ਡਿਪਟੀ ਕਮਿਸ਼ਨਰ ਨੇ ਵਾਹਨ ਚਾਲਕਾਂ ਨੂੰ ਹੈਲਮੈਟ ਅਤੇ ਕਿਤਾਬਾ ਕੀਤਾ ਭੇਂਟ, ਵਾਹਨਾਂ *ਤੇ ਲਗਾਏ ਰਿਫਲੈਕਟਰ

  • ਕੌਮੀ ਸੜਕ ਸੁਰੱਖਿਆ ਮੁਹਿੰਮ
  • ਹੈਲਮੈਂਟ ਅਤੇ ਸੀਟ ਬੈਲਟ ਦੀ ਵਰਤੋਂ ਕਰਨ ਵਾਲਿਆਂ ਨੂੰ ਦਿੱਤੇ ਗੁਲਾਬ ਦੇ ਫੁੱਲ
  • ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਸਭ ਲਈ ਜ਼ਰੂਰੀ—ਡਿਪਟੀ ਕਮਿਸ਼ਨਰ

ਫਾਜ਼ਿਲਕਾ, 15 ਫਰਵਰੀ : ਕੌਮੀ ਸੜਕ ਸੁਰੱਖਿਆ ਮਹੀਨਾ ਦੀ ਗਤੀਵਿਧੀਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਖੁਦ ਸੜਕ *ਤੇ ਉਤਰਦੇ ਹੋਏ ਜਿਥੇ ਵਾਹਨਚਾਲਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕ ਕੀਤਾ ਉਥੇ ਆਪਣੇ ਹੱਥੀਂ ਵਾਹਨ ਚਾਲਕਾਂ ਨੂੰ ਹੈਲਮੈਟ ਵੰਡੇ ਅਤੇ ਵਹੀਕਲਾਂ ਪਿਛੇ ਰਿਫਲੈਕਟਰ ਲਗਾਏ। ਉਨ੍ਹਾਂ ਸੀਟ ਬੈਲਟ ਅਤੇ ਹੈਲਮੈਟ ਦੀ ਵਰਤੋਂ ਕਰਨ ਵਾਲਿਆਂ ਦੀ ਹੌਸਲਾਅਫਜਾਈ ਕਰਦਿਆਂ ਗੁੱਲਾਬ ਦੇ ਫੁੱਟ ਭੇਂਟ ਕੀਤੇ ਅਤੇ ਸੜਕੀ ਨਿਯਮਾਂ ਨੂੰ ਦਰਸ਼ਾਉਂਦਾ ਕਿਤਾਬਚਾ ਵੀ ਵੰਡਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਸਭ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪਾਲਣਾ ਨਾਲ ਅਸੀਂ ਆਪਣੀ ਕੀਮਤੀ ਜਾਨ ਦੀ ਰੱਖਿਆ ਅਤੇ ਸਾਹਮਣੇ ਵਾਲੇ ਦੀ ਸੁਰੱਖਿਆ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਛੋਟੀਆਂ—ਛੋਟੀਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਅਸੀਂ ਕਈ ਘਾਤਕ ਦੁਰਘਟਨਾਵਾਂ ਤੋਂ ਬਚ ਜਾਂਦੇ ਹਾਂ ਅਤੇ ਇਕ ਜਿੰਮੇਵਾਰ ਨਾਗਰਿਕ ਵਜੋਂ ਅਖਵਾਉਣੇ ਹਾਂ। ਡਿਪਟੀ ਕਮਿਸ਼ਨਰ ਨੇ ਵਹੀਕਲ ਚਲਾਉਣ ਸਮੇਂ ਹੈਲਮੈਟ ਅਤੇ ਸੀਟ ਬੈਲਟ ਦੀ ਵਰਤੋਂ ਸਾਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ ਤੇ ਅਣਸੁਖਾਵੀਂ ਘਟਨਾਵਾਂ ਤੋਂ ਵੀ ਬਚਾਉਂਦੇ ਹਨ। ਉਨ੍ਹਾਂ ਕਿਹਾ ਕਿ ਵਹੀਕਲ ਚਲਾਉਣ ਸਮੇਂ ਕਦੇ ਵੀ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਇਸ ਨਾਲ ਸਾਡਾ ਧਿਆਨ ਭਟਕ ਜਾਂਦਾ ਹੈ ਜਿਸ ਕਰਕੇ ਅਸੀਂ ਖੁਦ ਆਪਣੀ ਜਾਨ ਗਵਾਉਣ ਦਾ ਖਤਰਾ ਮੋਲ ਲੈਣੇ ਹਾਂ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਛੋਟੀ ਉਮਰੇ ਬਚਿਆਂ ਨੂੰ ਵਹੀਕਲ ਨਾ ਦਿਤਾ ਜਾਵੇ, ਜਦੋਂ ਬੱਚਾ ਬਾਲਗ ਹੋ ਜਾਵੇ ਅਤੇ ਲਾਇਸੰਸ ਬਣ ਜਾਵੇ ਉਦੋਂ ਹੀ ਵਹੀਕਲ ਚਲਾਉਣਾ ਚਾਹੀਦਾ ਹੈ। ਡਿਪਟੀ ਕਮਿਸਨਰ ਨੇ ਸੜਕਾਂ *ਤੇ ਜਾਂਦੇ ਰਾਹਗੀਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਵਹੀਕਲ ਦੀ ਸਪੀਡ ਹੌਲੀ ਰੱਖਣ ਖਾਸ ਕਰਕੇ ਰਿਹਾਇਸ਼ੀ ਇਲਾਕਿਆਂ ਵਿਚ ਤਾਂ ਵਹੀਕਲ ਦੀ ਗਤੀ ਬਹੁਤ ਹੀ ਹੌਲੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੜਕ ਪਾਰ ਕਰਦੇ ਸਮੇਂ ਇਧਰ—ਉਧਰ ਦੇਖ ਜਰੂਰ ਦੇਖਿਆ ਜਾਵੇ ਅਤੇ ਲਾਲ ਬਤੀ ਨੂੰ ਕਰਾਸ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਟਰੈਫਿਕ ਪੁਲਿਸ ਕਰਮੀ ਜ਼ੋ ਕਿ ਸਾਡੀ ਸੁਰੱਖਿਆ ਲਈ ਹਨ ਇਨ੍ਹਾਂ ਵੱਲੋਂ ਦੱਸੀਆਂ ਗੱਲਾਂ ਨੂੰ ਵੀ ਲਾਜਮੀ ਮੰਨਿਆ ਜਾਵੇ। ਇਸ ਮੌਕੇ ਡੀ.ਐਸ.ਪੀ (ਹੈਡਕੁਆਟਰ) ਰਵੀ ਕੁਮਾਰ, ਸੁਪਰਡੈਂਟ ਸੰਦੀਪ ਕੁਮਾਰ, ਟਰੈਫਿਕ ਪੁਲਿਸ ਇੰਚਾਰਜ ਫਾਜਿਲਕਾ ਸ੍ਰੀ ਪਵਨ ਕੁਮਾਰ, ਆਰ.ਟੀ.ਓ ਵਿਭਾਗ ਤੋਂ ਅਜੈ ਕੁਮਾਰ ਤੇ ਹੋਰ ਸਟਾਫ ਮੌਜੂਦ ਸਨ।