ਜ਼ਿਲ੍ਹਾ ਹਸਪਤਾਲ ਫਾਜ਼ਿਲਕਾ, ਅਬੋਹਰ ਅਤੇ  ਜਲਾਲਾਬਾਦ ਵਿਖ਼ੇ ਅੱਜ ਲਗੇਗਾ  ਦਿਵਿਆਂਗਜਨਾਂ ਲਈ  ਯੂ.ਡੀ.ਆਈ.ਡੀ. ਅਤੇ ਪੈਨਸ਼ਨ ਕੈਂਪ

  • ਲੋਕਾ ਕੈਂਪ ਦਾ  ਵੱਧ ਤੋਂ ਵੱਧ  ਲੈਣ ਲਾਭ =ਡਾਕਟਰ ਕਵਿਤਾ ਸਿੰਘ 

ਫਾਜ਼ਿਲਕਾ, 12 ਫਰਵਰੀ : ਅੰਤਰ-ਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਸਮਰਪਿਤ  ਜ਼ਿਲ੍ਹਾ ਹਸਪਤਾਲ ਫਾਜ਼ਿਲਕਾ, ਸਿਵਲ ਹਸਪਤਾਲ ਅਬੋਹਰ ਅਤੇ ਸਿਵਲ ਹਸਪਤਾਲ ਜਲਾਲਾਬਾਦ ਵਿਖ਼ੇ 13 ਫਰਵਰੀ 2024 ਨੂੰ ਦਿਵਿਆਂਗਜਨਾਂ ਲਈ  ਯੂ.ਡੀ.ਆਈ.ਡੀ. ਅਤੇ ਪੈਨਸ਼ਨ ਕੈਂਪ ਲਗਾਇਆ ਜਾਵੇਗਾ। ਜਿਨਾ ਵਿਚ ਲਾਭਪਾਤਰ ਦੇ ਮੌਕੇ ਤੇ ਕਾਰਡ ਬਣਾਏ ਜਾਣਗੇ ਅਤੇ ਮੌਕੇ ਤੇ ਡਾਕਟਰੀ ਜਾਂਚ ਕੀਤੀ ਜਾਵੇਗੀ।  ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਅਤੇ ਕਾਰਜਕਾਰੀ ਸਿਵਲ  ਸਰਜਨ ਡਾਕਟਰ ਕਵਿਤਾ ਸਿੰਘ ਨੇ ਦਿੱਤੀ| ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਿਆਂਗਜਨਾਂ ਦੇ ਸਨਮਾਨ ਅਤੇ ਸੁਰੱਖਿਆ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਫਾਜ਼ਿਲਕਾ ਨਾਲ ਸੰਬੰਧਿਤ ਦਿਵਿਆਗਜਨ ਜ਼ਿਲਾ ਹਸਪਤਾਲ ਫਾਜ਼ਿਲਕਾ, ਅਬੋਹਰ ਨਾਲ ਸਬੰਧਿਤ ਦਿਵਿਆਗਜਨ ਸਿਵਲ ਹਸਪਤਾਲ ਅਬੋਹਰ ਵਿਖ਼ੇ ਅਤੇ ਜਲਾਲਾਬਾਦ ਨਾਲ ਸੰਬੰਧਿਤ  ਦਿਵਿਆਗਜਨ ਸਿਵਿਲ ਹਸਪਤਾਲ ਜਲਾਲਾਬਾਦ ਵਿਖੇ ਪਹੁੰਚ ਕਰ ਸਕਦੇ ਹਨ, ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਰਾਜਕਿਰਨ ਨੇ ਦੱਸਿਆ ਕਿ ਦਿਵਿਆਂਗਜਨਾਂ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਮੁਫਤ ਸਿਹਤ ਨਿਰੀਖਣ ਕੀਤਾ ਜਾਵੇਗਾ ਅਤੇ ਯੂ.ਡੀ.ਆਈ.ਡੀ. ਕਾਰਡ ਬਣਾਏ ਜਾਣਗੇ।  ਉਨ੍ਹਾਂ ਦੱਸਿਆ ਕਿ 50 ਪ੍ਰਤੀਸ਼ਤ ਤੋਂ ਵੱਧ ਦਿਵਿਆਂਗਤਾ ਵਾਲੇ ਦਿਵਿਆਂਗਜਨਾਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾਂਦਾ ਹੈ, ਇਸ ਲਈ ਜੋ ਦਿਵਿਆਂਗਜਨ ਪੈਨਸ਼ਨ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਫਾਰਮ ਭਰਵਾਉਣ ਲਈ ਆਧਾਰ ਕਾਰਡ, ਵੋਟਰ ਕਾਰਡ, ਬੈਂਕ ਖਾਤਾ, ਪਾਸਪੋਰਟ ਸਾਇਜ਼ ਫੋਟੋ ਨਾਲ ਲੈ ਕੇ ਆਉਣਾ ਲਾਜ਼ਮੀ ਬਣਾਉਣ। ਉਨ੍ਹਾਂ ਕਿਹਾ ਕਿ ਯੂ.ਡੀ.ਆਈ.ਡੀ ਕਾਰਡ ਬਣਵਾਉਣ ਲਈ ਪ੍ਰਾਰਥੀ ਆਪਣਾ ਪੁਰਾਣਾ ਦਿਵਿਆਂਗਤਾ ਸਰਟੀਫਿਕੇਟ ਤੇ ਆਧਾਰ ਕਾਰਡ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਇਸ ਦੌਰਾਨ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਵਿਭਾਗ ਵਲੋ ਲੋਕਾ ਲਈ ਟੈਂਟ ਅਤੇ ਅਲਗ ਤੋਂ ਕਾਉੰਟਰ ਲਗਾਏ ਗਏ ਹਨ ਜਿਨਾ ਵਿਚ ਸਟਾਫ ਦੀ ਡਿਊਟੀ ਲਗਾਈ ਗਈ ਹੈ ਜਿਸ ਨਾਲ ਲੋਕਾ ਨੂੰ ਖੱਜਲ ਖ਼ੁਆਰੀ ਤੋਂ ਬਚਿਆ ਜਾ ਸਕੇਗਾ। ਉਹਨਾਂ ਲੋਕਾ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵਲੋ ਸ਼ੁਰੂ ਕੀਤੇ ਕੈਂਪ ਵਿਚ ਵੱਧ ਤੋਂ ਵੱਧ ਲਾਭ ਲੈਣ । ਇਸ ਬਾਰੇ ਆਸ਼ਾ ਵਰਕਰਾਂ ਨੂੰ ਪਿੰਡਾ ਵਿਚ ਲੋਕਾ ਨੂੰ  ਕੈਂਪ ਪ੍ਰਤੀ ਜਾਗਰੂਕ ਕਰਨ ਲਈ ਹਿਦਾਇਤਾਂ ਦਿੱਤੀਆ ਗਈ ਹਨ।