ਜਗਰਾਓਂ,15 ਜੂਨ (ਰਛਪਾਲ ਸਿੰਘ ਸ਼ੇਰਪੁਰੀ) ਸਥਾਨਕ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਦਾ ਤਾਜਪੋਸ਼ੀ ਸਮਾਰੋਹ ਅੱਜ ਨਗਰ ਕੌਂਸਲ ਦਫਤਰ ਵਿੱਚ ਹੋਇਆ। ਜਿਸ ਵਿੱਚ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂਕੇ ਸਮੇਤ ਨਗਰ ਕੌਂਸਲ ਦੇ ਕੌਂਸਲਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ ਤੇ ਸ਼ਹਿਰ ਦੇ ਪਤਵੰਤੇ ਸੱਜਣ ਸ਼ਾਮਿਲ ਹੋਏ। ਇਸ ਦੋਰਾਨ ਵਿਧਾਇਕ ਮਾਣੂਕੇ, ਐੱਸ.ਡੀ.ਐੱਮ. ਮਨਜੀਤ ਕੌਰ, ਸੀਨੀਅਰ ਆਪ ਆਗੂ ਪੋ੍ਰ. ਸੁਖਵਿੰਦਰ ਸਿੰਘ ਸੁੱਖੀ, ਤਹਿਸੀਲਦਾਰ ਮਨਮੋਹਨ ਕੋਸ਼ਿਕ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਤੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੇ ਕੌਂਸਲਰ ਮਾਲਵਾ ਦਾ ਮੂੰਹ ਮਿੱਠਾ ਕਰਵਾ ਕੇ ਉਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਦਫਤਰ ਵਿੱਚ ਕੁਰਸੀ ਤੇ ਬਿਠਾਇਆ। ਇਸ ਦੋਰਾਨ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਉਨਾਂ ਦੀ ਜਿੰਮੇਵਾਰੀ ਵੱਧ ਗਈ ਹੈ। ਇਸ ਲਈ ਉਹ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ ਦਿਨ-ਰਾਤ ਇੱਕ ਕਰ ਦੇਣ। ਜਿਸ ਨਾਲ ਨਗਰ ਕੌਂਸਲ ਜਗਰਾਉਂ ਦੇ ਪ੍ਰਭਾਵਿਤ ਪਏ ਵਿਕਾਸ ਦੇ ਕੰਮਾਂ ਨੂੰ ਸੰਚਾਰੂ ਢੰਗ ਨਾਲ ਚਲਾ ਕੇ ਜੰਗੀ ਪੱਧਰ ਤੇ ਵਿਕਾਸ ਕਰਵਾਇਆਂ ਜਾ ਸਕੇ। ਇਸ ਦੋਰਾਨ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਨੇ ਕਿਹਾ ਕਿ ਜੋ ਜਿੰਮੇਵਾਰੀ ਉਨਾਂ ਨੂੰ ਸੌਂਪੀ ਗਈ ਗਈ ਹੈ ਉਸ ਨੂੰ ਉਹ ਵਿਧਾਇਕਾ ਮਾਣੂਕੇ ਦੀ ਅਗਵਾਈ ਹੇਠ ਸਮੂਹ ਕੌਂਸਲਰ ਸਾਹਿਬਾਨਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਹ ਬਿਨਾ ਕਿਸੇ ਭੇਦ-ਭਾਵ ਦੇ ਪੂਰੀ ਇਮਾਨਦਾਰੀ ਨਾਲ ਸ਼ਹਿਰ ਦੇ ਸਰਵਪੱਖੀ ਵਿਕਾਸ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੋਕੇ ਕਾਰਜ ਸਾਧਕ ਅਫਸਰ ਦਵਿੰਦਰ ਸਿੰਘ ਤੂਰ, ਐਕਸ਼ੀਅਨ ਗੁਰਪ੍ਰੀਤ ਮਹਿੰਦਰਜੀਤ ਸਿੰਘ ਸਿੱਧੂ, ਐੱਸ.ਡੀ.ਓ.ਗੁਰਪ੍ਰੀਤ ਸਿੰਘ ਕੰਗ, ਅਕਾਊਟੈਂਟ ਅਭੇ ਜੋਸ਼ੀ, ਜੇ.ਈ. ਅਸ਼ੋਕ ਕੁਮਾਰ, ਡਾ: ਦੀਪਕ ਗੋਇਲ, ਕੰਵਰਪਾਲ ਸਿੰਘ, ਸਤੀਸ਼ ਕੁਮਾਰ ਦੋਧਰੀਆ, ਅਨਮੋਲ ਗੁਪਤਾ, ਕਮਲਜੀਤ ਕੌਰ ਕਲੇਰ, ਡਿੰਪਲ ਗੋਇਲ, ਕਵਿਤਾ ਰਾਣੀ ਕੱਕੜ, ਅਨੀਤਾ ਸੱਭਰਵਾਲ, ਦਰਸ਼ਨਾ ਦੇਵੀ ਧੀਰ, ਪ੍ਰਮਿੰਦਰ ਕੌਰ ਕਲਿਆ, ਸੁਧਾ ਭਾਰਦਵਾਜ (ਸਾਰੇ ਕੌਂਸਲਰ), ਸਾਬਕਾ ਕੌਂਸਲਰ ਅਮਰਨਾਥ ਕਲਿਆਣ, ਰਵਿੰਦਰ ਸੱਭਰਵਾਲ ਫੀਨਾ, ਕਰਮਜੀਤ ਸਿੰਘ ਕੈਂਥ, ਠੇਕੇਦਾਰ ਰਾਜ ਭਾਰਦਵਾਜ, ਰੋਹਿਤ ਗੋਇਲ ਰੋਕੀ, ਵਿਜੈ ਕਲਿਆਣ, ਸੀ.ਏ.ਬਲਪ੍ਰੀਤ ਸਿੰਘ ਮਾਲਵਾ, ਐਡਵੋਕੇਟ ਹਰਸ਼ਿਮਰਨ ਸਿੰਘ ਮਾਲਵਾ, ਠੇਕੇਦਾਰ ਮਨਿੰਦਪਾਲ ਸਿੰਘ ਬਾਲੀ, ਸਮਾਜਸੇਵੀ ਧਰਮਿੰਦਰ ਸਿੰਘ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਠੇਕੇਦਾਰ ਰਾਕੇਸ਼ ਕੱਕੜ, ਉੱਘੇ ਕਾਰੋਬਾਰੀ ਮਨਮੋਹਨ ਕਤਿਆਲ, ਸਮਾਜਸੇਵੀ ਰਾਜੇਸ਼ ਕਤਿਆਲ, ਤੀਰਥ ਸਿੰਗਲਾ, ਪ੍ਰਧਾਨ ਰਮੇਸ਼ ਜੈਨ, ਐਡਵੋਕੇਟ ਕੁਲਦੀਪ ਸਿੰਘ ਘਾਗੂ, ਐਡਵੋਕੇਟ ਬਿਕਰਮ ਸ਼ਰਮਾ, ਸਫਾਈ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ, ਆਪ ਆਗੂ ਛਿੰਦਰਪਾਲ ਸਿੰਘ ਮੀਨੀਆਂ, ਹਰਪ੍ਰੀਤ ਸਿੰਘ ਸਰਬਾ, ਪੱਪੂ ਭੰਡਾਰੀ, ਵਿੱਕੀ ਜੱਸਲ, ਪਵਨ ਕੁਮਾਰ ਸ਼ਰਮਾ ਸਮੇਤ ਵੱਡੀ ਗਿਣਤੀ ‘ਚ ਸ਼ਹਿਰ ਵਾਸੀ ਆਦਿ ਹਾਜਿਰ ਸਨ।