ਖੇਡਾਂ ਵਤਨ ਪੰਜਾਬ ਦੀਆਂ, ਨੈੱਟਬਾਲ ਅੰਡਰ 14 ਲੜਕੀਆਂ ਵਿਚ ਬਰਨਾਲਾ ਨੇ ਬਾਜ਼ੀ ਮਾਰੀ

  • ਟੇਬਲ ਟੈਨਿਸ ਅੰਡਰ 14 ਲੜਕਿਆਂ ਦੇ ਕੁਆਰਟਰ ਫਾਈਨਲ ਵਿੱਚ ਅੰਮ੍ਰਿਤਸਰ ਮੋਹਰੀ

ਬਰਨਾਲਾ, 27 ਨਵੰਬਰ 2024 : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਰਾਜ ਪੱਧਰੀ ਟੇਬਲ ਟੈਨਿਸ ਅਤੇ ਨੈੱਟਬਾਲ ਦੇ ਤੀਸਰੇ ਦਿਨ ਦੇ ਮੁਕਾਬਲੇ ਅੱਜ ਕਰਵਾਏ ਗਏ। ਇਸ ਦੇ ਨਾਲ ਹੀ ਬੈਡਮਿੰਟਨ ਦੇ ਦੂਜੇ ਦਿਨ ਦੇ ਮੁਕਾਬਲੇ ਐਲ.ਬੀ.ਐਸ ਕਾਲਜ ਵਿੱਚ ਕਰਾਏ ਗਏ। ਨੈੱਟਬਾਲ ਐਸ.ਡੀ. ਕਾਲਜ ਬਰਨਾਲਾ ਵਿਖੇ ਅਤੇ ਟੇਬਲ ਟੈਨਿਸ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਕਰਵਾਏ ਗਏ। ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਮਿਸ. ਉਮੇਸ਼ਵਰੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਡਮਿੰਟਨ 'ਚ ਲਗਭਗ 600 ਖਿਡਾਰੀਆਂ ਨੇ ਭਾਗ ਲਿਆ। ਔਰਤਾਂ ਦੇ ਸੈਮੀ ਫਾਈਨਲ ਦੇ ਉਮਰ ਵਰਗ 31-40 ਵਿੱਚ ਮੋਗਾ ਨੇ ਬਰਨਾਲਾ ਨੂੰ 2-0 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਉਮਰ ਵਰਗ 51-60 ਪੁਰਸ਼ਾਂ ਵਿੱਚ ਮਲੇਰਕੋਟਲਾ ਨੇ ਫਿਰੋਜ਼ਪੁਰ ਨੂੰ 2-0 ਦੇ ਫਰਕ ਨਾਲ ਹਰਾਇਆ। ਨੈੱਟਬਾਲ ਵਿੱਚ ਲਗਭਗ 100 ਖਿਡਾਰੀਆਂ ਨੇ ਭਾਗ ਲਿਆ। ਅੰਡਰ 14 ਲੜਕੀਆਂ ਦੇ  ਫਾਈਨਲ ਵਿੱਚ ਬਰਨਾਲਾ ਨੇ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ, ਸੰਗਰੂਰ ਨੇ ਤੀਜਾ ਅਤੇ ਮਾਨਸਾ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿੱਚ ਮਾਨਸਾ ਨੇ ਪਹਿਲਾ ਸਥਾਨ, ਬਰਨਾਲਾ ਨੇ ਦੂਸਰਾ ਸਥਾਨ, ਹੁਸ਼ਿਆਰਪੁਰ ਨੇ  ਤੀਸਰਾ ਸਥਾਨ ਅਤੇ ਫਾਜਿਲਕਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਦੇ ਫਾਈਨਲ ਵਿੱਚ ਮਾਨਸਾ ਪਹਿਲੇ ਸਥਾਨ ਤੇ, ਫਾਜਿਲਕਾ ਦੂਜੇ , ਬਰਨਾਲਾ ਤੀਜੇ ਸਥਾਨ ਤੇ ਪਟਿਆਲਾ ਚੌਥੇ ਸਥਾਨ 'ਤੇ ਰਹੀ। 21-30 ਏਜ ਗਰੁੱਪ ਵਿੱਚ ਪਹਿਲੇ ਸਥਾਨ 'ਤੇ ਬਰਨਾਲਾ, ਦੂਜੇ ਤੇ ਮੁਕਤਸਰ ਸਾਹਿਬ ਅਤੇ ਤੀਜੇ 'ਤੇ ਬਠਿੰਡਾ ਰਹੀ। 31-40 ਏਜ ਗਰੁੱਪ ਵਿੱਚ ਪਹਿਲੇ ਸਥਾਨ 'ਤੇ ਬਠਿੰਡਾ, ਦੂਜੇ 'ਤੇ ਬਰਨਾਲਾ ਅਤੇ ਤੀਜੇ 'ਤੇ ਅੰਮ੍ਰਿਤਸਰ ਦੀ ਟੀਮ ਰਹੀ।  ਟੇਬਲ ਟੈਨਿਸ ਵਿੱਚ ਅੰਡਰ 14 ਲੜਕਿਆਂ ਦੇ ਕੁਆਰਟਰ ਫਾਈਨਲ ਵਿੱਚ ਅੰਮ੍ਰਿਤਸਰ ਨੇ ਬਰਨਾਲਾ ਨੂੰ 3-0 ਨਾਲ ਹਰਾਇਆ।  ਅੰ. 17 ਮੁਕਾਬਲਿਆਂ ਵਿੱਚ ਫਾਜ਼ਿਲਕਾ ਨੇ ਅੰਮ੍ਰਿਤਸਰ ਨੂੰ 3-0 ਨਾਲ, ਅੰਮ੍ਰਿਤਸਰ ਨੇ ਮਾਨਸਾ, ਰੂਪਨਗਰ ਨੇ ਕਪੂਰਥਲਾ ਅਤੇ ਮੁਕਤਸਰ ਨੇ ਫਾਜ਼ਿਲਕਾ ਨੂੰ  ਹਰਾਇਆ। ਤਰਨਤਾਰਨ ਨੇ ਹੁਸਿਆਰਪੁਰ ਨੁੰ 3-1 ਨਾਲ, ਮੋਹਾਲੀ ਨੇ ਮਾਨਸਾ ਨੂੰ 3-0 ਨਾਲ, ਪਟਿਆਲਾ ਨੇ ਸੰਗਰੂਰ ਨੂੰ 3-0 ਨਾਲ ਹਰਾਇਆ।