ਸਤਲੁਜ ਕਲੱਬ ਵਿਖੇ ਲੁਧਿਆਣਾ ਫਸਟ ਕਲੱਬ ਵੱਲੋਂ ਗੁਲਾਬ ਦੀਆਂ ਪੱਤੀਆਂ ਨਾਲ ਅਤੇ ਮਿਠਾਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਮਨਾਈ ਹੋਲੀ

  • ਰੰਗਾਂ ਦਾ ਤਿਉਹਾਰ ਹੋਲੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਸੰਦੇਸ਼ ਦਿੰਦਾ ਹੈ- ਬਾਵਾ

ਲੁਧਿਆਣਾ, 26 ਮਾਰਚ : ਅੱਜ ਸਤਲੁਜ ਕਲੱਬ ਲੁਧਿਆਣਾ ਵਿਖੇ ਲੁਧਿਆਣਾ ਫਸਟ ਕਲੱਬ ਦੇ ਮੈਂਬਰਾਂ ਨੇ ਗੁਲਾਬ ਦੀਆਂ ਪੱਤੀਆਂ ਨਾਲ ਅਤੇ ਮਿਠਾਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਸਮੇਂ ਕਲੱਬ ਮੈਂਬਰਾਂ ਵਿੱਚ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ, ਰੋਹਿਤ ਦੱਤਾ, ਗੁਰਿੰਦਰ ਕੈਰੋਂ ਸਾਬਕਾ ਜਨਰਲ ਸਕੱਤਰ ਸਤਲੁਜ ਕਲੱਬ, ਅਸ਼ਵਨੀ ਅਰੋੜਾ ਪ੍ਰਬੰਧਕ ਸਕੱਤਰ, ਮਹਿੰਦਰ ਸਿੰਘ ਈਰੋਜ, ਉੱਘੇ ਸਨਅਤਕਾਰ ਵਿਨੋਦ ਤਲਵਾੜ, ਮੁਕੇਸ਼ ਸੂਦ, ਸੀਨੀਅਰ ਸਿਟੀਜਨ ਰਿਟਾ. ਜੱਜ ਆਰ.ਐੱਸ. ਖੋਖਰ, ਐੱਸ.ਕੇ. ਗੁਪਤਾ ਸਮਾਜਸੇਵੀ, ਮੇਜਰ ਆਈ.ਐੱਸ ਸੰਧੂ, ਉੱਘੇ ਸਨਅਤਕਾਰ ਜੋਗਾ ਸਿੰਘ ਮਾਨ, ਡੀ.ਐੱਸ ਮਲਹੋਤਰਾ ਰਿਟਾ. ਐੱਸ.ਸੀ. ਕਾਰਪੋਰੇਸ਼ਨ ਲੁਧਿਆਣਾ, ਮਨਿੰਦਰ ਸਿੰਘ ਬੇਦੀ, ਡਾ. ਵਿਨੀਤ ਗੁਲਾਟੀ, ਅਰੁਣ ਢੰਡ ਹਾਜਰ ਸਨ। ਇਸ ਸਮੇਂ ਪੰਜਾਬ ਚੈਂਪੀਅਨ ਬੈਡਮਿੰਟਨ ਅਰੁਨ ਨੀਮਾ, ਅਨੁਪਮਾ, ਜਸਰਾਜ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਹੋਲੀ ਮਨਾਉਣ ਸਮੇਂ ਹਿੱਸਾ ਲਿਆ। ਇਸ ਸਮੇਂ ਬਾਵਾ, ਦੱਤਾ, ਕੈਰੋਂ, ਅਸ਼ਵਨੀ, ਮਾਨ ਅਤੇ ਈਰੋਜ਼ ਨੇ ਕਿਹਾ ਕਿ ਰੰਗਾਂ ਦਾ ਤਿਉਹਾਰ ਹੋਲੀ ਪੂਰੇ ਵਿਸ਼ਵ ਵਿੱਚ ਜਿੱਥੇ ਵੀ ਭਾਰਤੀ ਲੋਕ ਵੱਸਦੇ ਹਨ, ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਸਿੱਖ ਇਤਿਹਾਸ ਵਿੱਚ ਵੀ ਵਿਸ਼ੇਸ਼ ਮਹੱਤਤਾ ਹੈ। ਉਹਨਾਂ ਕਿਹਾ ਕਿ ਭਾਰਤ ਅਨੇਕਾਂ ਧਰਮਾਂ, ਜਾਤੀਆਂ, ਭਾਸ਼ਾਵਾਂ, ਪਹਿਰਾਵਿਆਂ ਦਾ ਸਮੂਹ ਹੈ। ਭਾਰਤ ਦੀ ਪਹਿਚਾਣ ਅਨੇਕਤਾ ਵਿੱਚ ਏਕਤਾ ਹੈ। ਇਸ ਸਮੇਂ ਮੇਜਰ ਸੰਧੂ, ਸੂਦ, ਗੁਪਤਾ, ਖੋਖਰ ਨੇ ਕਿਹਾ ਕਿ ਅੱਜ ਦਾ ਦਿਨ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਗਲਵੱਕੜੀਆਂ ਪਾਉਣ ਦਾ ਸੰਦੇਸ਼ ਦਿੰਦਾ ਹੈ। ਉਹਨਾਂ ਕਿਹਾ ਕਿ ਲੋੜ ਹੈ ਈਰਖਾ, ਵੈਰ, ਵਿਰੋਧ, ਨਫਰਤ ਤਿਆਗ ਕੇ ਸਮਾਜ ਅੰਦਰ ਸੱਚ, ਸੱਚਾਈ, ਸਪਸ਼ਟਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜਬੂਤ ਕਰੀਏ ਅਤੇ ਦੇਸ਼ ਸਮਾਜ ਨੂੰ ਤਰੱਕੀ ਦੇ ਰਸਤੇ 'ਤੇ ਅੱਗੇ ਲਿਜਾਈਏ ਤਦ ਹੀ ਅਸੀਂ ਮਹਾਨ ਗੁਰੂਆਂ, ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾ ਸਕਦੇ ਹਾਂ।