ਗੁਰਦਵਾਰਾ ਅੰਗੀਠਾ ਸਾਹਿਬ ਵਿਖੇ ਸੁਖਬੀਰ ਬਾਦਲ ਹੋਏ ਨਤਮਸਤਕ

ਗੁਰਦਾਸਪੁਰ : ਬਟਾਲਾ ਨਜ਼ਦੀਕ ਕਸਬਾ ਨਿੱਕੇ ਘੁੰਮਣ ਪਹੁੰਚੇ। ਬਾਬਾ ਹਜਾਰਾ ਸਿੰਘ ਜੀ ਦੀ ਯਾਦ ਵਿੱਚ ਸਥਾਪਿਤ ਗੁਰਦਵਾਰਾ ਅੰਗੀਠਾ ਵਿਖੇ ਸਾਹਿਬ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਏ ਨਤਮਸਤਕ। ਇਸ ਮੌਕੇ ਉਹਨਾਂ ਕਿਹਾ ਕਿ ਭਾਈ ਰਾਜੋਆਣਾ ਤੇ ਕੇਂਦਰ ਸਰਕਾਰ ਨੇ ਜੋ ਸਟੈਂਡ ਲਿਆ ਹੈ ਕਿ ਉਹਨਾਂ ਦੀ ਰਿਹਾਈ ਨਹੀਂ ਹੋਣੀ ਚਾਹੀਦੀ ਉਹ ਨਿੰਦਣ ਯੋਗ ਹੈ। 550 ਸਾਲਾ ਤੇ ਦਿੱਤੀ ਜ਼ੁਬਾਨ ਤੋਂ ਕੇਂਦਰ ਸਰਕਾਰ ਹੁਣ ਮੁਕਰ ਗਈ ਹੈ। ਕੇਂਦਰ ਸਰਕਾਰ ਜੋ ਸੁਪਰੀਮ ਕੋਰਟ ਵਿੱਚ ਪਿੱਛੇ ਹਟੀ ਹੈ ਉਹ ਸਰਾਸਰ ਗਲਤ ਹੈ ਇਕ ਇਨਸਾਨ ਨੇ ਆਪਣੀ ਸਜ਼ਾ ਪੂਰੀ ਕਰਦੇ ਹੋਏ 28 ਸਾਲ ਜੇਲ੍ਹ ਵਿਚ ਕੱਟੇ ਹਨ ਜੋ ਉਮਰ ਕੈਦ ਤੋਂ ਵੀ ਵੱਧ ਹਨ। ਕੇਂਦਰ ਸਰਕਾਰ ਵਲੋਂ ਹਿੰਦੀ ਭਾਸ਼ਾ ਨੂੰ ਸਾਰੇ ਰਾਜਾਂ ਵਿਚ ਮੁਖ ਭਾਸ਼ਾ ਦੇ ਤੌਰ ਤੇ ਲਾਗੂ ਕਾਰਨ ਦੇ ਫੈਸਲਾ ਦਾ ਵਿਰੋਧ ਕਰਦਾ ਹਾਂ। ਸ਼ਿਰੋਮਣੀ ਅਕਾਲੀ ਦਲ ਇਹ ਨਹੀਂ ਹੋਣ ਦੇਵੇਗਾ।