ਡਿਪਟੀ ਕਮਿਸ਼ਨਰ ਨੇ ਨੈਸ਼ਨਲ ਅਵਾਰਡ ਜੇਤੂ ਬੱਚਿਆਂ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ 5 ਮਾਰਚ 2025 : ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਵਿਸ਼ੇਸ਼ ਤੌਰ ਤੇ ਵਿਪਰੋ ਅਰਥੀਅਨ ਨੈਸ਼ਨਲ ਅਵਾਰਜ ਜੇਤੂ ਟੀਮ ਨਾਲ ਮੁਲਾਕਾਤ ਕੀਤੀ ਅਤੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਦੇ ਨਾਲ ਨਾਲ ਬੱਚਿਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਜਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਖਾਲਸਾ ਅੰਮ੍ਰਿਤਸਰ ਦੀਆਂ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਚਾਂਦਨੀ, ਸੋਨਾਕਸ਼ੀ, ਪ੍ਰਭਜੋਤ ਕੌਰ, ਅਨਮੋਲਦੀਪ ਕੌਰ ਅਤੇ ਦੀਪਿਕਾ ਨੇ ਗਾਈਡ ਅਧਿਆਪਕ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਵੇਸਟ ਮੈਨੇਜਮੈਂਟ ਤੇ ਤਿਆਰ ਕੀਤੇ ਪ੍ਰੋਜੈਕਟ ਜੋ ਕਿ 21 ਅਤੇ 22 ਫਰਵਰੀ ਨੂੰ ਬੰਗਲੌਰ ਵਿੱਚ ਅਜੀਮ ਪ੍ਰੇਮ ਜੀ ਯੂਨੀਵਰਸਿਟੀ ਵਿਖੇ ਵਿਪਰੋ ਅਰਥੀਅਨ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਨੈਸ਼ਨਲ ਅਵਾਰਡ ਜਿੱਤਿਆ ਹੈ। ਜਿਸ ਵਿੱਚ ਬੱਚਿਆਂ ਨੂੰ ਮੁਫ਼ਤ ਹਵਾਈ ਜਹਾਜ ਦੇ ਸਫ਼ਤਰ ਨਾਲ ਬੰਗਲੌਰ ਬੁਲਾਇਆ ਗਿਆ ਸੀ ਅਤੇ ਸਕੂਲ ਨੂੰ 50 ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ ਸੀ। ਡਿਪਟੀ ਕਮਿਸ਼ਨਰ ਵਲੋਂ ਬੱਚਿਆਂ ਵਲੋਂ ਤਿਆਰ ਕੀਤੇ ਗਏ ਪ੍ਰੋਜੈਕਟ ਦੀ ਸਰਾਹਨਾ ਕੀਤੀ ਗਈ ਅਤੇ ਗਾਈਡ ਅਧਿਆਪਕਾ ਮੈਡਮ ਪਲਵਿੰਦਰ ਕੌਰ ਅਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਰਿੰਪੀ ਅਰੋੜਾ ਨੂੰ ਵਧਾਈ ਦਿੱਤੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ: ਹਰਭਗਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਖੰਨਾ ਵੀ ਹਾਜ਼ਰ ਸਨ।