ ਨੂੰ ਸਿੱਖਿਆ ਪ੍ਦਾਨ ਕਰਨ ਵਾਲੀ ਸੰਸਥਾ ਦਾ ਅਹਿਮ ਰੋਲ ਹੁੰਦਾ ਹੈ। ਜਿੱਥੇ ਉਸ ਦੇ ਸਾਹਿਤਕ, ਕਲਾਤਮਕ ਅਤੇ ਵਿਅਕਤੀਤਵ ਗੁਣਾਂ ਦਾ ਵਿਕਾਸ ਆਪ ਮੁਹਾਰੇ ਹੋਣਾ ਸੁਭਾਵਿਕ ਹੈ। ਇਹਨਾਂ ਸ਼ਬਦਾਂ ਦਾ ਪ੍ਗਟਾਵਾ ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਦੇ ਪੁਰਾਣੇ ਵਿਦਿਆਰਥੀ ਅਤੇ ਪ੍ਸਿੱਧ ਪੰਜਾਬੀ ਗੀਤਕਾਰ ਜਗਦੇਵ ਮਾਨ ਨੇ ਐਲੂਮਨੀ ਮੀਟ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਸਮੇਂ ਸੰਬੋਧਨ ਕਰਦਿਆਂ ਕੀਤਾ। ਉੱਘੇ ਖੇਡ ਪ੍ਮੋਟਰ ਅਤੇ ਸਮਾਜਸੇਵੀ ਕੁਲਜੀਤ ਸਿੰਘ ਭੱਠਲ ਨੇ ਇਸ ਪੇਂਡੂ ਕਾਲਜ ਨੂੰ ਖੇਡ-ਹੱਬ ਬਣਾਉਣ ਲਈ ਐਲੂਮਨੀ ਐਸੋਸੀਏਸ਼ਨ, ਕਾਲਜ ਪ੍ਬੰਧਕ ਕਮੇਟੀ ਅਤੇ ਐਨ.ਆਰ.ਆਈਜ਼ ਨੂੰ ਅੱਗੇ ਆਉਣ ਦਾ ਸੁਨੇਹਾ ਦਿੱਤਾ। ਕਾਲਜ ਐਲੂਮਨੀ ਐਸੋਸੀਏਸ਼ਨ ਵੱਲੋਂ ਪਿ੍ੰਸੀਪਲ ਅਵਤਾਰ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਕਰਵਾਈ ਸਾਲਾਨਾ ਮਿਲਣੀ ਵਿੱਚ ਤਕਰੀਬਨ ਡੇਢ ਸੈਂਕੜਾ ਪੁਰਾਣੇ ਵਿਦਿਆਰਥੀਆਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਦਿਲੀ ਭਾਵੁਕਤਾ ਵਿਅਕਤ ਕੀਤੀ। ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸੁਖਵੰਤ ਸਿੰਘ ਮੋਹੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਜਗਦੀਸ਼ ਸਿੰਘ ਜੱਗੀ, ਕਰਨਲ ਜਸਵਿੰਦਰ ਸਿੰਘ ਸੇਖੋਂ, ਐਡਵੋਕੇਟ ਗੁਰਦੀਪ ਸਿੰਘ, ਅਸ਼ੋਕ ਅਰੋੜਾ ਅਤੇ ਕੰਵਲਜੀਤ ਲਾਲੀ ਨੇ ਆਪਣੇ ਦਿਲੀ ਬਲਬਲੇ ਸਾਂਝੇ ਕੀਤੇ। ਇਸ ਮੌਕੇ ਜਗਦੇਵ ਮਾਨ, ਹਰਦੇਵ ਮੁੱਲਾਂਪੁਰ, ਸੁਰਜੀਤ ਆਲੀਵਾਲ, ਸੁਖਵਿੰਦਰ ਸੁੱਖੀ ਅਤੇ ਸਤਵਿੰਦਰ ਨੇ ਗੀਤਾਂ ਰਾਹੀਂ ਹਾਜ਼ਰੀ ਲਵਾਈ। ਮੰਚ ਸੰਚਾਲਕ ਮਨਦੀਪ ਸਿੰਘ ਸੇਖੋਂ ਨੇ ਆਪਣੀ ਸ਼ਾਇਰੋ-ਸ਼ਾਇਰੀ ਨਾਲ ਸਮਾਂ ਬੰਨ ਕੇ ਰੱਖ ਦਿੱਤਾ। ਇਸ ਮੌਕੇ ਕਾਲਜ ਦੀ ਵਿਦਿਆਰਥਣ ਰਹੀ ਪੰਜਾਬੀ ਕਵਿਤਰੀ ਨੀਲੂ ਜਰਮਨੀ ਦੀ ਪੁਸਤਕ 'ਪਰਛਾਵਿਆਂ ਦੀ ਡਾਰ' ਦੀ ਘੁੰਡ ਚੁਕਾਈ ਪਿ੍ੰਸੀਪਲ ਅਵਤਾਰ ਸਿੰਘ ਅਤੇ ਸਾਰੇ ਪਤਵੰਤਿਆਂ ਨੇ ਕੀਤੀ। ਇਸ ਸਮਾਗਮ ਵਿੱਚ ਪਹੁੰਚੇ ਸਾਬਕਾ ਪੋ੍ਫੈਸਰ ਸਹਿਬਾਨ ਪੋ੍. ਅਮਰੀਕ ਸਿੰਘ ਵਿਰਕ, ਪੋ੍. ਦਲਜੀਤ ਸਿੰਘ ਵਿਰਕ, ਪੋ੍. ਹਰਦੇਵ ਸਿੰਘ ਗਰੇਵਾਲ , ਪੋ੍. ਐਸ. ਪੀ. ਸ਼ਰਮਾ,ਪੋ੍. ਰਣਜੀਤ ਕੌਰ ਗਰੇਵਾਲ, ਪੋ੍. ਬਲਬੀਰ ਕੌਰ, ਪੋ੍.  ਪਵਿੱਤਰਪਾਲ ਕੌਰ, 1971-1980 ਦੇ ਪਹੁੰਚੇ ਪੁਰਾਣੇ ਵਿਦਿਆਰਥੀਆਂ ਤੋਂ ਇਲਾਵਾ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੀਤ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਨੇ ਸਾਰੇ ਮਹਿਮਾਨਾਂ, ਕਾਲਜ ਪ੍ਬੰਧਕ ਕਮੇਟੀ ਅਤੇ ਸਮੁੱਚੇ ਕਾਲਜ ਸਟਾਫ ਦਾ ਨਿਭਾਈ ਭੂਮਿਕਾ ਲਈ ਧੰਨਵਾਦ ਕੀਤਾ। ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਸਾਬਕਾ ਐਮ.ਪੀ. ਅਮਰੀਕ ਸਿੰਘ ਆਲੀਵਾਲ ਨੇ ਦੇਰੀ ਨਾਲ ਪਹੁੰਚਣ 'ਤੇ ਖੇਦ ਜ਼ਾਹਰ ਕਰਨ ਉਪਰੰਤ ਸਾਰੇ ਮਹਿਮਾਨਾਂ ਨਾਲ ਖਾਣਾ ਸਾਂਝਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਬਿੱਟੂ ਰਾਜੋਆਣਾ, ਮੁਨੀਸ਼ ਕੁਮਾਰ, ਗੁਲਸ਼ਨ ਬਾਂਸਲ, ਐਡਵੋਕੇਟ ਸੁਨੀਲ ਕੁਮਾਰ, ਐਡਵੋਕੇਟ ਜਸਕੀਰਤ ਸਿੰਘ, ਡਾ. ਰਾਵਿੰਦਰ ਸਿੰਘ, ਹਰਦੇਵ ਮੁੱਲਾਂਪੁਰ, ਆਸ਼ੋਕ ਅਰੋੜਾ, ਸੁਖਪਾਲ ਸਿੰਘ ਨਾਰੰਗਵਾਲ, ਮਨਪ੍ਰੀਤ ਸਿੰਘ ਪੁੜੈਣ, ਕੰਵਲਜੀਤ ਲਾਲੀ, ਬਲਦੇਵ ਸਿੰਘ, ਰਵਿੰਦਰ ਸਿੰਘ ਬਬਲੂ, ਗੁਰਦੀਪ ਰਾਜੜ, ਰਾਜਿੰਦਰ ਕੁਮਾਰ, ਪੋ੍. ਜਸਵਿੰਦਰ ਸਿੰਘ ਸੇਖੋਂ, ਪੋ੍. ਸੁਰਮੀਤ ਸਿੰਘ, ਪੋ੍. ਹਰਜੀਤ ਸਿੰਘ, ਡਾਕਟਰ ਪ੍ਰਵੀਨ ਲਤਾ, ਹਰਪ੍ਰੀਤ ਕੌਰ, ਕੰਵਲਦੀਪ ਕੌਰ, ਜਸਵੀਰ ਕੌਰ ਅਤੇ ਸਾਰੇ ਕਾਲਜ ਵਿਦਿਆਰਥੀ ਹਾਜ਼ਰ ਸਨ। ਅਗਲੇ ਵਰ੍ਹੇ ਫਰਵਰੀ ਦੇ ਦੂਸਰੇ ਸ਼ਨੀਵਾਰ ਫਿਰ ਮਿਲਣ ਦੀ ਉਮੀਦ ਨਾਲ ਇਹ ਮਿਲਣੀ ਅਮਿੱਟ ਯਾਦਾਂ ਨਾਲ ਸੰਪਨ ਹੋ ਗਈ।