ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਕੀਤਾ ਜਾਵੇ ਜਾਗਰੂਕ  : ਸਿਵਲ ਸਰਜਨ ਡਾ ਦਵਿੰਦਰਜੀਤ ਕੌਰ

ਸ੍ਰੀ ਫ਼ਤਹਿਗੜ੍ਹ ਸਾਹਿਬ, 19 ਨਵੰਬਰ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ ਸਰਸਵਤੀ ਨਰਸਿੰਗ ਸਕੂਲ ਦੇ ਨਰਸਿੰਗ ਵਿਦਿਆਰਥੀਆਂ ਨੂੰ ਵੈਕਟਰ ਦੇ ਕੱਟਣ ਨਾਲ ਹੋਣ ਵਾਲੀਆ ਬਿਮਾਰੀਆਂ ਜਿਵੇਂ  ਡੇਂਗੁ , ਚਿਕਨਗੂਨੀਆ, ਮਲੇਰੀਆ, ਜੀਕਾ, ਕਾਲਾ ਆਜਾਰ, ਫਲੇਰੀਆ, ਜੇਈ,  ਆਦਿ ਸਬੰਧੀ ਇੱਕ ਰੋਜ਼ਾ ਸਿਖਲਾਈ ਦਿੱਤੀ ਗਈ ਅਤੇ ਉਹਨਾ ਨੂੰ ਘਰਾਂ ਵਿੱਚ ਸਰਵੇ ਕਰਨ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਵੈਕਟਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖਾਤਮਾ ਕੀਤਾ ਜਾ ਸਕੇ। ਟਰੇਨਿੰਗ ਦੋਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇਂ ਕਿਹਾ ਕਿ ਮੱਛਰਾਂ ਦੀ ਪੈਦਾਇਸ਼ ਵਾਲੀਆਂ ਥਾਂਵਾ ਨੂੰ ਨਸ਼ਟ ਕਰਕੇ ਮਲੇਰੀਆ, ਡੇਂਗੂ, ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਫੀਲਡ ਸਰਵੇ ਦੌਰਾਨ ਬੁਖਾਰ ਦੇ ਹਰੇਕ ਸ਼ਕੀ ਮਰੀਜ਼ ਨੂੰ ਨੇੜੇ ਦੀ ਸਿਹਤ ਸੰਸਥਾ ਵਿੱਚ ਆਪਣਾ ਇਲਾਜ ਕਰਵਾਉਣ ਲਈ ਭੇਜਣਾ ਯਕੀਨੀ ਬਣਾਇਆ ਜਾਵੇ ਤਾਂਜੋ ਬਿਮਾਰੀਆਂ ਦੇ ਫੈਲਾਅ ਨੂੰ ਰੋਕਿਆ ਜਾ ਸਕੇ । ਜਿਲਾ ਐਪੀਡਿਮਾਲੋਜਿਸਟ ਡਾ ਪ੍ਰਭਜੋਤ ਕੌਰ ਨੇਂ ਕਿਹਾ ਕਿ ਮਲੇਰੀਆ ਨੋਟੀਫਾਈਏਬਲ ਡਜੀਜ ਹੋਣ ਕਾਰਨ ਹਰੇਕ ਪ੍ਰਾਈਵੇਟ ਲੈਬ ਅਤੇ ਹਸਪਤਾਲਾ ਵੱਲੋਂ ਵੀ ਮਲੇਰੀਆ ਜਾਂਚ ਸਬੰਧੀ ਰਿਪੋਰਟ ਦੇਣਾ ਜਰੂਰੀ ਹੈ ਤਾਂ ਜੋ ਕਿਸੇ ਵੀ ਦੂਜੇ ਰਾਜਾਂ ਤੋਂ ਆਏ ਮਲੇਰੀਆ ਪੀੜਤ ਵਿਅਕਤੀ ਤੋਂ ਅੱਗੇ ਹੋ ਸਕਣ ਵਾਲੇ ਫੈਲਾਅ ਨੂੰ ਰੋਕਿਆ ਜਾ ਸਕੇ। ਮਾਈਕਰੋ ਬਾਇਲੋਜਿਸਟ ਸੰਦੀਪ ਸਿੰਘ ਕੈਂਥ ਦੁਆਰਾ  ਟਰੇਨਿੰਗ ਦੋਰਾਣ ਸਿਖਿਆਰਥੀਆਂ ਨੂੰ ਮੱਛਰਾਂ ਦੀਆਂ ਵੱਖ ਵੱਖ ਕਿਸਮਾਂ, ਉਹਨਾਂ ਦੇ ਕੱਟਣ ਨਾਲ ਹੋਣ ਵਾਲੀਆ ਬਿਮਾਰੀਆਂ ਡੇਂਗੁ, ਚਿਕਨਗੂਨੀਆ, ਮਲੇਰੀਆ, ਜੀਕਾ ਆਦਿ ਬਿਮਾਰੀਆਂ ਅਤੇ ਸਲਾਈਡ ਬਣਾਉਣ ਦੀ ਤਨਕੀਕ, ਪਰੋਪਰ ਰਿਕਾਰਡ ਰੱਖਣ ਬਾਰੇ ਵੀ ਦੱਸਿਆ ਗਿਆ ਅਤੇ ਆਨਲਾਈਨ ਰਿਪੋਰਟਿੰਗ ਲਈ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ,ਗੁਰਦੀਪ ਸਿੰਘ, ਮਾਈਕ੍ਰੋਬੁਆਲੋਜਿਸਟ ਸੰਦੀਪ ਸਿੰਘ, ਬੀ ਸੀ ਸੀ ਅਮਰਜੀਤ ਸਿੰਘ, ਇਨਸੈਕਟ ਕਲੈਕਟਰ ਮਨਦੀਪ ਕੌਰ, ਆਦਿ ਹਾਜ਼ਰ ਸਨ।