ਲੁਧਿਆਣਾ 27 ਮਾਰਚ : ਬੀਤੇ ਦਿਨੀਂ, ਖੇਤੀ ਉਤਪਾਦਨ ਅਤੇ ਕਿਸਾਨ ਭਲਾਈ ਵਿਭਾਗ, ਆਤਮਾ ਪ੍ਰੋਜੈਕਟ ਅਧੀਨ, ਜ਼ਿਲ੍ਹਾ ਗੰਦਰਬਲ, ਜੰਮੂ ਅਤੇ ਕਸ਼ਮੀਰ ਦੇ 43 ਕਿਸਾਨ ਅਤੇ ਦੋ ਅਧਿਕਾਰੀ ਪੀ ਏ ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਦੋ ਦਿਨਾਂ ਦਾ ਸਿਖਲਾਈ ਅਤੇ ਗਿਆਨਵਰਧਕ ਦੌਰਾ ਕਰਨ ਆਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ, ਸਕਿੱਲ ਡਿਵੈਲਪਮੈਂਟ ਨੇ ਦੱਸਿਆ ਕਿ ਇਸ ਗਿਆਨਵਰਧਕ ਫੇਰੀ ਦੌਰਾਨ ਕਸ਼ਮੀਰ ਦੇ ਕਿਸਾਨਾਂ ਨੂੰ ਸਬਜ਼ੀਆਂ ਦੀ ਸਫ਼ਲ ਕਾਸ਼ਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਪ੍ਰੇਰਨਾ ਕਪਿਲਾ ਨੇ ਦੱਸਿਆ ਕਿ ਕਸ਼ਮੀਰ ਦੇ ਕਿਸਾਨਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਸ਼ਾ ਮਾਹਿਰਾਂ ਕੋਲੋਂ –ਸਬਜ਼ੀ ਵਿਿਗਆਨ ਵਿਭਾਗ ਤੋਂ ਡਾ. ਰੂਮਾ ਦੇਵੀ, ਡਾ. ਰੂਪੀਤ ਕੌਰ ਗਿੱਲ਼, ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਤੋਂ ਡਾ. ਨਿਲੇਸ਼ ਬਿਵਾਲਕਰ, ਐਗਰੋਨੋਮੀਵਿਭਾਗ ਤੋਂ ਡਾ. ਸੁਖਪ੍ਰੀਤ ਸਿੰਘ, ਸਕਿੱਲ਼ ਡਿਵੈਲਪਮੈਂਟ ਸੈਂਟਰ ਤੋਂ ਡਾ. ਲਵਲੀਸ਼ ਗਰਗ, ਮਾਈਕਰੋਬਾਇਲੋਜੀ ਵਿਭਾਗ ਤੋਂ ਡਾ. ਸ਼ਿਵਾਨੀ ਸ਼ਰਮਾ, ਸਕੂਲ ਆਫ ਆਰਗੈਨਿਕ ਫਾਰਮਿੰਗ ਤੋਂ ਡਾ. ਐਸ. ਐਸ. ਵਾਲੀਆ, ਪਸਾਰ ਸਿੱਖਿਆ ਵਿਭਾਗ ਤੋਂ ਡਾ. ਦਵਿੰਦਰ ਤਿਵਾਰੀ ਨੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਤੇ ਕਸ਼ਮੀਰ ਦੇ ਕਿਸਾਨਾਂ ਨੇ ਯੂਨੀਵਰਸਿਟੀ ਦੇ ਸਬਜ਼ੀ ਵਿਿਗਆਨ ਖੋਜ ਫਾਰਮ, ਖੁੰਬ ਫਾਰਮ, ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਸੰਗਠਿਤ ਖੇਤੀ ਮਾਡਲ ਯੂਨਿਟ ਦਾ ਦੌਰਾ ਵੀ ਕੀਤਾ। ਮੈਡਮ ਕੁਲਦੀਪ ਕੌਰ ਅਤੇ ਮੈਡਮ ਕੰਵਲਜੀਤ ਕੌਰ ਨੇ ਖੁੰਬਾਂ ਤੋਂ ਤਿਆਰ ਕੀਤੇ ਜਾਣ ਵਾਲੇ ਸਨੈਕਸ, ਵੱਖ-ਵੱਖ ਰੈਸੇਪੀਆਂ, ਖੁੰਬਾਂ ਦਾ ਆਚਾਰ ਆਦਿ ਤਿਆਰ ਕਰਨ ਬਾਰੇ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਡਾ. ਲਵਲੀਸ਼ ਗਰਗ ਨੇ ਉੱਦਮ ਵਿਕਾਸ ਵਿਸ਼ੇ ਉੱਪਰ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਅਤੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।