ਤਰਨ ਤਾਰਨ 09 ਜੁਲਾਈ 2024 : ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 11 ਜੁਲਾਈ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮਾਨਯੋਗ ਡਿਪਟੀ ਕਮਿਸ਼ਨਰ, ਸ੍ਰੀ ਸੰਦੀਪ ਕੁਮਾਰ,ਆਈ.ਏ.ਐਸ, ਤਰਨ ਤਾਰਨ ਵੱਲੋ ਸਾਂਝੀ ਕੀਤੀ ਗਈ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵੱਲੋ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਅਜ਼ਾਈਲ ਹਰਬਲ ਕੰਪਨੀ ਭਾਗ ਲੈ ਰਹੀ ਹੈ। ਪਲੇਸਮੈਂਟ ਲਈ ਅਜ਼ਾਈਲ ਹਰਬਲ ਕੰਪਨੀ ਨੂੰ ਵੇਲਨੈਸ ਅਡਵਾਇਜ਼ਰ ਦੀ ਅਸਾਮੀ ਲਈ ਘੱਟੋ-ਘੱਟ ਯੋਗਤਾ ਬਾਰਵੀਂ / ਗ੍ਰੇਜੂਏਟ ਪਾਸ ਕੇਵਲ ਲੜਕੀਆਂ ਦੀ ਜਰੂਰਤ ਹੈ (ਤਨਖਾਹ 9500 ਤੋਂ 18000/-ਰੁ:) ਉਮਰ ਹੱਦ 18 ਤੋਂ 30 ਸਾਲ ਦੇ ਉਮੀਦਵਾਰ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਚਾਹਵਾਨ ਉਮੀਦਵਾਰ ( ਲੜਕੀਆਂ) ਮਿਤੀ 11-07-2024 ਨੂੰ ਸਵੇਰੇ 9 ਵੱਜੇ ਤੋਂ ਦੁਪਿਹਰ 2 ਵੱਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 115, ਪਹਿਲੀ ਮੰਜਿਲ ਡੀ.ਸੀ. ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ, ਵਿਖੇ ਆਪਣੇ ਪੜਾਈ ਦੇ ਸਰਟੀਫਿਕੇਟ, ਆਧਾਰ ਕਾਰਡ, ਹੋਰ ਦਸਤਾਵੇਜ, ਅਸਲ ਅਤੇ ਫੋਟੋ ਸਟੇਟ ਲੈ ਕੇ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ। ਸ੍ਰੀ ਵਿਕਰਮ ਜੀਤ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ, ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਬੇਰੋਜ਼ਗਾਰ ਉਮੀਦਵਾਰਾਂ ਨੂੰ ਲਾਭ ਲੈਣ ਲਈ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ ਅਤੇ ਨਾਲ ਹੀ ਰੋਜਗਾਰ ਦਫ਼ਤਰ ਦੇ ਸੋਸ਼ਲ ਮਿਡੀਆ ਦੇ ਪੇਜ FACEBOOK:-DBEE Tarn Taran / TELEGRAM:- DBEE Tarn Taran / Instagram-dbee_t.t ਨੂੰ ਲਾਇਕ ਅਤੇ ਸਬਸਕ੍ਰਾਈਬ ਕਰਨ ਲਈ ਅਪੀਲ ਕੀਤੀ ਹੈ ਤਾ ਜੋ ਨੋਜਵਾਨਾ ਨੂੰ ਵੱਧ ਤੇ ਵੱਧ ਰੋਜ਼ਗਾਰ ਸਬੰਧੀ ਜਾਣਕਾਰੀ ਮਹੁੱਈਆ ਕਰਵਾਈ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪ ਲਾਈਨ ਨੰਬਰ 7717397013 ਤੇ ਸੰਪਰਕ ਕੀਤਾ ਜਾ ਸਕਦਾ ਹੈ।