ਕਮਾਂਡੈਂਟ ਵੱਲੋਂ ਬਰਨਾਲਾ ਦੇ ਪੰਜਾਬ ਹੋਮ ਗਾਰਡ ਦੇ 10 ਜਵਾਨ ਸਨਮਾਨਿਤ

  • ਸਿਵਲ ਡਿਫੈਂਸ ਬਾਰੇ ਜਾਗਰੂਕ ਹੋਣਾ ਅਤੇ ਸਮਾਜ ਨੂੰ ਜਾਗਰੂਕ ਕਰਨਾ ਅਤਿ ਜ਼ਰੂਰੀ – ਵਧੀਕ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ

ਬਰਨਾਲਾ, 15 ਫਰਵਰੀ : ਸਿਵਲ ਡਿਫੈਂਸ ਬਰਨਾਲਾ ਦਫ਼ਤਰ ਵਿਖੇ  ਜਰਨੈਲ ਸਿੰਘ ਕਮਾਂਡੈਂਟ ਪੰਜਾਬ ਹੋਮ ਗਾਰਡ ਸੰਗਰੂਰ-ਕਮ-ਵਧੀਕ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਵੱਲੋਂ ਸਿਵਲ ਡਿਫੈਂਸ ਵਾਰਡਨਾਂ ਨਾਲ ਜ਼ਰੂਰੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇੱਕ ਹੋਰ ਵਾਰਡਨ ਦੀ ਭਰਤੀ ਵੀ ਕੀਤੀ ਗਈ ਅਤੇ ਵਾਰਡਨ ਸੇਵਾ ਨੁਮਾਇੰਦਿਆਂ ਨਾਲ ਸਿਵਲ ਡਿਫੈਂਸ ਦੀਆਂ ਗਤੀਵਿਧੀਆਂ ਤੇਜ਼ ਕਰਨ ਅਤੇ ਆਮ ਜਨਤਾ ਨੂੰ ਇਸ ਸੰਸਥਾ ਸਬੰਧੀ ਜਾਗਰੂਕ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪਿਛਲੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਵੀ ਕੀਤਾ। ਇਸ ਮੌਕੇ ਚੰਗੀ ਡਿਊਟੀ ਨਿਭਾਉਣ ਲਈ ਪੰਜਾਬ ਹੋਮ ਗਾਰਡ ਦੇ 10 ਜਵਾਨਾਂ ਨੂੰ ਬੈਜ ਲਾਕੇ ਅਤੇ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਜਰਨੈਲ ਸਿੰਘ ਕਮਾਂਡੈਂਟ ਪੰਜਾਬ ਹੋਮ ਗਾਰਡ ਸੰਗਰੂਰ-ਕਮ-ਵਧੀਕ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਵੱਲੋਂ ਖੁਸ਼ੀ ਜਾਹਿਰ ਕਰਦੇ ਆਖਿਆ ਕਿ ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ ਦੀ ਟੀਮ ਵੱਲੋਂ ਚੰਗਾ ਕੰਮ ਕੀਤਾ ਜਾਂਦਾ ਹੈ। ਜਿਸ ਨਾਲ ਜਰੂਰਤਮੰਦ ਲੋਕਾਂ ਨੂੰ ਘਰ ਬੈਠਿਆਂ ਸੇਵਾਵਾਂ ਮੁਹੱਈਆ ਹੋ ਸਕੀਆਂ ਹਨ। ਉਂਨਾਂ ਨੇ ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਨੂੰ ਭਵਿੱਖ ਵਿੱਚ ਸਮਾਜ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਗੁਰ ਦਿੱਤੇ ਅਤੇ ਆਸ ਪ੍ਰਗਟ ਕੀਤੀ ਕਿ ਦੋਵੇਂ ਟੀਮਾਂ ਪਿਛਲੇ ਸਮੇਂ ਵਾਂਗ ਭਵਿੱਖ ਵਿੱਚ ਵੀ ਸਮਾਜ ਅੰਦਰ ਕਾਨੂੰਨ ਤੇ ਸ਼ਾਂਤੀ ਵਿਵਸਥਾ ਨੂੰ ਮਜਬੂਤ ਕਰਨ, ਹਰ ਕੁਦਰਤੀ ਆਪਦਾ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਰਹਿਣਗੀਆਂ। ਸ੍ਰੀ ਜਰਨੈਲ ਸਿੰਘ ਵੱਲੋਂ ਪੰਜਾਬ ਹੋਮ ਗਾਰਡ ਦੇ ਜਿਨ੍ਹਾਂ 10 ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਗੁਰਦੀਪ ਸਿੰਘ, ਹਰਮੇਸ਼ ਸਿੰਘ, ਜਗਜੀਤ ਸਿੰਘ, ਹਰਬੰਸ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ ਅਤੇ ਸਨੀ ਸ਼ਾਮਲ ਹੋਏ। ਇਸ ਮੌਕੇ ਸਿਵਲ ਡਿਫੈਂਸ ਬਰਨਾਲਾ ਦੇ ਚੀਫ ਵਾਰਡਨ ਮੋਹਿੰਦਰ ਕਪਿਲ, ਡਿਪਟੀ ਚੀਫ਼ ਵਾਰਡਨ ਸੰਜੀਵ ਕੁਮਾਰ, ਅਖਿਲੇਸ਼ ਬਾਂਸਲ ਅਤੇ ਚਰਨਜੀਤ ਕੁਮਾਰ ਮਿੱਤਲ ਤੋਂ ਇਲਾਵਾ ਕਾਰਜਕਾਰੀ ਇੰਚਾਰਜ ਸਿਵਲ ਡਿਫੈਂਸ ਕੁਲਵੀਰ ਸ਼ਰਮਾ, ਕਾਰਜਕਾਰੀ ਇੰਚਾਰਜ 356 (ਸ਼) ਕੰਪਨੀ ਪ. ਹ. ਗ. ਅਮਨਦੀਪ ਸਿੰਘ ਅਤੇ ਸੁਖਦੀਪ ਸਿੰਘ ਨੇ ਭਾਗ ਲਿਆ।